ਬੱਚਿਆਂ ਤੇ ਔਰਤਾਂ ਦੇ ਕੁਆਰੰਟਾਈਨ ਲਈ ਸ਼ਾਹਰੁਖ-ਗੌਰੀ ਨੇ ਦਿੱਤਾ ਅਪਣਾ ਨਿੱਜੀ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਅਤੇ ਟੀਵੀ ਸਿਤਾਰਿਆਂ ਤੋਂ ਲੈ ਕੇ ਆਮ ਵਿਅਕਤੀ ਤੱਕ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ।

Photo

ਨਵੀਂ ਦਿੱਲੀਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਅਤੇ ਟੀਵੀ ਸਿਤਾਰਿਆਂ ਤੋਂ ਲੈ ਕੇ ਆਮ ਵਿਅਕਤੀ ਤੱਕ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ। ਕਈ ਸਿਤਾਰੇ ਹੁਣ ਤੱਕ ਮਦਦ ਲਈ ਅਪਣਾ ਹੱਥ ਅੱਗੇ ਵਧਾ ਚੁੱਕੇ ਹਨ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੇ ਅਪਣਾ ਨਿੱਜੀ ਦਫ਼ਤਰ ਪਬਲਿਕ ਕੁਆਰੰਟਾਈਨ ਲਈ ਦੇਣ ਦੀ ਗੱਲ ਕਹੀ ਹੈ।

ਬਾਲੀਵੁੱਡ ਦੇ ਕਿੰਗ ਖ਼ਾਨ ਅਤੇ ਉਹਨਾਂ ਦੀ ਪਤਨੀ ਗੌਰੀ ਨੇ ਅਪਣਾ 4 ਮੰਜ਼ਿਲਾ ਨਿੱਜੀ ਦਫ਼ਤਰ ਕੁਆਰੰਟਾਈਨ ਲਈ ਦੇਣ ਦੀ ਗੱਲ ਕੀਤੀ ਹੈ। ਸ਼ਾਹਰੁਖ ਨੇ ਇਸ ਇਮਾਰਤ ਨੂੰ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਕੁਆਰੰਟਾਈਨ ਲਈ ਦੇਣ ਦੀ ਗੱਲ ਕਹੀ ਹੈ।

ਇਹ ਐਲਾਨ ਬੀਐਮਸੀ ਵੱਲੋਂ ਟਵਿਟਰ ‘ਤੇ ਕੀਤਾ ਗਿਆ ਅਤੇ ਇਸ ਨੂੰ ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਰੀਸ਼ੇਅਰ ਕੀਤਾ ਗਿਆ  ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਕੋਰੋਨਾ ਪੀੜਤਾਂ ਦੀ ਮਦਦ ਲਈ ਕਈ ਐਲਾਨ ਕਰ ਚੁੱਕੇ ਹਨ।

ਸ਼ਾਹਰੁਖ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੀ ਦਾਨ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮਾਸਕ, ਟੈਸਟ ਕਿੱਟਾਂ ਆਦਿ ਚੀਜ਼ਾਂ ਲਈ ਦਾਨ ਦਿੱਤਾ ਹੈ। ਉਹਨਾਂ ਦੀ ਸੰਸਥਾ ਵੀ ਗਰੀਬਾਂ ਅਤੇ ਭੁੱਖਿਆਂ ਦੀ ਮਦਦ ਲਈ ਕੰਮ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।