ਦੇਸ਼ ਦੇ ਇਸ ਸੂਬੇ 'ਚ ਬਣ ਰਹੀ ਹੈ ਪਲਾਸਟਿਕ ਦੀ ਪਹਿਲੀ ਸੜਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਤਰਰਾਸ਼ਟਰੀ ਰੇਣੁਕਾ ਮੇਲੇ ਦੇ ਦੌਰਾਨ ਪਲਾਸਟਿਕ ਮੁਕਤ ਸਿਰਮੌਰ ਯੋਜਨਾ ਦਾ ਮੁੱਖ ਮੰਤਰੀ ਨੇ ਕੀਤਾ ਸੀ ਉਦਘਾਟਨ

File Photo

ਹਿਮਾਚਲ ਪ੍ਰਦੇਸ਼ : ਪਲਾਸਟਿਕ ਮੁਕਤ ਅਭਿਆਨ ਦੇ ਅਧੀਨ ਸਿਰਮੋਰ ਜਿਲ੍ਹੇ ਵਿਚ ਅਨੋਖੀ ਪਹਿਲ ਸ਼ੁਰੂ ਹੋਈ ਹੈ। ਇੱਥੇ ਪ੍ਰਸਾਸ਼ਨ ਵੱਲੋਂ ਪਲਾਸਟਿਕ ਨਾਲ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਲਾਸਟਿਕ ਨਾਲ ਬਣਨ ਵਾਲੀ ਇਹ ਹਿਮਾਚਲ ਪ੍ਰਦੇਸ਼ ਦੀ ਪਹਿਲੀ ਸੜਕ ਹੋਵੇਗੀ। ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੀ ਗਈ ਪੋਲੀਥੀਨ ਮੁਕਤ ਸਿਰਮੋਰ ਯੋਜਨਾ ਦੇ ਅਧੀਨ ਡਿਮਕੀ ਮੰਦਰ ਤੋਂ ਕੂੰਨ ਪਿੰਡ ਤੱਕ ਪਲਾਸਟਿਕ ਕਚਰੇ ਨਾਲ ਸੜਕ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਲ੍ਹਾ ਦਫ਼ਤਰ ਤੋਂ ਲਗਭਗ 10 ਕਿਲੋਮੀਟਰ ਦੂਰ ਡਿਮਕੀ ਮੰਦਰ ਤੋਂ ਕੂੰਨ ਪਿੰਡ ਤੱਕ ਇਕ ਕਿਲੋਮੀਟਰ ਸੜਕ ਪਲਾਸਟਿਕ ਕਚਰੇ ਨਾਲ ਬਣਾਈ ਜਾ ਰਹੀ ਹੈ।

ਮੌਕੇ 'ਤੇ ਪਹੁੰਚੇ ਸਿਰਮੋਰ ਦੇ ਡੀਸੀ ਡਾ.ਆਰਕੇ ਪਰੁਥੀ ਨੇ ਦੱਸਿਆ ਕਿ ਹਿਮਾਚਲ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਟੀਚੇ ਨਾਲ ਜਿਲ੍ਹਾ ਸਿਰਮੋਰ ਵਿਚ ਸੂਬੇ ਦੀ ਪਹਿਲੀ ਸੜਕ ਬਣਾਈ ਜਾ ਰਹੀ ਹੈ ਜਿਸ ਵਿਚ ਪਲਾਸਟਿਕ ਦੇ ਕਚਰੇ ਨੂੰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੂਬੇ ਦੀ ਪਹਿਲੀ ਸੜਕ ਹੋਵੇਗੀ ਜਿਸ 'ਚ ਪਲਾਸਟਿਕ ਕਚਰੇ ਨੂੰ ਵਰਤਿਆ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਫਿਲਹਾਲ ਪਰੀਖਣ ਦੇ ਤੌਰ 'ਤੇ ਇੱਥੇ ਪਲਾਸਟਿਕ ਨਾਲ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਡੀਸੀ ਅਨੁਸਾਰ ਤਕਰੀਬਨ ਕਿਲੋਮੀਟਰ ਸੜਕ ਬਣਾਉਣ ਦੇ ਲਈ ਇਕ ਟਨ ਪਲਾਸਟਿਕ ਨੂੰ ਵਰਤਿਆ ਜਾਵੇਗਾ। ਟੀਚਾ ਇਹੀ ਹੈ ਕਿ ਜਿਲ੍ਹੇ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ  ਅਤੇ ਇੱਕਠੇ ਕੀਤੇ ਪਲਾਸਟਿਕ ਦਾ ਸਹੀ ਤਰੀਕੇ ਨਾਲ ਇਸਤਮਾਲ ਹੋਵੇ। ਦੱਸ ਦਈਏ ਕਿ ਅੰਤਰਰਾਸ਼ਟਰੀ ਰੇਣੁਕਾ ਮੇਲੇ ਦੇ ਦੌਰਾਨ ਪਲਾਸਟਿਕ ਮੁਕਤ ਸਿਰਮੌਰ ਯੋਜਨਾ ਦਾ ਉਦਘਾਟਨ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤਾ ਸੀ।