ਸ਼ਾਹਰੁਖ ਦੀਆਂ ਮੁਸ਼ਕਿਲਾਂ ਵਧੀਆਂ, ‘ਰਈਸ’ ਭਗਦੜ ਮਾਮਲਾ FIR ਨਹੀਂ ਹੋਵੇਗੀ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮ ਅਭਿਨੇਤਾ ਸ਼ਾਹਰੁਖ ਖਾਨ ਲਈ ਇਕ ਵਾਰ ਫਿਰ ਮੁੂਸੀਬਤ ਖੜ੍ਹੀ ਹੋ ਗਈ ਹੈ। ਫਿਲਮ ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਖਾਨ ਰਾਜਸਥਾਨ ਦੇ ਕੋਟਾ ਸਟੇਸ਼ਨ ਪਹੁੰਚੇ ਸੀ।

Shahrukh khan

ਨਵੀਂ ਦਿੱਲੀ: ਫਿਲਮ ਅਭਿਨੇਤਾ ਸ਼ਾਹਰੁਖ ਖਾਨ ਲਈ ਇਕ ਵਾਰ ਫਿਰ ਮੁਸੀਬਤ ਖੜ੍ਹੀ ਹੋ ਗਈ ਹੈ। ਫਿਲਮ ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਖਾਨ ਰਾਜਸਥਾਨ ਦੇ ਕੋਟਾ ਸਟੇਸ਼ਨ ਪਹੁੰਚੇ ਸੀ। ਜਿੱਥੇ ਉਹਨਾਂ ਨੂੰ ਦੇਖ ਲੋਕਾਂ ਵਿਚ ਭਗਦੜ ਮਚ ਗਈ ਸੀ। ਸਾਲ 2017 ਵਿਚ ਫਿਲਮ ਰਈਸ ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਖਾਨ ਰਾਜਧਾਨੀ ਐਕਸਪ੍ਰੈਸ ਰਾਹੀਂ ਕੋਟਾ ਪਹੁੰਚੇ ਸੀ।

ਉਸ ਸਮੇਂ ਉਹਨਾਂ ਨੇ ਆਪਣੇ ਫੈਨਜ਼ ਨੂੰ ਸਟੇਸ਼ਨ ‘ਤੇ ਗਿਫਟ ਵੰਡੇ ਸੀ। ਸਟੇਸ਼ਨ ‘ਤੇ ਭਗਦੜ ਦੇ ਦੌਰਾਨ ਕਈ ਲੋਕ ਜਖ਼ਮੀ ਹੋ ਗਏ ਸੀ। ਜ਼ਿਕਰਯੋਗ ਹੈ ਕਿ ਪਟੀਸ਼ਨਰਾਂ ਦੇ ਕੇਸ ਵਾਪਿਸ ਲੈਣ ਤੋਂ ਬਾਅਦ ਰਾਜਸਥਾਨ ਹਾਈ ਕੋਰਟ ਨੇ ਐਫਆਈਆਰ ਰੱਦ ਕਰਨ ਤੋਂ ਮਨਾਂ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸ਼ਾਹਰੁਖ ਖਾਨ ‘ਤੇ 427 ਧਾਰਾ ਦੇ ਤਹਿਤ ਮਾਮਲਾ ਦਰਜ ਹੋਇਆ ਸੀ।

ਦੱਸ ਦਈਏ ਕਿ ਪਟੀਸ਼ਨਰਾਂ ਦੇ ਕੇਸ ਵਾਪਿਸ ਲੈਣ ਤੋਂ ਬਾਅਦ ਵੀ ਰਾਜਸਥਾਨ ਹਾਈ ਕੋਰਟ ਨੇ ਮਾਮਲੇ ਨੂੰ ਬਣਾਏ ਰੱਖਣ ਦੀ ਗੱਲ ਕਹੀ ਹੈ। ਸੂਤਰਾਂ ਮੁਤਾਬਿਕ ਰੇਲਵੇ ਵੈਂਡਰ ਵਿਕਰਮ ਸਿੰਘ ਨੇ ਸ਼ਾਹਰੁਖ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ। ਦੂਜੇ ਪਾਸੇ ਜਦੋਂ ਵਿਕਰਮ ਨੇ ਕੇਸ ਵਾਪਿਸ ਲੈਣ ਦਾ ਫੈਸਲਾ ਲਿਆ ਤਾਂ ਕੋਰਟ ਨੇ ਬਿਨਾ ਕਿਸੇ ਸ਼ਿਕਾਇਤ ਮਾਮਲੇ ਨੂੰ ਜਾਰੀ ਰੱਖਣ ਦੀ ਗੱਲ ਕਹੀ।

ਕੋਰਟ ਅਨੁਸਾਰ ਸ਼ਾਹਰੁਖ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਕੋਟਾ ਸਟੇਸ਼ਨ ਪਰ ਮੌਜੂਦ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਦੋਸ਼ੀ ਹਨ। ਮਾਮਲੇ ਦੀ ਕਾਰਵਾਈ ਅੱਗੇ ਵਧਣ ‘ਤੇ ਸ਼ਾਹਰੁਖ 28 ਮਈ ਨੂੰ ਸੁਣਵਾਈ ਲਈ ਪੇਸ਼ ਹੋ ਸਕਦੇ ਹਨ।