'ਉੜੀ' ਦੀ ਸਫਲਤਾ ਤੋਂ ਬਾਅਦ ਬਾਲਾਕੋਟ ਏਅਰ ਸਟ੍ਰਾਈਕ 'ਤੇ ਬਣੇਗੀ ਫ਼ਿਲਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਰਜੀਕਲ ਸਟ੍ਰਾਈਕ ਤੇ  ਬਣੀ ਫ਼ਿਲਮ ‘ਉੜੀ’ ਤੋਂ ਬਾਅਦ 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ 26 ਫਰਵਰੀ ਨੂੰ ਬਾਲਾਕੋਟ 'ਤੇ ਹੋਈ ਏਅਰ ਸਟ੍ਰਾਈਕ ਤੇ ਫ਼ਿਲਮ ਬਣਨ ਜਾ ਰਹੀ ਹੈ।

Film on Balakot Surgical Strike

ਨਵੀਂ ਦਿੱਲੀ : ਸਰਜੀਕਲ ਸਟ੍ਰਾਈਕ 'ਤੇ  ਬਣੀ ਫ਼ਿਲਮ ‘ਉੜੀ’ ਤੋਂ ਬਾਅਦ 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ 26 ਫਰਵਰੀ ਨੂੰ ਬਾਲਾਕੋਟ 'ਤੇ ਹੋਈ ਏਅਰ ਸਟ੍ਰਾਈਕ 'ਤੇ ਫ਼ਿਲਮ ਬਣਨ ਜਾ ਰਹੀ ਹੈ। ਇਸ ਫ਼ਿਲਮ ਨੂੰ ਹਾਲ ਹੀ ਵਿਚ ਰਿਲੀਜ਼ ਹੋਈ ਕੇਦਾਰਨਾਥ ਦੇ ਡਾਇਰੈਕਟਰ  ਅਭਿਸ਼ੇਕ ਕਪੂਰ ਡਾਇਰੈਕਟ ਕਰਨਗੇ। ਸੰਜੇ ਲੀਲਾ ਭੰਸਾਲੀ ਅਤੇ ਭੂਸ਼ਣ ਕੁਮਾਰ ਤੋਂ ਇਲਾਵਾ ਮਹਾਵੀਰ ਜੈਨ ਵੀ ਇਸ ਫ਼ਿਲਮ ਨੂੰ ਪ੍ਰੋਡਿਊਸ  ਕਰਨਗੇ, ਜਿਨ੍ਹਾਂ ਨੇ ਬੀਤੇ ਦਿਨੀਂ ਫ਼ਿਲਮ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਫ਼ਿਲਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਸਾਲ ਦੇ ਅੱਧ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। 2016 ਵਿਚ ਹੋਏ ਸਰਜੀਕਲ ਸਟ੍ਰਾਈਕ 'ਤੇ ਅਧਾਰਿਤ ਫ਼ਿਲਮ ‘ਉੜੀ :ਦ ਸਰਜੀਕਲ ਸਟ੍ਰਾਈਕ’ ਸੁਪਰਹਿੱਟ ਸਾਬਿਤ ਹੋਈ ਸੀ। ਦਰਸ਼ਕਾਂ ਨੇ ਇਸ ਫ਼ਿਲਮ ਦੀ ਤਾਰੀਫ਼ ਕੀਤੀ ਸੀ। ਜਿਸ ਤੋਂ ਬਾਅਦ ਵਿੱਕੀ ਕੌਸ਼ਲ ਬਾਲੀਵੁੱਡ ਦੇ ਵੱਡੇ ਸਟਾਰ ਬਣ ਗਏ।

26 ਫਰਵਰੀ ਨੂੰ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਭਾਰਤੀ ਹਵਾਈ ਫੌਜ ਵੱਲੋਂ ਏਅਰ ਸਟ੍ਰਾਈਕ ਕੀਤੀ ਗਈ ਸੀ, ਜਿਸ ਵਿਚ ਕਈ ਅਤਿਵਾਦੀਆਂ ਨੂੰ ਮਾਰੇ ਜਾਣ ਦੀ ਖ਼ਬਰ ਹੈ। ਭੰਸਾਲੀ ਅਤੇ ਭੂਸ਼ਣ ਦੀ ਅਗਲੀ ਫਿਲਮ ਹਵਾਈ ਸੈਨਾ ਦੇ ਇਸੇ ਸਾਹਸ ਨੂੰ ਦਿਖਾਵੇਗੀ। ਫ਼ਿਲਮ ਦੀ ਸਟਾਰਕਾਸਟ ਬਾਰੇ ਹੁਣ ਤੱਕ ਕੋਈ ਐਲਾਨ ਨਹੀਂ ਹੋਇਆ ਹੈ।

ਇੰਡੀਅਨ ਮੋਸ਼ਨ ਪਿਕਚਰਸ ਪ੍ਰੋਡਿਊਸਰਸ ਐਸੋਸੀਏਸ਼ਨ ਨੇ ‘ਬਾਲਾਕੋਟ’, ‘ਪੁਲਵਾਮਾ- ਦ ਡੇਡਲੀ ਅਟੈਕ’, ‘ਸਰਜੀਕਲ ਸਟ੍ਰਾਈਕ 2.0’, ‘ਵਾਰ ਰੂਮ’, ‘ਹਿੰਦੋਸਤਾਨ ਹਮਾਰਾ ਹੈ’ ਅਤੇ ‘ਹਾਓ ਇਜ਼ ਦ ਜੋਸ਼’ ਟਾਈਟਲ ਰਜਿਸਟਰ ਕੀਤੇ ਹਨ। ਇਸ ਫਿਲਮ ਵਿਚ ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਵਾਪਸੀ ਨੂੰ ਵੀ ਦਿਖਾਇਆ ਜਾਵੇਗਾ। ਇਸ ਘਟਨਾ 'ਤੇ ਫ਼ਿਲਮ ਬਣਾਉਣ ਲਈ ਰਿਸਰਚ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸੂਤਰਾਂ ਅਨੁਸਾਰ ਇਸ ਫ਼ਿਲਮ ਦੀ ਕਮਾਈ ਦੇ ਜ਼ਿਆਦਾਤਰ ਹਿੱਸੇ ਨੂੰ ਆਰਮਡ ਫੋਰਸਿਜ਼ ਵੈਲਫੇਅਰ ਫੰਡ ਵਿਚ ਦਿੱਤਾ ਜਾਵੇਗਾ।