ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਮਾਤਮ

ਏਜੰਸੀ

ਮਨੋਰੰਜਨ, ਬਾਲੀਵੁੱਡ

ਗੋਆ ਵਿਚ ਚੱਲ ਰਹੇ 50ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ 'ਹਾਊਸਫੁੱਲ 4' ਅਤੇ 'ਮਰਜਾਵਾਂ' ਵਰਗੀਆਂ ਫਿਲਮਾਂ ਵਿਚ ਆਪਣੇ ਕੰਮ

Nimish Pilankar

ਮੁੰਬਈ : ਗੋਆ ਵਿਚ ਚੱਲ ਰਹੇ 50ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੌਰਾਨ 'ਹਾਊਸਫੁੱਲ 4' ਅਤੇ 'ਮਰਜਾਵਾਂ' ਵਰਗੀਆਂ ਫਿਲਮਾਂ ਵਿਚ ਆਪਣੇ ਕੰਮ ਲਈ ਵਾਹਵਾਹੀ ਖੱਟਣ ਵਾਲੇ ਸਾਊਂਡ ਐਡੀਟਰ ਨਿਮਿਸ਼ ਪਿਲਾਂਕਰ ਦਾ ਦਿਹਾਂਤ ਹੋ ਗਿਆ। ਨਿਮਿਸ਼ ਕੰਮ ਦੇ ਬੋਝ ਨਾਲ ਜੂਝ ਰਹੇ ਸਨ। ਡਾਕਟਰਾਂ ਮੁਤਾਬਕ ਹਾਈ ਬਲੱਡਪ੍ਰੈਸ਼ਰ ਕਾਰਨ ਨਿਮਿਸ਼ ਦੇ ਦਿਮਾਗ ’ਤੇ ਅਸਰ ਪਿਆ ਅਤੇ ਨਿਮਿਸ਼ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਨਿਮਿਸ਼ ਦੀ ਮੌਤ ਤੋਂ ਬਾਅਦ ਹੁਣ ਫਿਲਮ ਇੰਡਸਟਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ।

ਇਸ ਵਿਚਕਾਰ ਅਕਸ਼ੈ ਕੁਮਾਰ ਅਤੇ ਰਕੁਲਪ੍ਰੀਤ ਸਿੰਘ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਅਕਸ਼ੈ ਕੁਮਾਰ ਨੇ ਟਵੀਟ ਕੀਤਾ,‘‘ਨਿਮਿਸ਼ ਪਿਲਾਂਕਰ ਦੇ ਦਿਹਾਂਤ ਬਾਰੇ ਵਿਚ ਜਾਣ ਕੇ ਬਹੁਤ ਦੁੱਖ ਹੋਇਆ, ਉਨ੍ਹਾਂ ਦੀ ਉਮਰ ਬਹੁਤ ਘੱਟ ਸੀ। ਮੈਂ ਇਸ ਮੁਸ਼ਕਲ ਘੜੀ ਵਿਚ ਨਿਮਿਸ਼ ਦੇ ਪਰਿਵਾਰ ਦੇ ਨਾਲ ਹਾਂ।’’ ਇਸ ਦੇ ਨਾਲ ਹੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਲਿਖਿਆ,‘‘ਨਿਮਿਸ਼ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਹੈਰਾਨ ਹਾਂ।

ਉਹ ‘ਮਰਜਾਵਾਂ’ ਫਿਲਮ ਵਿਚ ਸਾਡੇ ਨਾਲ ਸੀ। ਯੰਗ ਟੈਲੇਂਟ ਬਹੁਤ ਜਲਦੀ ਚਲਾ ਗਿਆ।’’ ਫਿਲਮਫੇਅਰ ਮੈਗਜ਼ੀਨ ਦੇ ਸੰਪਾਦਕ ਰਹੇ ਅਤੇ ਕਈ ਕਲਾਸਿਕ ਫਿਲਮਾਂ ਨਾਲ ਜੁੜੇ ਰਹੇ ਲੇਖਕ, ਨਿਰਦੇਸ਼ਕ ਖਾਲਿਦ ਮੋਹੰਮਦ ਨੇ ਇਸ ਮਸਲੇ 'ਤੇ ਹਿੰਦੀ ਸਿਨੇਮਾ ਨੂੰ ਜੱਮ ਕੇ ਲਿਤਾੜਿਆ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਫਿਲਮ ਇੰਡਸਟਰੀ ਹੁਣ ਤੱਕ ਆਪਣੇ ਟੈਕਨੀਸ਼ੀਅਨ ਲਈ ਕੁਝ ਖਾਸ ਨਹੀਂ ਕਰ ਪਾਈ ਹੈ।

ਨਾ ਕੰਮ ਦੇ ਘੰਟੇ ਤੈਅ ਹਨ ਅਤੇ ਨਾ ਉਨ੍ਹਾਂ ਨੂੰ ਠੀਕ ਕਰੈਡਿਟ ਹੀ ਕਾਮਯਾਬੀ ਵਿਚ ਮਿਲਦਾ ਹੈ। ਨਿਮਿਸ਼ ਨਾਲ ਹੋਏ ਹਾਦਸੇ ਨਾਲ ਫਿਲਮ ਇੰਡਸਟਰੀ ਨੂੰ ਸਬਕ ਲੈਣਾ ਚਾਹੀਦਾ ਹੈ। ਨਿਮਿਸ਼ ਨੂੰ ਹਿੰਦੀ ਸਿਨੇਮਾ ਵਿਚ ਪਹਿਲਾ ਵੱਡਾ ਕੰਮ ਸਲਮਾਨ ਖਾਨ ਦੀ ਫਿਲਮ ‘ਰੇਸ 3’ ਵਿਚ ਸਾਊਂਡ ਐਡੀਟਿੰਗ ਦਾ ਮਿਲਿਆ ਸੀ। ‘ਰੇਸ 3’ ਤੋਂ ਬਾਅਦ ਤੋਂ ਉਹ ‘ਜਲੇਬੀ’, ‘ਕੇਸਰੀ‘, ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।