ਫ਼ਿਲਮ ਦੀ ਸ਼ੂਟਿੰਗ ਦੌਰਾਨ ਅਨਿਲ ਕਪੂਰ, ਵਰੁਣ ਧਵਨ ਤੇ ਨੀਤੂ ਸਿੰਘ ਨੂੰ ਹੋਇਆ ਕੋਰੋਨਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਰਾਜ ਮਹਿਤਾ ਦੀ ਫਿਲਮ 'ਜੁਗ-ਜੁਗ ਜੀਓ' ਦੀ ਸ਼ੂਟਿੰਗ 'ਤੇ ਲੱਗੀ ਰੋਕ

Varun Dhawan, Neetu Kapoor, Anil Kapoor, Raj Mehta test COVID 19 positive

ਚੰਡੀਗੜ੍ਹ: ਮਸ਼ਹੂਰ ਫਿਲਮ ਨਿਰਦੇਸ਼ਕ ਰਾਜ ਮਹਿਤਾ ਦੀ ਅਗਲੀ ਫਿਲਮ 'ਜੁਗ ਜੁਗ ਜੀਓ' ਦੀ ਸ਼ੂਟਿੰਗ ਦੌਰਾਨ ਟੀਮ ਦੇ ਕੁਝ ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ, ਵਰੁਣ ਧਵਨ, ਨੀਤੂ ਸਿੰਘ ਤੇ ਨਿਰਦੇਸ਼ਕ ਰਾਜ ਮਹਿਤਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ।

ਦੱਸ ਦਈਏ ਕਿ ਫਿਲਮ ਦੀ ਟੀਮ ਚੰਡੀਗੜ੍ਹ ਵਿਚ ਸ਼ੂਟਿੰਗ ਕਰ ਰਹੀ ਸੀ। ਟੀਮ ਦੇ ਮੈਂਬਰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਫਿਲਮ ਦੀ ਸੂਟਿੰਗ ਨੂੰ ਰੋਕ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਸਿਤਾਰਿਆਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।