ਅਜੇ ਦੇਵਗਨ ਦੀ ‘ਰੇਡ’ 'ਚ ਪੈਸਾ ਲਗਾਉਣ ਵਾਲੇ ਦੇ ਘਰ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਤੁਹਾਨੂੰ ਅਜੇ ਦੇਵਗਨ ਦੀ ਹਾਲ ਹੀ ਵਿਚ ਰਿਲੀਜ਼ ਫ਼ਿਲਮ ਰੇਡ ਤਾਂ ਯਾਦ ਹੀ ਹੋਵੇਗੀ। ਇਸ ਫ਼ਿਲਮ ਵਿਚ ਸਖ਼ਤ ਅਤੇ ਈਮਾਨਦਾਰ ਪੁਲਿਸ ਅਫ਼ਸਰ ਨੂੰ ਦਿਖਾਇਆ ਗਿਆ ਸੀ, ਜਿਨ੍ਹੇ ਇਕ...

Income Tax

ਮੁੰਬਈ : ਤੁਹਾਨੂੰ ਅਜੇ ਦੇਵਗਨ ਦੀ ਹਾਲ ਹੀ ਵਿਚ ਰਿਲੀਜ਼ ਫ਼ਿਲਮ ਰੇਡ ਤਾਂ ਯਾਦ ਹੀ ਹੋਵੇਗੀ। ਇਸ ਫ਼ਿਲਮ ਵਿਚ ਸਖ਼ਤ ਅਤੇ ਈਮਾਨਦਾਰ ਪੁਲਿਸ ਅਫ਼ਸਰ ਨੂੰ ਦਿਖਾਇਆ ਗਿਆ ਸੀ, ਜਿਨ੍ਹੇ ਇਕ ਰਸੂਖਦਾਰ ਰਾਜਨੇਤਾ ਦੇ ਘਰ 'ਤੇ ਇਨਕਮ ਟੈਕਸ ਵਿਭਾਗ ਦੀ ਰੇਡ ਪਈ ਸੀ। ਹੁਣ ਇਨਕਮ ਟੈਕਸ ਵਿਭਾਗ ਨੇ ਅਸਲ ਵਿਚ ਇਕ ਰੇਡ ਇਸ ਫ਼ਿਲਮ ਵਿਚ ਪੈਸਾ ਲਗਾਉਣ ਵਾਲੇ ਨਿਰਮਾਤਾ ਦੇ ਘਰ ਪਈ ਹੈ। ਵਿਭਾਗ ਨੇ ਕੁੱਲ 100 ਕਰੋਡ਼ ਰੁਪਏ ਦੀ ਟੈਕਸ ਚੋਰੀ ਤੋਂ ਇਲਾਵਾ ਭਾਰੀ ਮਾਤਰਾ ਵਿਚ ਨਕਦੀ ਅਤੇ ਸੋਨਾ ਵੀ ਜ਼ਬਤ ਕੀਤਾ ਹੈ।

