ਪਲਾਸਟਿਕ ਬੋਤਲ ਦੀ ਵਰਤੋਂ ਕਰਨ ‘ਤੇ ਹਾਲੀਵੁੱਡ ਸਟਾਰ ਨੂੰ Aquaman ਤੋਂ ਪਈਆਂ ਝਿੜਕਾਂ!

ਏਜੰਸੀ

ਮਨੋਰੰਜਨ, ਬਾਲੀਵੁੱਡ

ਦੁਨੀਆਂ ਭਰ ਵਿਚ ‘ਐਕੁਆਮੈਨ’ ਬਣ ਕੇ ਛਾਏ ਅਦਾਕਾਰ ਜੇਸਲ ਮੋਮੋਆ ਪਲਾਸਟਿਕ ਨੂੰ ਬੰਦ ਕਰਨ ਨੂੰ ਲੈ ਕੇ ਇਕ ਮੁਹਿੰਮ ਚਲਾ ਰਹੇ ਹਨ

Jason criticises Chris Pratt for using plastic bottle

ਨਵੀਂ ਦਿੱਲੀ: ਦੁਨੀਆਂ ਭਰ ਵਿਚ ‘Aquaman’ ਬਣ ਕੇ ਛਾਏ ਅਦਾਕਾਰ ਜੇਸਲ ਮੋਮੋਆ ਪਲਾਸਟਿਕ ਨੂੰ ਬੰਦ ਕਰਨ ਨੂੰ ਲੈ ਕੇ ਇਕ ਮੁਹਿੰਮ ਚਲਾ ਰਹੇ ਹਨ ਪਰ ਅਪਣੇ ਹੀ ਦੋਸਤ ਨੂੰ ਅਜਿਹਾ  ਕਰਦੇ ਦੇਖ ਉਹਨਾਂ ਨੂੰ ਗੁੱਸਾ ਆ ਗਿਆ। ਅਦਾਕਾਰ ਕ੍ਰਿਸ ਪੈਟ ਨੇ ਹਾਲ ਹੀ ਵਿਚ ਇੰਸਟਾਗ੍ਰਾਮ ‘ਤੇ ਅਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਦੇਖ ਉਹਨਾਂ ਦੇ ਦੋਸਤ ਜੇਸਨ ਮੋਮੋਆ ਬੇਹੱਦ ਹੈਰਾਨ ਹੋ ਗਏ।

ਤਸਵੀਰ ਵਿਚ ਕ੍ਰਿਸ ਅਪਣੇ ਜਿਮ ਵਿਚ ਹੱਥ ‘ਚ ਪਲਾਸਟਿਕ ਦੀ ਬੋਤਲ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਜੋਨਸ ਨੂੰ ਅਜਿਹਾ ਦੇਖ ਕੇ ਇਸ ਲਈ ਹੈਰਾਨੀ ਹੋਈ ਕਿਉਂਕਿ ਉਹਨਾਂ ਵੱਲੋਂ ਪਲਾਸਟਿਕ ਦੀ ਵਰਤੋ ‘ਤੇ ਰੋਕ ਲਗਾਉਣ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਉਹਨਾਂ ਦੇ ਦੋਸਤ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ।

ਇਸ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਜੋਸਨ ਨੇ ਕ੍ਰਿਸ ਨੂੰ ਪੁੱਛਿਆ, ‘ਭਰਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਇਹ ਪਲਾਸਟਿਕ ਦੀ ਬੋਤਲ ਕਿਉਂ? ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕਰੋ’। ਜੇਸਨ ਨੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ ਇਕ ਸੰਬੋਧਨ ਦੌਰਾਨ ਵਿਸ਼ਵ ਦੇ ਆਗੂਆਂ ਨੂੰ ਜਲਵਾਯੂ ਸੰਕਟ ਲਈ ਕਦਮ ਚੁੱਕਣ ਲਈ ਅਪੀਲ ਕੀਤੀ ਹੈ। ਉਹਨਾਂ ਨੇ ਇਸ ਦੌਰਾਨ ਕਿਹਾ ਕਿ, ‘ਪਲਾਸਟਿਕ ਪ੍ਰਦੂਸ਼ਣ ਨਾਲ ਸਮੁੰਦਰ ਜਾਮ ਹੋ ਰਹੇ ਹਨ ਅਤੇ ਇਹ ਦੱਖਣੀ ਪ੍ਰਸ਼ਾਂਤ ਵਿਚ ਖਤਰਾ ਪੈਦਾ ਕਰ ਰਿਹਾ ਹੈ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।