ਪ੍ਰਿਅੰਕਾ-ਨਿਕ ਨੇ ਵਿਆਹ ਵਿਚ ਕੱਟਿਆ 18 ਫੁੱਟ ਲੰਬਾ ਕੇਕ, ਇਸ ਅੰਦਾਜ਼ 'ਚ ਮਨਾਇਆ ਜ਼ਸਨ
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ ਨੂੰ ਦਿੱਲੀ ਵਿਚ ਪਹਿਲਾ ਜ਼ਸਨ.....
ਨਵੀਂ ਦਿੱਲੀ (ਭਾਸ਼ਾ): ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ ਨੂੰ ਦਿੱਲੀ ਵਿਚ ਪਹਿਲਾ ਜ਼ਸਨ ਮਨਾਇਆ। ਇਸ ਪਾਰਟੀ ਦੇ ਨਾਲ ਹੀ ਪ੍ਰਿਅੰਕਾ ਦੇ ਵਿਆਹ ਦੀਆਂ ਤਸਵੀਰਾਂ ਜਾਰੀ ਕਰ ਦਿਤੀਆਂ ਗਈਆਂ ਹਨ। ਪ੍ਰਿਅੰਕਾ-ਨਿਕ ਦੇ ਵਿਆਹ 2 ਰੀਤੀ ਰਿਵਾਜਾਂ ਦੇ ਨਾਲ ਕੀਤੇ ਗਏ। ਵਿਆਹ ਦੀਆਂ ਤਸਵੀਰਾਂ ਵਿਚ ਪ੍ਰਿਅੰਕਾ ਦੇ ਵਿਆਹ ਵਾਲਾ ਜੋੜਾ, ਲਹਿੰਗੇ ਤੋਂ ਲੈ ਕੇ ਸ਼ਾਹੀ ਵਿਆਹ ਦੇ ਚੰਗੇ ਇੰਤਜਾਮ ਦੀ ਚਰਚਾ ਹੋ ਰਹੀ ਹੈ। ਵਿਆਹ ਦੀਆਂ ਤਸਵੀਰਾਂ ਮੈਗਜੀਨ ਨੇ ਜਾਰੀ ਕੀਤੀਆਂ ਹਨ। ਇਸ ਵਿਚ ਪ੍ਰਿਅੰਕਾ ਦੇ ਵਿਆਹ ਕੇਕ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਫੈਲ ਰਹੀ ਹੈ।
ਰਿਪੋਰਟ ਦੇ ਮੁਤਾਬਕ, ਕਰਿਸ਼ਚਨ ਵਿਆਹ ਵਿਚ ਸਭ ਤੋਂ ਪਹਿਲਾਂ ਪ੍ਰਿਅੰਕਾ ਅਤੇ ਨਿਕ ਦੀ ਮਾਂ ਨੇ ਸਪੀਚ ਦਿਤੀ। ਇਸ ਤੋਂ ਬਾਅਦ ਜੋੜੇ ਨੇ ਡਾਂਸ ਕੀਤਾ। ਇਸ ਤੋਂ ਬਾਅਦ ਰੀਤੀ-ਰਿਵਾਜਾਂ ਦੇ ਮੁਤਾਬਕ ਜੋੜੇ ਨੇ ਕੇਕ ਕੱਟਿਆ। ਇਹ ਕੇਕ ਚਰਚਾ ਵਿਚ ਹੈ, ਕਿਉਂਕਿ ਇਹ 18 ਫੁੱਟ ਲੰਬਾ ਸੀ। ਇਸ ਨੂੰ ਨਿਕ ਦੇ ਨੀਜੀ ਸ਼ੇਫ ਨੇ ਤਿਆਰ ਕੀਤਾ ਸੀ। ਇਹ ਸ਼ੇਫ ਨਿਕ ਨੇ ਦੁਬਈ ਅਤੇ ਕੁਵੈਤ ਤੋਂ ਬੁਲਾਏ ਸਨ। 6 ਮੰਜਲਾ ਕੇਕ ਦੇ ਡਿਜਾਇਨ ਨੂੰ ਮਿਨਾਰ ਵਰਗਾ ਅੰਦਾਜ ਦਿਤਾ ਗਿਆ ਸੀ। ਇਸ ਕੇਕ ਨੂੰ ਕੱਟਦੇ ਹੋਏ ਪ੍ਰਿਅੰਕਾ-ਨਿਕ ਦੀਆਂ ਤਸਵੀਰਾਂ ਅਤੇ ਵੀਡਿਓ ਸਾਹਮਣੇ ਆਏ ਹਨ।
ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਦਿੱਲੀ ਜ਼ਸਨ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਾਸ ਮਹਿਮਾਨ ਦੇ ਤੌਰ ਉਤੇ ਪੁੱਜੇ। ਇਸ ਪਾਰਟੀ ਵਿਚ ਪ੍ਰਿਅੰਕਾ ਨੇ ਅੱਧੀ ਚਿੱਟੇ ਰੰਗ ਦਾ ਘੱਗਰਾ ਪਾਇਆ ਹੋਇਆ ਸੀ ਜਿਸ ਉਤੇ ਸਿਲਵਰ ਰੰਗ ਦੀ ਕਾਰੀਗਰੀ ਕੀਤੀ ਗਈ ਸੀ। ਪ੍ਰਿਅੰਕਾ ਚੋਪੜਾ ਦੇ ਵਿਆਹ ਦਾ ਜ਼ਸਨ ਜੋਧਪੁਰ ਦੇ ਉਂਮੇਦ ਭਵਨ ਵਿਚ 1 ਅਤੇ 2 ਦਸੰਬਰ ਨੂੰ ਆਯੋਜਿਤ ਕੀਤਾ ਗਿਆ।