ਲੋਕਾਂ ਨੂੰ ਟੈਕਸ ਚੁਕਾਉਣ ਲਈ ਜਾਗਰੂਕ ਕਰਨ ਵਾਲੀ ਫ਼ਿਲਮ ਦਾ ਨਿਰਮਾਤਾ ਵੀ ਟੈਕਸ ਚੋਰ ਸੀ, ਇਸ ਸਚਾਈ ਨੇ ਅਫ਼ਸਰਾਂ ਨੂੰ ਵੀ ਹੈਰਾਨ ਕਰ ਦਿਤਾ। ਦੱਸਿਆ ਗਿਆ ਕਿ ਯੂਪੀ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਆਨੰਦ ਪ੍ਰਕਾਸ਼ ਵੱਡੇ ਲੋਹਾ ਕਾਰੋਬਾਰੀ ਹਨ। ਉਨ੍ਹਾਂ ਦੀ ਫਰਮ ਦਾ ਨਾਮ ਨੈਸ਼ਨਲ ਸਟੀਲ ਪ੍ਰਿਆ ਲਿਮਿਟਿਡ ਹੈ। ਆਨੰਦ ਪ੍ਰਕਾਸ਼ ਦੀ ਆਨੰਦ ਮੂਵੀਜ਼ ਦੇ ਨਾਮ ਤੋਂ ਇਕ ਕੰਪਨੀ ਵੀ ਹੈ। ਇਸ ਕੰਪਨੀ ਨੇ ਫ਼ਿਲਮ ਰੇਡ ਵਿਚ ਪੈਸੇ ਲਗਾਏ ਸਨ। ਸੋਮਵਾਰ (30 ਜੁਲਾਈ) ਨੂੰ ਤੜਕੇ ਇਨਕਮ ਟੈਕਸ ਵਿਭਾਗ ਨੇ ਆਨੰਦ ਪ੍ਰਕਾਸ਼ ਦੇ ਠਿਕਾਣੀਆਂ 'ਤੇ ਛਾਪੇਮਾਰੀ ਕੀਤੀ ਸੀ। ਵਿਭਾਗ ਨੇ ਕੁਲ 17 ਠਿਕਾਣੀਆਂ 'ਤੇ ਇਕੱਠੇ ਛਾਪਾ ਮਾਰਿਆ ਸੀ।

ਜਦਕਿ ਰਿਕਾਰਡ ਵਿਚ ਆਨੰਦ ਪ੍ਰਕਾਸ਼ ਸਿਰਫ਼ 6 ਫਰਮਾਂ ਦੇ ਮਾਲਿਕ ਸਨ। ਅਧਿਕਾਰੀਆਂ ਦੇ ਮੁਤਾਬਕ, ਆਨੰਦ ਪ੍ਰਕਾਸ਼ ਦੇ ਘਰ ਤੋਂ ਲੱਖਾਂ ਰੁਪਏ ਅਤੇ ਜ਼ਾਇਦਾਦ ਦੇ ਦਸਤਾਵੇਜ਼ ਮਿਲੇ ਹਨ।  ਇਨ੍ਹਾਂ ਨੂੰ ਸੀਲ ਕੀਤਾ ਗਿਆ ਹੈ। ਰੇਡ ਫ਼ਿਲਮ ਵਿਚ ਕਿੰਨੇ ਪੈਸੇ ਲਗਾਏ ਅਤੇ ਕਿੰਨੇ ਦੀ ਕਮਾਈ ਹੋਈ, ਇਸ ਦਾ ਵੀ ਹਿਸਾਬ ਤਲਾਸ਼ਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿੰਨੀ ਫ਼ਿਲਮਾਂ ਵਿਚ ਉਨ੍ਹਾਂ ਨੇ ਪੈਸੇ ਲਗਾਏ ਹਨ, ਇਸ ਦੀ ਵੀ ਜਾਂਚ ਹੋ ਰਹੀ ਹੈ। ਫਿਲਹਾਲ 100 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਟੈਕਸ ਚੋਰੀ ਫੜੀ ਗਈ ਹੈ।

