ਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਚ 'ਨੱਟੂ ਕਾਕਾ' ਦੀ ਭੂਮਿਕਾ ਨਿਭਾਉਣ ਵਾਲੇ ਘਣਸ਼ਿਆਮ ਨਾਇਕ ਦਾ ਦਿਹਾਂਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਨੱਟੂ ਕਾਕਾ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਕੈਂਸਰ ਸੀ।

Ghanshyam Nayak, played role of 'Nattu Kaka' in TMKOC

 

ਨਵੀਂ ਦਿੱਲੀ: ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿਚ ਨਜ਼ਰ ਆਉਣ ਵਾਲੇ ਨੱਟੂ ਕਾਕਾ (Nattu Kaka) ਹੁਣ ਇਸ ਦੁਨਿਆ ’ਤੇ ਨਹੀਂ ਰਹੇ। ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਨਸ਼ਿਆਮ ਨਾਇਕ (Ghanshyam Nayak) ਦਾ ਦੇਹਾਂਤ (Death) ਹੋ ਗਿਆ ਹੈ। ਕੈਂਸਰ ਦੀ ਬਿਮਾਰੀ ਹੋਣ ਕਾਰਨ ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਇਸ ਦੀ ਜਾਣਕਾਰੀ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨੱਟੂ ਕਾਕਾ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਕੈਂਸਰ (Cancer) ਸੀ। ਉਹ ਸ਼ੁਰੂ ਤੋਂ ਹੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ (TMKOC) ਨਾਲ ਜੁੜੇ ਹੋਏ ਸਨ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ BJP ਆਗੂ ਨੇ ਚੜ੍ਹਾਈ ਗੱਡੀ, 3 ਦੀ ਹੋਈ ਮੌਤ

ਨੱਟੂ ਕਾਕਾ ਨੇ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹੀ ਬਹੁਤ ਹਸਾਇਆ ਹੈ। ਸ਼ੋਅ ਵਿਚ, ਉਹ ਜੇਠਲਾਲ ਦੇ ਸਹਾਇਕ ਦੀ ਭੂਮਿਕਾ ਨਿਭਾਉਂਦੇ ਸਨ ਅਤੇ ਉਨ੍ਹਾਂ ਦੀ ਦੁਕਾਨ ਵਿਚ ਕੰਮ ਕਰਦੇ ਸਨ। ਉਹ ਆਪਣੇ ਮਜ਼ਾਕੀਆ ਕਿਰਦਾਰ ਨਾਲ ਸਾਰਿਆਂ ਨੂੰ ਹਸਾਉਂਦੇ ਸਨ। ਸ਼ੋਅ ਵਿਚ ਬਾਘਾ ਨਾਲ ਉਨ੍ਹਾਂ ਦੀ ਸਾਂਝ ਬਹੁਤ ਖਾਸ ਸੀ ਅਤੇ ਹਰ ਕੋਈ ਉਨ੍ਹਾਂ ਦੀ ਪਿਆਰੀ ਮੁਸਕਰਾਹਟ ਅਤੇ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਦੇ ਦੀਵਾਨੇ ਸਨ।

ਹੋਰ ਪੜ੍ਹੋ: ਅਦਾਕਾਰਾ ਨੇਹਾ ਧੂਪੀਆ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

ਹੋਰ ਪੜ੍ਹੋ: UP: ਲਖੀਮਪੁਰ ਖੇੜੀ ਹਾਦਸੇ ’ਤੇ ਬੋਲੇ ਰਾਹੁਲ ਗਾਂਧੀ- 'ਇਸ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ'

ਦੱਸ ਦੇਈਏ ਕਿ ਘਣਸ਼ਿਆਮ ਨਾਇਕ ਦਾ ਜਨਮ 12 ਮਈ, 1944 ਨੂੰ ਹੋਇਆ ਸੀ। ਉਹ 77 ਸਾਲਾਂ ਦੇ ਸਨ। ਉਹ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਕੈਂਸਰ ਨਾਲ ਲੜ੍ਹ ਰਹੇ ਸਨ। ਤਾਰਕ ਮਹਿਤਾ ਦੀ ਟੀਮ ਅਭਿਨੇਤਾ ਦੀ ਮੌਤ ਤੋਂ ਬਹੁਤ ਦੁਖੀ ਹੈ।