'ਕਿਉਂਕਿ ਸਾਸ ਭੀ ਕਭੀ ਬਹੁ ਥੀ' ਫੇਮ ਟੀਵੀ ਅਦਾਕਾਰ ਸਮੀਰ ਸ਼ਰਮਾ ਨੇ ਕੀਤੀ ਖੁਦਕੁਸ਼ੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੋਰੋਨਾ ਸੰਕਟ ਦੇ ਵਿਚਕਾਰ ਬਾਲੀਵੁੱਡ ਅਤੇ ਛੋਟੇ ਪਰਦੇ ਦੇ ਸਿਤਾਰਿਆਂ ਦੀ ਖੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ

Sameer Sharma

ਕੋਰੋਨਾ ਸੰਕਟ ਦੇ ਵਿਚਕਾਰ ਬਾਲੀਵੁੱਡ ਅਤੇ ਛੋਟੇ ਪਰਦੇ ਦੇ ਸਿਤਾਰਿਆਂ ਦੀ ਖੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ। ਖਬਰ ਹ ਕਿ ਟੀਵੀ ਅਭਿਨੇਤਾ ਸਮੀਰ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਮੁੰਬਈ ਵਿਚ ਆਤਮ ਹੱਤਿਆ ਕੀਤੀ ਹੈ। ਸਮੀਰ ਸ਼ਰਮਾ 'ਕਿਉਂਕਿ ਸਾਸ ਭੀ ਕਭੀ ਬਹੁ ਥੀ' ਸੀਰੀਅਲ ਵਿਚ ਕੰਮ ਕਰ ਚੁੱਕੇ ਹਨ।

44 ਸਾਲਾ ਸਮੀਰ ਸ਼ਰਮਾ ਨੇ ਬੁੱਧਵਾਰ ਦੀ ਰਾਤ ਨੂੰ ਮਲਾਡ ਵੈਸਟ ਵਿਚ ਨੇਹਾ ਸੀਐਚਐਸ ਬਿਲਡਿੰਗ ਵਿਚ ਆਪਣੇ ਘਰ ਵਿਚ ਫਾਹਾ ਲੈ ਲਿਆ। ਮਲਾਡ ਪੁਲਿਸ ਦੇ ਅਨੁਸਾਰ ਸਮੀਰ ਨੇ ਇਸ ਸਾਲ ਫਰਵਰੀ ਵਿਚ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ। ਰਾਤ ਦੀ ਡਿਊਟੀ ਦੌਰਾਨ ਚੌਕੀਦਾਰ ਨੇ ਸਮੀਰ ਸ਼ਰਮਾ ਦੀ ਲਾਸ਼ ਲਟਕਦੀ ਵੇਖੀ।

ਸਮੀਰ ਸ਼ਰਮਾ ਨੇ ਕਈ ਟੈਲੀਵਿਜ਼ਨ ਸ਼ੋਅਜ਼ ਵਿਚ ਕੰਮ ਕੀਤਾ। ਉਨ੍ਹਾਂ ਨੇ ਕਿਉਂਕਿ ਸਾਸ ਭੀ ਕਭੀ ਬਹੁ ਥੀ ਦੇ ਇਲਾਵਾ ਕਹਾਣੀ ਘਰ ਘਰ ਕੀ, ਇਹ ਰਿਸ਼ਤੇ ਹੈ ਪਿਆਰ ਕੇ, ਲੇਫਟ ਰਾਇਟ ਲੇਫਤ, ਜੋਤੀ, ਗੀਤ ਹੁਈ ਸਬਸੇ ਪਰਾਈ, 2612, ਦਿਲ ਕਿਆ ਚਾਹਤ ਹੈ, ਵੀਰਾਨਗਲੀ, ਉਹ ਰਹਿਣੇ ਵਾਲੀ ਮਹਿਲੋਂ ਕੀ, ਆਯੂਸ਼ਮਾਨ ਭਵ, ਇਸ ਪਿਆਰ ਕੋ ਕਿਆ ਨਾਣ ਦੂਂ? ਇਕ ਵਾਰ ਫਿਰ, ਭੂਤੂ ਵਿਚਨਜ਼ਰ ਆਏ ਸੀ।

ਇਨ੍ਹੀਂ ਦਿਨੀਂ ਉਹ ਸੀਰੀਅਲ 'ਯੇ ਰਿਸ਼ਤਾ ਹੈ ਪਿਆਰ ਕੇ' 'ਚ ਸੌਰਿਆ ਮਹੇਸ਼ਵਰੀ ਦਾ ਕਿਰਦਾਰ ਨਿਭਾਅ ਰਹੇ ਸੀ। ਸਮੀਰ ਦੀ ਡੈਬਿਊ ਫਿਲਮ ‘ਹਂਸੀ ਤੋ ਫਂਸੀ’ ਸੀ। ਉਹ ਫਿਲਮ ਇਤੇਫਾਕ ਵਿਚ ਵੀ ਦਿਖਾਈ ਦਿੱਤੀ ਸੀ।

ਸਮੀਰ ਨੇ ਕਈ ਏਡਜ਼ ਅਤੇ ਮਾਡਲਿੰਗ ਅਸਾਈਨਮੈਂਟ ਵਿਚ ਕੰਮ ਕੀਤਾ। ਉਹ ਦਿੱਲੀ ਦਾ ਵਸਨੀਕ ਸੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਬੰਗਲੌਰ ਚਲਾ ਗਿਆ। ਉਸਨੇ ਉਥੇ ਐਡ ਏਜੰਸੀ ਵਿਚ ਕੰਮ ਕੀਤਾ। ਫਿਰ ਉਹ ਮੁੰਬਈ ਵਿਚ ਅਦਾਕਾਰੀ ਦਾ ਸੁਪਨਾ ਲੈ ਕੇ ਆਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।