ਜਦਕਿ ਢਾਈ ਕਰੋਡ਼ ਰੁਪਏ ਨਕਦੀ, ਦੋ ਕਿੱਲੋ ਸੋਨਾ, ਬਹੁਤ ਸਾਰੇ ਦਸਤਾਵੇਜ਼ ਅਤੇ ਅੱਠ ਲਾਕਰ ਵੀ ਸੀਲ ਕੀਤੇ ਗਏ ਹਨ। ਆਨੰਦ ਪ੍ਰਕਾਸ਼ ਦੀ ਫਰਮ ਪੀਐਸ ਐਂਟਰਪ੍ਰਾਇਜ਼ਿਜ਼ ਵਲੋਂ ਦਾਖਲ ਕੀਤੇ ਜਾਣ ਵਾਲੇ ਰਿਟਰਨ ਵਿਚ ਫ਼ਾਇਦਾ ਟਰਨਓਵਰ ਦਾ 0.1 ਜਾਂ ਇਸ ਤੋਂ ਵੀ ਘੱਟ ਦਿਖਾਇਆ ਜਾ ਰਿਹਾ ਸੀ, ਜਦਕਿ ਲੋਹਾਮੰਡੀ ਦੇ ਹੋਰ ਵਪਾਰੀ ਡੇਢ ਤੋਂ ਦੋ ਫ਼ੀ ਸਦ ਮੁਨਾਫ਼ੇ ਦਾ ਰਿਟਰਨ ਦਾਖਲ ਕਰਦੇ ਹਨ। ਇਸ ਆਧਾਰ 'ਤੇ  ਇਨਕਮ ਟੈਕਸ ਵਿਭਾਗ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਸੀ। ਟੀਮ ਨੇ ਆਨੰਦ ਪ੍ਰਕਾਸ਼ ਦੇ ਸੀਏ ਦੀਪਕ ਗਰਗ ਦੇ ਘਰ 'ਤੇ ਵੀ ਛਾਪਾ ਮਾਰਿਆ।

ਇਥੇ ਕੱਚੀ ਬਹੀਆਂ ਮਿਲੀਆਂ ਸਨ, ਜਿਨ੍ਹਾਂ ਵਿਚ ਦਸੰਬਰ ਤੱਕ ਫ਼ਾਇਦਾ 4.65 ਫ਼ੀ ਸਦੀ ਦਿਖਾਇਆ ਗਿਆ ਸੀ, ਜਦਕਿ ਰਿਟਰਨ ਦਾਖਲ ਕਰਦੇ ਸਮੇਂ ਮੁਨਾਫ਼ਾ ਖਤਮ ਕਰ ਦਿਤਾ ਗਿਆ। ਇਨਕਮ ਟੈਕਸ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਆਨੰਦ ਪ੍ਰਕਾਸ਼ 12 ਕਰੋਡ਼ ਰੁਪਏ ਇਕ ਗੱਡੀ ਤੋਂ ਬਾਹਰ ਭੇਜ ਰਹੇ ਹਨ ਪਰ ਜਦੋਂ ਛਾਪੇਮਾਰੀ ਹੋਈ ਤਾਂ ਗੱਡੀ ਤੋਂ ਸਵਾ ਕਰੋਡ਼ ਦੀ ਰਕਮ ਹੀ ਨਿਕਲੀ। ਬਾਕੀ ਰਕਮ ਦੇ ਬਾਰੇ 'ਚ ਵੀ ਜਾਣਕਾਰੀ ਜਮ੍ਹਾ ਕੀਤੀ ਜਾ ਰਹੀ ਹੈ। ਖਬਰ ਮੁਤਾਬਕ, ਇਨਕਮ ਟੈਕਸ ਵਿਭਾਗ ਟੀਮ ਨੂੰ ਦੇਖ ਕੇ ਆਨੰਦ ਪ੍ਰਕਾਸ਼ ਦੇ ਮੁੜ੍ਹ ਕੇ ਛੁੱਟ ਗਏ। ਉਹ ਫੂਟ - ਫੁੱਟ ਕੇ ਰੋਣ ਲੱਗੇ। ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ, ਸ਼ਹਿਰ ਦੇ ਸੱਭ ਤੋਂ ਪਾਸ਼ ਇਲਾਕਿਆਂ ਵਿਚ ਖੜੀ ਕੋਠੀਆਂ ਦੀ ਕੀਮਤ ਵੀ ਦਸਤਾਵੇਜ਼ਾਂ ਵਿਚ ਬਾਜ਼ਾਰ ਮੁੱਲ ਤੋਂ 10 ਫ਼ੀ ਸਦ ਹੀ ਦਿਖਾਈ ਹੋਈ ਹੈ।  ਲੋਹਾਮੰਡੀ ਦੇ ਵਪਾਰੀਆਂ 'ਤੇ ਇਹ ਹੁਣ ਤੱਕ ਦੀ ਸੱਭ ਤੋਂ ਵੱਡੀ ਰੇਡ ਹੈ।