ਪ੍ਰਿਅੰਕਾ ਚੋਪੜਾ ਨੇ ਇੰਟਰਨੈਸ਼ਨਲ ਸ਼ੋਅ ਕਵਾਂਟਿਕੋ ਨੂੰ ਵੀ ਕਿਹਾ ਅਲਵਿਦਾ
ਬਾਲੀਵੁਡ ਫ਼ਿਲਮ ਭਾਰਤ ਛੱਡਣ ਤੋਂ ਬਾਅਦ ਹੁਣ ਪ੍ਰਿਅੰਕਾ ਚੋਪੜਾ ਨੇ ਅਪਣੇ ਇੰਟਰਨੈਸ਼ਨਲ ਸ਼ੋਅ ਕਵਾਂਟਿਕੋ ਨੂੰ ਵੀ ਅਲਵਿਦਾ ਕਹਿ ਦਿਤਾ ਹੈ। ਖੁਦ ਪ੍ਰਿਅੰਕਾ ਨੇ ਇਸ ਦੀ...
ਮੁੰਬਈ : ਬਾਲੀਵੁਡ ਫ਼ਿਲਮ ਭਾਰਤ ਛੱਡਣ ਤੋਂ ਬਾਅਦ ਹੁਣ ਪ੍ਰਿਅੰਕਾ ਚੋਪੜਾ ਨੇ ਅਪਣੇ ਇੰਟਰਨੈਸ਼ਨਲ ਸ਼ੋਅ ਕਵਾਂਟਿਕੋ ਨੂੰ ਵੀ ਅਲਵਿਦਾ ਕਹਿ ਦਿਤਾ ਹੈ। ਖੁਦ ਪ੍ਰਿਅੰਕਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਦਿਤੀ। ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਇਮੋਸ਼ਨਲ ਪੋਸਟ ਵਿਚ ਲਿਖਿਆ ਹੈ - ਹਾਲਾਂਕਿ ਸੀਰੀਜ਼ ਪੂਰੀ ਹੋ ਚੁਕੀ ਹੈ। ਇਸ ਲਈ ਮੈਂ ਏਲੈਕਸ ਪੈਰਿਸ਼ ਦੇ ਰੋਲ ਨੂੰ ਅਲਵਿਦਾ ਕਹਿ ਰਹੀ ਹਾਂ। ਉਸ ਦੀ ਸਟੋਰੀ ਪੂਰੀ ਹੋ ਚੁਕੀ ਹੈ ਅਤੇ ਇਹ ਇਕ ਐਕਟਰ ਹੋਣ ਲਈ ਸੱਭ ਤੋਂ ਚੰਗੀ ਫੀਲਿੰਗ ਹੈ।
ਪ੍ਰਿਅੰਕਾ ਨੇ ਅੱਗੇ ਲਿਖਿਆ - ਏਲੈਕਸ ਪੈਰਿਸ਼ ਦੇ ਕਿਰਦਾਰ ਨੂੰ ਕਰਨਾ ਮੈਨੂੰ ਸਰੀਰਕ ਅਤੇ ਭਾਵਨਾਤਮਕ ਰੂਪ ਤੋਂ ਚੈਲੇਂਜਿੰਗ ਰਿਹਾ ਪਰ ਮੈਨੂੰ ਉਮੀਦ ਹੈ ਕਿ ਇਸ ਨੇ ਫੀਮੇਲ ਟੈਲੇਂਟਸ ਲਈ ਲੀਡਿੰਗ ਲੇਡੀ ਦਾ ਕਿਰਦਾਰ ਨਿਭਾਉਣ ਦਾ ਦਰਵਾਜ਼ਾ ਖੋਲ੍ਹਿਆ ਹੈ। ਪ੍ਰਿਅੰਕਾ ਨੇ ਅਪਣੀ ਪੋਸਟ ਵਿਚ ਦਰਸ਼ਕਾਂ, ਸ਼ੋਅ ਦੇ ਕਾਸਟ - ਕ੍ਰੂ ਮੈਂਬਰਾਂ ਅਤੇ ਟੀਮ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਹੈ - ਸ਼ੋਅ ਦੇ ਦੌਰਾਨ ਖੂਬ ਮਸਤੀ ਕੀਤੀ ਅਤੇ ਨਵੇਂ - ਨਵੇਂ ਦੋਸਤ ਵੀ ਬਣੇ। ਇਹ ਸਾਰੇ ਯਾਦਗਾਰ ਪਲ ਹਮੇਸ਼ਾ ਮੇਰੇ ਨਾਲ ਰਹਿਣਗੇ। ਤੁਹਾਡੇ ਸੱਭ ਨਾਲ ਕੰਮ ਕਰ ਕੇ ਮਜ਼ਾ ਆਇਆ ਅਤੇ ਮੈਨੂੰ ਤੁਹਾਡੇ ਨਾਲ ਦੁਬਾਰਾ ਮਿਲਣ ਦਾ ਇੰਤਜ਼ਾਰ ਰਹੇਗਾ।
