ਵੱਡੀ ਖ਼ਬਰ: 7 ਅਕਤੂਬਰ ਤੱਕ NCB ਦੀ ਹਿਰਾਸਤ ’ਚ ਰਹੇਗਾ ਆਰਯਨ ਖਾਨ, ਅਦਾਲਤ ਨੇ ਸੁਣਾਇਆ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜ ਕੋਰਟ ’ਚ ਲੰਮੀ ਬਹਿਸ ਤੋਂ ਬਾਅਦ ਐੱਨ. ਸੀ. ਬੀ. ਨੂੰ ਆਰਯਨ ਖਾਨ ਦੀ ਮਿਲੀ ਰਿਮਾਂਡ

Aryan Khan

 

ਮੁੰਬਈ: ਡਰੱਗਜ਼ ਮਾਮਲੇ (Mumbai Drug Bust) ਵਿੱਚ ਗ੍ਰਿਫਤਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਯਨ ਖਾਨ (Aryan Khan) ਨੂੰ ਅਦਾਲਤ ਨੇ 7 ਅਕਤੂਬਰ ਤੱਕ ਐਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਨਸੀਬੀ ਨੇ ਅਦਾਲਤ ਤੋਂ 11 ਦਿਨਾਂ ਦੀ ਹਿਰਾਸਤ ਮੰਗੀ ਸੀ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ।

ਹੋਰ ਵੀ ਪੜ੍ਹੋ: CM ਯੋਗੀ ਅਤੇ PM ਮੋਦੀ ਵਿੱਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵਸੀ: ਰਾਘਵ ਚੱਢਾ

 

ਮਾਮਲੇ ਦੀ ਸੁਣਵਾਈ ਦੇ ਦੌਰਾਨ ਸ਼ਾਹਰੁਖ ਖਾਨ (Shah Rukh Khan) ਦੇ ਮੈਨੇਜਰ ਅਤੇ ਉਨ੍ਹਾਂ ਦੇ ਗਾਰਡ ਖੁਦ ਅਦਾਲਤ ਵਿੱਚ ਮੌਜੂਦ ਸਨ। ਇਸ ਤੋਂ ਪਹਿਲਾਂ ਵਧੀਕ ਮੈਟਰੋਪੋਲੀਟਨ ਮੈਜਿਸਟਰੇਟ ਆਰਕੇ ਰਾਜੇ ਨੇ ਆਰਯਨ ਖਾਨ ਨੂੰ ਐਤਵਾਰ ਨੂੰ ਇੱਕ ਦਿਨ ਲਈ ਐਨਸੀਬੀ ਦੀ ਹਿਰਾਸਤ ਵਿੱਚ ਭੇਜਿਆ ਸੀ।

 

 

ਦੱਸ ਦੇਈਏ ਕਿ ਅੱਜ ਕੋਰਟ ’ਚ ਲੰਮੀ ਬਹਿਸ ਚੱਲੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੂੰ ਆਰਯਨ ਖਾਨ ਦੀ ਰਿਮਾਂਡ ਮਿਲੀ ਹੈ। ਐੱਨ. ਸੀ. ਬੀ. ਦਾ ਕਹਿਣਾ ਸੀ ਕਿ ਆਰਯਨ ਡਰੱਗਸ ਕਿਥੋਂ ਲਿਆਂਦਾ ਹੈ, ਇਹ ਜਾਣਨ ਲਈ ਉਨ੍ਹਾਂ ਨੂੰ ਹੋਰ ਜਾਂਚ ਦੀ ਲੋੜ ਹੈ, ਜਿਸ ਲਈ ਆਰਯਨ ਦੀ ਰਿਮਾਂਡ ਜ਼ਰੂਰੀ ਹੈ।

ਹੋਰ ਵੀ ਪੜ੍ਹੋ:ਮੁੱਖ ਮੰਤਰੀ ਨੇ ਪੰਜਾਬ ਦੀਆਂ ਵਧ ਰਹੀਆਂ ਨਿਵੇਸ਼ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