NCB ਦੀ ਪੁੱਛਗਿੱਛ ਦੌਰਾਨ ਲਗਾਤਾਰ ਰੋ ਰਹੇ ਆਰਯਨ, ਪਿਤਾ ਸ਼ਾਹਰੁਖ ਨਾਲ 2 ਮਿੰਟ ਕੀਤੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਐਤਵਾਰ ਨੂੰ ਕਰੂਜ਼ 'ਚ ਆਯੋਜਿਤ ਡਰੱਗ ਪਾਰਟੀ ਦੇ ਸੰਬੰਧ 'ਚ ਕੀਤਾ ਗਿਆ ਸੀ ਗ੍ਰਿਫਤਾਰ

Aryan Khan

 

ਮੁੰਬਈ :  ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ (  Aryan Khan ) ਨੂੰ ਐਤਵਾਰ ਨੂੰ ਕਰੂਜ਼ 'ਚ ਆਯੋਜਿਤ ਡਰੱਗ ਪਾਰਟੀ ਦੇ ਸੰਬੰਧ 'ਚ ਗ੍ਰਿਫਤਾਰ ਕੀਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਉਸ ਨੂੰ ਐਤਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਡਰੱਗਜ਼ ਮਾਮਲੇ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰਯਨ ਖਾਨ ਪੁੱਛਗਿੱਛ ਦੌਰਾਨ ਟੁੱਟ ਗਏ। ਆਰਯਨ ਪੁੱਛਗਿੱਛ ਵਿੱਚ ਆਪਣੇ ਹੰਝੂ ਨਹੀਂ ਰੋਕ ਸਕਿਆ ਅਤੇ ਰੋਣ ਲੱਗ ਪਿਆ।

 

 

ਆਰਯਨ ਦੀ ਪਿਤਾ ਸ਼ਾਹਰੁਖ ਨਾਲ ਹੋਈ ਗੱਲਬਾਤ
ਐਨਸੀਬੀ ਸੂਤਰਾਂ ਅਨੁਸਾਰ ਸ਼ਾਹਰੁਖ ਖਾਨ ਨੇ ਆਪਣੇ ਬੇਟੇ ਆਰਯਨ ( Aryan Khan )  ਨਾਲ ਫੋਨ 'ਤੇ ਗੱਲ ਕੀਤੀ। ਆਰਯਨ ( Aryan Khan) ਦੀ ਗ੍ਰਿਫਤਾਰੀ ਤੋਂ ਬਾਅਦ, ਕਾਨੂੰਨੀ ਪ੍ਰਕਿਰਿਆ ਦੇ ਹਿੱਸੇ ਵਜੋਂ, ਐਨਸੀਬੀ ਨੇ ਆਪਣੇ ਲੈਂਡਲਾਈਨ ਫੋਨ ਤੋਂ ਆਰਯਨ ਨੂਦੀ ਉਸਦੇ ਪਿਤਾ ਸ਼ਾਹਰੁਖ ਨਾਲ 2 ਮਿੰਟ ਤੱਕ ਗੱਲ ਕਰਵਾਈ। ਇਸ ਦੌਰਾਨ ਪੁੱਛਗਿੱਛ ਦੌਰਾਨ ਆਰਯਨ ਲਗਾਤਾਰ ਰੋ ਰਿਹਾ ਹੈ।

ਹੋਰ ਵੀ ਪੜ੍ਹੋ:  ਨਿਊਜ਼ੀਲੈਂਡ : ਓਵਰਸਪੀਡ ਡਰਾਈਵਿੰਗ ਕਾਰਨ ਪੀਆਰ ਦੀ ਫ਼ਾਈਲ ਹੋਈ ਰੱਦ

 

ਐਨਸੀਬੀ ਦੀ ਪੁੱਛਗਿੱਛ ਵਿੱਚ ਇਹ ਖੁਲਾਸਾ ਹੋਇਆ ਕਿ ਆਰਯਨ (  Aryan Khan )  ਕਰੀਬ 4 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ ਅਤੇ ਆਰਯਨ  ਨੇ ਭਾਰਤ ਤੋਂ ਬਾਹਰ ਯੂਕੇ-ਦੁਬਈ ਜਾਂ ਹੋਰ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਹੈ। ਆਰਯਨ (  Aryan Khan ) ਅਤੇ ਅਰਬਾਜ਼ ਕਰੀਬ 15 ਸਾਲਾਂ ਤੋਂ ਦੋਸਤ ਹਨ। ਆਰੀਅਨ ਫਿਲਮ ਨਿਰਮਾਣ ਨਾਲ ਵੀ ਜੁੜੇ ਹੋਏ ਹਨ।

ਹੋਰ ਵੀ ਪੜ੍ਹੋ: 8 ਸਾਲ ਦੀ ਮਾਸੂਮ ਨੇ ਖੋਜ ਲਏ 18 ਐਸਟੀਰਾਇਡ