ਸ਼ਾਹਰੁਖ ਖ਼ਾਨ ਨੂੰ ਯੂਨੀਵਰਸਿਟੀ ਆਫ ਲੰਡਨ ਨੇ ਦਿੱਤੀ ਡਾਕਟਰੇਟ ਡਿਗਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸ਼ਾਹਰੁਖ ਖਾਨ ਨੂੰ ‘ਦ ਯੂਨੀਵਰਸਿਟੀ ਆਫ ਲੰਡਨ’ ਨੇ ਡਾਕਟਰੇਟ ਦੀ ਡਿਗਰੀ ਦਿੱਤੀ ਹੈ।

Shah Rukh Khan

ਨਵੀਂ ਦਿੱਲੀ : ਬਾਲੀਵੁੱਡ ਦੇ ਰੋਮਾਂਸ ਕਿੰਗ ਸ਼ਾਹਰੁਖ ਖਾਨ ਦੀਆਂ ਪ੍ਰਾਪਤੀਆਂ ਵਿਚ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਦਰਅਸਲ ਸ਼ਾਹਰੁਖ ਖਾਨ ਨੂੰ ‘ਦ ਯੂਨੀਵਰਸਿਟੀ ਆਫ ਲੰਡਨ’ ਨੇ ਡਾਕਟਰੇਟ ਦੀ ਡਿਗਰੀ ਦਿੱਤੀ ਹੈ। ਸ਼ਾਹਰੁਖ ਖਾਨ ਨੂੰ ਇਹ ਡਿਗਰੀ ਫਿਲੋਥ੍ਰੋਪੀ ਵਿਸ਼ੇ ਵਿਚ ਮਿਲੀ ਹੈ, ਇਸਦੀ ਜਾਣਕਾਰੀ ਖੁਦ ਸ਼ਾਹਰੁਖ ਖਾਨ ਨੇ ਦਿੱਤੀ ਹੈ।

ਆਪਣੇ ਟਵਿਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਲਿਖਿਆ ਕਿ ਯੂਨੀਵਰਸਿਟੀ ਆਫ ਲਾਅ ਦਾ ਧੰਨਵਾਦ ਅਤੇ ਉੱਥੋਂ ਗ੍ਰੈਜੂਏਟ ਹੋਣ ਵਾਲਿਆਂ ਵਿਦਿਆਰਥੀਆਂ ਨੂੰ ਭਵਿੱਖ ਲਈ ਮੇਰੀਆਂ ਸ਼ੁੱਭਕਾਮਨਾਵਾਂ । ਉਹਨਾਂ ਕਿਹਾ ਕਿ ਇਹ ਡਿਗਰੀ ਸਾਡੀ ਟੀਮ ਨੂੰ ਅੱਗੇ ਕੰਮ ਕਰਨ ਲਈ ਸਹਾਇਕ ਹੋਵੇਗੀ। ਸ਼ਾਹਰੁਖ ਖਾਨ ਨੇ ਆਪਣੇ ਟਵੀਟ ਵਿਚ ਮੀਰ ਸੰਸਥਾ ਦਾ ਜ਼ਿਕਰ ਵੀ ਕੀਤਾ।

ਸ਼ਾਹਰੁਖ ਖਾਨ ਮੀਰ ਨਾਂਅ ਦੀ ਇਕ ਐਨਜੀਓ (NGO) ਚਲਾਉਂਦੇ ਹਨ, ਜੋ ਕਿ ਐਸਿਡ ਅਟੈਕ ਪੀੜਤਾਂ ਲਈ ਕੰਮ ਕਰਦੀ ਹੈ। ਦੱਸ ਦਈਏ ਕਿ ਵੀਰਵਾਰ ਨੂੰ ‘ਦ ਯੂਨੀਵਰਸਿਟੀ ਆਫ ਲੰਡਨ’ ਨੇ 350 ਵਿਦਿਆਰਥੀਆਂ ਦੇ ਵਿਚਕਾਰ ਸ਼ਾਹਰੁਖ ਖਾਨ ਨੂੰ ਇਹ ਡਿਗਰੀ ਦਿੱਤੀ ਗਈ ਹੈ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ਼ਾਹਰੁਖ ਖਾਨ ਨੂੰ ਡਾਕਟਰੇਟ ਡਿਗਰੀ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਸਾਲ 2009 ਵਿਚ ਅਤੇ 2015 ਵਿਚ ਵੀ ਉਹਨਾਂ ਨੂੰ ਦੋ ਯੂਨੀਵਰਸਿਟੀਆਂ ਵੱਲੋਂ ਡਾਕਟਰੇਟ ਡਿਗਰੀਆਂ ਨਾਲ ਨਵਾਜਿਆ ਗਿਆ ਹੈ। ਬਾਲੀਵੁੱਡ ਵਿਚ ਸ਼ਾਹਰੁਖ ਖਾਨ ਦੇ ਖਾਤੇ ਵਿਚ ਕਈ ਸ਼ਾਨਦਾਰ ਹਿੱਟ ਫਿਲਮਾਂ ਹਨ ਅਤੇ ਉਹ ਆਪਣੀਆਂ ਫਿਲਮਾਂ ਲਈ ਕਈ ਵੱਡੇ ਪੁਰਸਕਾਰ ਵੀ ਹਾਸਿਲ ਕਰ ਚੁੱਕੇ ਹਨ।