ਗਲਤ ਪਲਾਸਟਿਕ ਸਰਜਰੀ ਕਾਰਨ ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਸਿਲਵੀਨਾ ਲੂਨਾ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

43 ਸਾਲ ਦੀ ਉਮਰ 'ਚ ਲਏ ਆਖਰੀ ਸਾਹ

photo

 

ਬਿਊਨਸ ਆਇਰਸ : ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਸਿਲਵੀਨਾ ਲੂਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 43 ਸਾਲ ਦੀ ਉਮਰ 'ਚ 31 ਅਗਸਤ ਨੂੰ ਆਖਰੀ ਸਾਹ ਲਏ। ਲੂਨਾ ਪਿਛਲੇ 79 ਦਿਨਾਂ ਤੋਂ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਇਟਾਲੀਆਨੋ ਹਸਪਤਾਲ ਵਿਚ ਦਾਖਲ ਸੀ, ਜਿਥੇ ਉਸਦਾ ਇਲਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਸੈਲੂਨ ਸੰਚਾਲਕ ਦਾ ਕਤਲ, ਹਥਿਆਰਾਂ ਨਾਲ ਕੀਤਾ ਸਿਰ 'ਤੇ ਵਾਰ  

ਖਬਰਾਂ ਮੁਤਾਬਕ ਗਲਤ ਪਲਾਸਟਿਕ ਸਰਜਰੀ ਕਾਰਨ ਉਹ ਪਿਛਲੇ 12 ਸਾਲਾਂ ਤੋਂ ਕਿਡਨੀ ਫੇਲ ਹੋਣ ਤੋਂ ਪੀੜਤ ਸੀ। ਲੂਨਾ ਦੇ ਵਕੀਲ ਨੇ ਉਸ ਦੀ ਮੌਤ ਦੀ ਖ਼ਬਰ ਦਿਤੀ। ਉਸ ਨੇ ਦੱਸਿਆ ਕਿ ਡਾਕਟਰਾਂ ਨੂੰ ਲੂਨਾ ਦੀ ਸਿਹਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਲੂਨਾ ਨੂੰ ਲਾਈਫ ਸਪੋਰਟ ਸਿਸਟਮ ਤੋਂ ਵੱਖ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ: ਪਟਿਆਲਾ ਜੇਲ੍ਹ ‘ਚ ਬੰਦ ਨਸ਼ਾ ਤਸਕਰ ਨਿਕਲਿਆ ISI ਏਜੰਟ, ਪਾਕਿ ਭੇਜੀ ਭਾਰਤੀ ਫੌਜ ਦੀ ਜਾਣਕਾਰੀ 

ਇੱਕ ਰਿਪੋਰਟ ਦੇ ਮੁਤਾਬਕ, 'ਡਾਕਟਰ ਦੀ ਗਲਤੀ ਕਾਰਨ ਲੂਨਾ ਦਾ ਸਰੀਰ ਵਿਗੜ ਗਿਆ। ਦਰਅਸਲ ਲੂਨਾ ਨੇ 2011 'ਚ ਪਲਾਸਟਿਕ ਸਰਜਰੀ ਕਰਵਾਈ ਸੀ, ਜਿਸ ਦਾ ਉਸ ਦੇ ਸਰੀਰ 'ਤੇ ਬੁਰਾ ਅਸਰ ਪਿਆ ਸੀ। ਉਦੋਂ ਤੋਂ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਅਭਿਨੇਤਰੀ ਪਿਛਲੇ 12 ਸਾਲਾਂ ਤੋਂ ਹਸਪਤਾਲ ਦੇ ਚੱਕਰ ਕੱਟ ਰਹੀ ਸੀ ਅਤੇ ਪਿਛਲੇ 79 ਦਿਨਾਂ ਤੋਂ ਹਸਪਤਾਲ 'ਚ ਦਾਖਲ ਸੀ। ਲੂਨਾ ਦੀ ਛੋਟੀ ਉਮਰ ਵਿੱਚ ਹੋਈ ਮੌਤ ਤੋਂ ਹਰ ਕੋਈ ਸਦਮੇ ਵਿੱਚ ਹੈ।

ਲੂਨਾ ਨੂੰ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਫ਼ਤੇ ਵਿੱਚ ਤਿੰਨ ਡਾਇਲਸਿਸ ਸੈਸ਼ਨ ਵੀ ਕਰਵਾਉਣੇ ਪਏ। ਚਾਰ ਘੰਟੇ ਤੱਕ ਸੈਸ਼ਨ ਚੱਲਿਆ।
ਲੂਨਾ ਦੀ ਮੌਤ ਨਾਲ ਅਰਜਨਟੀਨਾ ਦਾ ਮਨੋਰੰਜਨ ਉਦਯੋਗ ਸਦਮੇ ਵਿੱਚ ਹੈ। ਲੂਨਾ ਦੇ ਦੋਸਤ ਅਤੇ ਅਭਿਨੇਤਾ ਗੁਸਤਾਵੋ ਕੌਂਟੀ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਯਾਦ ਕਰਦੇ ਹੋਏ ਲਿਖਿਆ, 'ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕੀਤਾ ਹੈ। ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੇ।