ਅਦਾਕਾਰ ਅਤੇ ਨਿਰਮਾਤਾ ਰਮੇਸ਼ ਦਿਓ ਦਾ ਦੇਹਾਂਤ, ਚਾਰ ਦਿਨ ਪਹਿਲਾਂ ਮਨਾਇਆ ਸੀ 93ਵਾਂ ਜਨਮ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।

Ramesh Deo passes away at 93

 

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਬੇਟੇ ਅਜਿੰਕਿਆ ਦਿਓ  ਨੇ  ਦਿੱਤੀ ਹੈ। ਅਦਾਕਾਰ ਨੇ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਆਪਣਾ 93ਵਾਂ ਜਨਮ ਦਿਨ ਮਨਾਇਆ ਸੀ।

Ramesh Deo passes away at 93

ਰਮੇਸ਼ ਦਿਓ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਆਰਤੀ’ ਨਾਲ ਕੀਤੀ ਸੀ। ਉਹਨਾਂ ਨੇ ਬਾਲੀਵੁੱਡ ਦੇ ਨਾਲ-ਨਾਲ ਮਰਾਠੀ ਫਿਲਮ ਇੰਡਸਟਰੀ ਵਿਚ ਵੀ ਕੰਮ ਕੀਤਾ। ਰਮੇਸ਼ ਦਿਓ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਵਿਆਹ ਅਭਿਨੇਤਰੀ ਸੀਮਾ ਦਿਓ ਨਾਲ ਹੋਇਆ ਸੀ।