ਪ੍ਰਿਅੰਕਾ ਦੇ ਸ਼ੋਅ ਕਵਾਂਟਿਕੋ ਦਾ ਪਹਿਲਾ ਸੀਜ਼ਨ 22 ਐਪਿਸੋਡ ਦਾ ਸੀ, ਜੋ 27 ਸਤੰਬਰ 2015 ਤੋਂ ਟੈਲੀਕਾਸਟ ਹੋਇਆ ਸੀ। 15 ਮਈ 2016 ਨੂੰ ਪਹਿਲਾ ਸੀਜ਼ਨ ਖ਼ਤਮ ਹੋਇਆ ਅਤੇ ਇਸ ਦੇ ਤਿੰਨ ਮਹੀਨੇ ਬਾਅਦ 25 ਸਤੰਬਰ 2016 ਤੋਂ ਸ਼ੋਅ ਦਾ ਦੂਜਾ ਸੀਜ਼ਨ ਸ਼ੁਰੂ ਹੋਇਆ। ਇਸ ਸੀਜ਼ਨ ਵਿਚ ਵੀ 22 ਐਪਿਸੋਡ ਸਨ ਅਤੇ ਇਹ 15 ਮਈ 2017 ਤੱਕ ਚਲਾ ਸੀ। 28 ਅਪ੍ਰੈਲ 2018 ਤੋਂ ਇਸ ਸ਼ੋਅ ਦਾ ਤੀਜਾ ਸੀਜ਼ਨ ਸ਼ੁਰੂ ਹੋਇਆ ਸੀ, ਜਿਸ ਦਾ ਫਾਈਨਲ ਐਪਿਸੋਡ 3 ਅਗਸਤ ਨੂੰ ਟੈਲੀਕਾਸਟ ਹੋਇਆ। ਆਖਰੀ ਸੀਜ਼ਨ ਵਿਚ ਸਿਰਫ਼ 13 ਐਪਿਸੋਡ ਸਨ।
ਜੁਲਾਈ ਦੇ ਅਖੀਰ ਵਿਚ ਪ੍ਰਿਅੰਕਾ ਚੋਪੜਾ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ਭਾਰਤ ਛੱਡਣ ਦੀ ਵਜ੍ਹਾ ਨਾਲ ਚਰਚਾ ਵਿਚ ਸਨ। ਇਸ ਫ਼ਿਲਮ ਵਿਚ ਸਲਮਾਨ ਖਾਨ ਲੀਡ ਐਕਟਰ ਹਨ। ਦੋਸ਼ ਲਗਾਏ ਗਏ ਕਿ ਪ੍ਰਿਅੰਕਾ ਨੇ ਬੁਆਇਫ੍ਰੈਂਡ ਨਿਕ ਨਾਲ ਵਿਆਹ ਕਰਨ ਲਈ ਫ਼ਿਲਮ ਛੱਡੀ ਹੈ। ਹਾਲਾਂਕਿ, ਕੁੱਝ ਦਿਨਾਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਕਿ ਪ੍ਰਿਅੰਕਾ ਨੇ ਹਾਲੀਵੁਡ ਫ਼ਿਲਮ ਕਾਉਬੁਵਾਏ ਨਿੰਜਾ ਵਾਇਕਿੰਗ ਦੀ ਵਜ੍ਹਾ ਨਾਲ ਭਾਰਤ ਨੂੰ ਅਲਵਿਦਾ ਕਿਹਾ ਪਰ ਇਸ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਹੋਈ।
ਉਹ ਹੁਣ ਤੱਕ ਦੋ ਹਾਲੀਵੁਡ ਫ਼ਿਲਮਾਂ ਬੇਵਾਚ (2017) ਅਤੇ A Kid Like Jake (2018) ਵਿਚ ਨਜ਼ਰ ਆ ਚੁਕੀ ਹੈ। ਕਾਉਬਵਾਏ ਨਿੰਜਾ ਵਾਇਕਿੰਗ ਤੋਂ ਇਲਾਵਾ ਉਹ ਇਕ ਹੋਰ ਹਾਲੀਵੁਡ ਫ਼ਿਲਮ Isnt It Romantic 'ਤੇ ਕੰਮ ਕਰ ਰਹੀ ਹੈ।