ਕੀ ਝੂਠੀ ਸੀ ਸ਼ਾਹਰੁਖ ਖਾਨ ਦੀ ਨੱਕ ਦੀ ਸਰਜਰੀ ਦੀ ਖ਼ਬਰ? ਮੁੰਬਈ ਏਅਰਪੋਰਟ ’ਤੇ ਸਪਾਟ ਹੋਏ ਕਿੰਗ ਖਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਕਾਰ ਦੀ ਮੈਨੇਜਰ ਨੇ ਸ਼ਾਹਰੁਖ ਖਾਨ ਦੀ ਅਮਰੀਕਾ 'ਚ ਸਰਜਰੀ ਹੋਣ ਦੀਆਂ ਖ਼ਬਰਾਂ ਨੂੰ ਨਕਾਰ ਦਿਤਾ ਹੈ

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ):ਬਾਲੀਵੁੱਡ ਜਗਤ ਦੇ ਸਿਤਾਰੇ ਆਪਣੇ ਫ਼ਿਲਮੀ ਕਿਰਦਾਰਾਂ 'ਚ ਜਾਨ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਫ਼ਿਲਮੀ ਹਸਤੀਆਂ ਨੂੰ ਇੰਨੀ ਸੋਖੀ ਗਲੈਮਰਸ ਲਾਈਫ਼ ਨਸੀਬ ਨਹੀਂ ਹੁੰਦੀ। ਕਈ ਵਾਰ ਇਹ ਸਿਤਾਰੇ ਸ਼ੂਟਿੰਗ ਦੌਰਾਨ ਜ਼ਖ਼ਮੀ ਵੀ ਹੋ ਜਾਂਦੇ ਹਨ। ਅਜਿਹੀਆਂ ਹੀ ਖ਼ਬਰਾਂ ਆਈਆਂ ਸਨ ਬਾਲੀਵੁੱਡ ਮੈਗਾ ਸਟਾਰ  ਸ਼ਾਹਰੁਖ ਖਾਨ ਦੇ ਜ਼ਖ਼ਮੀ ਹੋਣ ਦੀਆਂ।

ਖ਼ਬਰਾਂ ਮੁਤਾਬਕ ਕਿੰਗ ਖਾਨ ਨੂੰ ਅਮਰੀਕਾ ਦੇ ਲਾਸ ਏਂਜਲਸ ਵਿਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਬੋਲੀਵਵਡ ਸੁਪਰਸਟਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਨੱਕ ਦੀ ਸਰਜਰੀ ਦੀਆਂ ਖ਼ਬਰਾਂ ਕਾਫੀ ਵਾਇਰਲ ਹੋਇਆਂ। ਪਰ ਅਦਾਕਾਰ ਜਾਂ ਉਨ੍ਹਾਂ ਦੀ ਟੀਮ ਵਲੋਂ ਹਾਦਸੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ। ਉਹ ਫ਼ਿਲਮ ਦੇ ਸੈੱਟ 'ਤੇ ਇਕ ਸੀਨ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨਾਲ ਇਹ ਘਟਨਾ ਵਾਪਰ ਗਈ।

ਇਨ੍ਹਾਂ ਖ਼ਬਰਾਂ ਤੋਂ ਬਾਅਦ ਸ਼ਾਹਰੁਖ ਟਵਿੱਟਰ 'ਤੇ ਟ੍ਰੈਂਡ ਕਰ ਰਹੇ ਸੀ। ਜ਼ਖ਼ਮੀ ਹੋਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਸੀ। ਇਨ੍ਹਾਂ ਖ਼ਬਰਾਂ ਵਿਚਕਾਰ ਉਨ੍ਹਾਂ ਨੂੰ 5 ਜੁਲਾਈ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

ਕਿੰਗ ਖਾਨ ਮੁੰਬਈ ਪਰਤ ਆਏ ਹਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਅਤੇ ਪੁੱਤਰ ਅਬਰਾਹਮ ਉਨ੍ਹਾਂ ਨੂੰ ਲੈਣ ਏਅਰਪੋਰਟ ਪਹੁੰਚੇ । ਸ਼ਾਹਰੁਖ ਖਾਨ ਦੇ ਨੱਕ 'ਤੇ ਕੋਈ ਪੱਟੀ ਨਾ ਦੇਖ ਕੇ ਯੂਜ਼ਰਸ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿਤੇ। ਸ਼ਾਹਰੁਖ ਨੂੰ ਠੀਕ ਦੇਖ ਕੇ ਪ੍ਰਸ਼ੰਸਕਾਂ ਨੂੰ ਰਾਹਤ ਮਿਲੀ। ਪਰ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਫੈਨਸ ਲਈ ਇਕ ਹੋਰ ਰਾਹਤ ਦੀ ਖ਼ਬਰ ਹੈ।

ਇਕ ਨਿਊਜ਼ ਚੈਨਲ ਨੂੰ ਦਿਤੀ ਜਾਣਕਾਰੀ ਮੁਤਾਬਕ ਅਦਾਕਾਰ ਦੀ ਮੈਨੇਜਰ ਨੇ ਸ਼ਾਹਰੁਖ ਖਾਨ ਦੀ ਅਮਰੀਕਾ 'ਚ ਸਰਜਰੀ ਹੋਣ ਦੀਆਂ ਖ਼ਬਰਾਂ ਨੂੰ ਨਕਾਰ ਦਿਤਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਖ਼ਬਰਾਂ ਫ਼ਰਜ਼ੀ ਹਨ ਅਤੇ ਇਨ੍ਹਾਂ ਵਿਚ ਕੋਈ ਵੀ ਸੱਚਾਈ ਨਹੀਂ ਹੈ।