ਆ ਗਈ ਕੋਰੋਨਾ ਵੈਕਸੀਨ! ਅਗਲੇ ਹਫ਼ਤੇ ਤੋਂ ਮਰੀਜ਼ਾਂ ਨੂੰ ਵੈਕਸੀਨ ਦੇਵੇਗਾ ਯੂਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

Pfizer-BioNTech ਦੀ ਦਵਾਈ ਨੂੰ ਮਿਲੀ ਮਨਜ਼ੂਰੀ

U.K. approves Pfizer-BioNTech COVID-19 vaccine for use

ਲੰਡਨ: ਕੋਰੋਨਾ ਵਾਇਰਸ ਨਾਲ ਜਾਰੀ ਜੰਗ ਖਿਲਾਫ਼ ਯੂਨਾਇਟਡ ਕਿੰਗਡਮ ਨੇ ਇਤਿਹਾਸਕ ਐਲਾਨ ਕੀਤਾ ਹੈ। ਯੂਕੇ ਫਾਈਜ਼ਰ ਬਾਇਓਨਟੈਕ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਬ੍ਰਿਟੇਨ ਵਿਚ ਅਗਲੇ ਹਫ਼ਤੇ ਤੋਂ ਆਮ ਲੋਕਾਂ ਲਈ ਕੋਰੋਨਾ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ।

ਇਹ ਵੈਕਸੀਨ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਵਿਚ 95 ਫੀਸਦੀ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਪਾਈ ਗਈ ਹੈ। ਭਾਰਤ ਸਮੇਤ ਕਰੀਬ 180 ਦੇਸ਼ਾਂ ਵਿਚ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 

ਮਸ਼ਹੂਰ ਅਮਰੀਕੀ ਕੰਪਨੀ ਫਾਈਜ਼ਰ ਤੇ ਜਰਮਨ ਕੰਪਨੀ ਬਾਇਓਨਟੈਕ ਨੇ ਮਿਲ ਕੇ ਇਸ ਟੀਕੇ ਨੂੰ ਵਿਕਸਿਤ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਪਰੀਖਣ ਦੌਰਾਨ ਉਸ ਦਾ ਟੀਕਾ ਹਰੇਕ ਉਮਰ ਤੇ ਨਸਲ ਦੇ ਲੋਕਾਂ 'ਤੇ ਕਾਰਗਰ ਰਿਹਾ ਹੈ।

ਜਾਣਕਾਰੀ ਮੁਤਾਬਕ ਬ੍ਰਿਟੇਨ ਰਾਸ਼ਟਰੀ ਸਿਹਤ ਸੇਵਾ ਕਰਮੀਆਂ ਨੂੰ 7 ਦਸੰਬਰ ਤੋਂ ਟੀਕਾ ਲਗਾਉਣ ਦੀ ਸ਼ੁਰੂਆਤ ਕਰ ਸਕਦਾ ਹੈ। ਬ੍ਰਿਟੇਨ ਨੇ ਫਾਈਜ਼ਰ ਤੇ ਬਾਇਓਨਟੈਕ ਦੀ ਦੋ ਸ਼ਾਰਟ ਵਾਲੀ ਵੈਕਸੀਨ ਦੀਆਂ ਚਾਰ ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਹੈ।