ਸਲਮਾਨ ਨੂੰ ਕੋਰਟ ਨੇ ਪਾਈ ਝਾੜ

ਏਜੰਸੀ

ਮਨੋਰੰਜਨ, ਬਾਲੀਵੁੱਡ

ਪੇਸ਼ੀ ਨਾ ਹੋਣ 'ਤੇ ਰੱਦ ਹੋ ਸਕਦੀ ਹੈ ਜ਼ਮਾਨਤ

Blackbuck poaching case salman khan bail

ਨਵੀਂ ਦਿੱਲੀ: ਕਾਲੇ ਹਿਰਨ ਸ਼ਿਕਾਰ ਕੇਸ ਵਿਚ ਰਾਜਸਥਾਨ ਦੀ ਕੋਰਟ ਨੇ ਸਲਮਾਨ ਖ਼ਾਨ ਨੂੰ ਝਿੜਕਿਆ ਹੈ। ਕੋਰਟ ਨੇ ਕਿਹਾ ਕਿ ਜੇ ਸਲਮਾਨ ਖ਼ਾਨ ਅਗਲੀ ਤਰੀਕ 'ਤੇ ਪੇਸ਼ ਨਹੀਂ ਹੋਇਆ ਤਾਂ ਉਹਨਾਂ ਦੀ ਜ਼ਮਾਨਤ ਖ਼ਾਰਜ ਕਰ ਦਿੱਤੀ ਜਾਵੇਗੀ। ਸਲਮਾਨ 'ਤੇ  ਆਰੋਪ ਹੈ ਕਿ ਉਹਨਾਂ ਨੇ ਜੋਧਪੁਰ ਦੇ ਕੋਲ ਕਾਂਕਾਣੀ ਪਿੰਡ ਵਿਚ 3 ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ।

ਇਹ ਘਟਨਾ ਹਮ ਸਾਥ-ਸਾਥ ਹੈ ਫ਼ਿਲਮ ਦੀ ਸ਼ੂਟਿੰਗ ਦੌਰਾਨ 2 ਅਕਤੂਬਰ, 1998 ਕੀਤੀ ਗਈ ਸੀ। ਕਾਲਾ ਹਿਰਨ ਸ਼ਿਕਾਰ ਕੇਸ ਵਿਚ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਵਿਚ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਦਾਕਾਰਾ ਨੀਲਮ, ਸੋਨਾਲੀ ਅਤੇ ਤਬੂ ਨੂੰ ਸ਼ੱਕ ਦੇ ਆਧਾਰ 'ਤੇ ਬਰੀ ਕਰ ਦਿੱਤਾ ਸੀ। ਸਜ਼ਾ ਸੁਣਾਉਣ ਤੋਂ ਬਾਅਦ ਸਲਮਾਨ ਖ਼ਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਉਸ ਤੋਂ ਬਾਅਦ ਉਹ ਸੱਤ ਅਪ੍ਰੈਲ ਤਕ ਜੇਲ੍ਹ ਵਿਚ ਰਿਹਾ। ਸੱਤ ਅਪ੍ਰੈਲ ਨੂੰ ਹੇਠਲੀ ਅਦਾਲਤ ਦੀ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਉਹਨਾਂ ਨੂੰ ਕੰਡੀਸ਼ਨਲ ਜ਼ਮਾਨਤ ਦੇ ਦਿੱਤੀ ਗਈ।