ਫਿਰ ਤੋਂ ਪਿਤਾ ਬਣੇ ਪਿਤਾ ਸ਼ਾਹਿਦ, ਪਤਨੀ ਮੀਰਾ ਨੇ ਦਿਤਾ ਪੁੱਤਰ ਨੂੰ ਜਨਮ
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਬੁੱਧਵਾਰ ਦੇਰ ਰਾਤ ਪੁੱਤਰ ਨੂੰ ਜਨਮ ਦਿਤਾ ਹੈ। ਪੁੱਤਰ ਦੇ ਜਨਮ ਨਾਲ...
ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਬੁੱਧਵਾਰ ਦੇਰ ਰਾਤ ਪੁੱਤਰ ਨੂੰ ਜਨਮ ਦਿਤਾ ਹੈ। ਪੁੱਤਰ ਦੇ ਜਨਮ ਨਾਲ ਸ਼ਾਹਿਦ ਦੇ ਘਰ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਅਪਣੇ ਰਿਸਤੇਦਾਰਾਂ, ਪ੍ਰਸ਼ੰਸਕਾਂ, ਬਾਲੀਵੁੱਡ ਦੀਆਂ ਹਸਤੀਆਂ ਵਲੋਂ ਮੁਬਾਰਕਾਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ ਹਨ।ਰਿਪੋਟਰਾਂ ਮੁਤਾਬਕ ਗਰਭਵਤੀ ਮੀਰਾ ਨੂੰ ਬੁੱਧਵਾਰ ਸ਼ਾਮ ਮੁੰਬਈ ਦੇ ਹਿੰਦੁਜਾ ਹਸਪਤਾਲ ਵਿਚ ਡਿਲੀਵਰੀ ਲਈ ਦਾਖਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੀਰਾ ਅਤੇ ਉਸ ਦਾ ਪੁੱਤਰ ਦੋਵੇਂ ਹੀ ਸਿਹਤਮੰਦ ਤੇ ਠੀਕ ਹਨ।
ਦੱਸਣਯੋਗ ਹੈ ਕਿ ਦੋਵਾਂ ਦੀ ਪਹਿਲਾਂ ਤੋਂ ਇਕ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਹੈ। ਮੀਸ਼ਾ ਦਾ ਜਨਮ 2016 ਵਿਚ ਹੋਇਆ ਸੀ ਅਤੇ ਸ਼ਾਹਿਦ ਤੇ ਮੀਰਾ ਵਿਆਹ ਦੇ ਬੰਧਨ ਵਿਚ 2015 ਨੂੰ ਬੱਝੇ ਸਨ। ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੂੰ ਮੁੰਬਈ ਵਿਚ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਇੱਕਠੇ ਡਿਨਰ 'ਤੇ ਸਪਾਟ ਕੀਤਾ ਗਿਆ ਸੀ।ਜਿੱਥੇ ਮੀਰਾ ਦੀ ਹਾਲਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਸਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਸ਼ਾਹਿਦ ਕਪੂਰ ਹਿੰਦੀ ਫਿਲਮਾਂ ਦਾ ਇਕ ਅਭਿਨੇਤਾ ਹੈ। ਉਸ ਦਾ ਜਨਮ ਜਨਮ 25 ਫਰਵਰੀ ਨੂੰ 1981 ਨੂੰ ਹੋÎਇਆ। ਇਹ ਅਭਿਨੇਤਾ ਜੋੜੀ ਪੰਕਜ ਕਪੂਰ ਤੇ ਨੀਲਿਮਾ ਅਜ਼ੀਮ ਦਾ ਪੁੱਤਰ ਹੈ। ਉਸ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ, ਸੰਗੀਤ ਵੀਡੀਓ ਅਤੇ ਇਸ਼ਤਿਹਾਰਾਂ ਵਿਚ ਕੰਮ ਕਰਕੇ ਕੀਤੀ। ਕਪੂਰ ਨੇ ਪਹਿਲੀ ਵਾਰ ਬਾਲੀਵੁਡ ਫ਼ਿਲਮ ਸੁਭਾਸ਼ ਘਈ ਦੀ ਤਾਲ (1999) ਵਿਚ ਪਿੱਠਭੂਮੀ ਡਾਂਸਰ ਦੇ ਰੂਪ ਵਿਚ ਕੰਮ ਕੀਤਾ। 4 ਸਾਲ ਦੇ ਬਾਅਦ, ਉਸ ਨੇ ਇਸ਼ਕ ਵਿਸ਼ਕ (2003) ਵਿਚ ਮੁੱਖ ਐਕਟਰ ਦੇ ਰੂਪ ਵਿਚ ਕੰਮ ਕੀਤਾ।
ਕਪੂਰ ਅਭਿਨੇਤਾ ਪੰਕਜ ਕਪੂਰ ਅਤੇ ਅਦਾਕਾਰ/ ਕਲਾਸੀਕਲ ਡਾਂਸਰ ਨੀਲਿਮਾ ਅਜ਼ੀਮ ਦੇ ਘਰ 25 ਫਰਵਰੀ ਨੂੰ 1981 ਨੂੰ ਹੋਇਆ ਸੀ। ਉਹ 3 ਸਾਲ ਦਾ ਸੀ, ਜਦੋਂ ਉਸ ਦੇ ਮਾਪੇ ਤਲਾਕਸ਼ੁਦਾ ਹੋ ਗਏ। ਉਹ ਪ੍ਰੈਸ ਇਨਕਲੇਵ, ਦਿੱਲੀ ਵਿਚ ਸਾਕੇਤ ਵਿਚ ਅਪਣੀ ਮਾਤਾ ਅਤੇ ਨਾਨੇ ਨਾਨੀ ਦੇ ਨਾਲ ਰਿਹਾ। ਉਸ ਦੇ ਆਪਣੇ ਪਿਤਾ ਅਤੇ ਮਤਰੇਈ ਮਾਂ ਸੁਪ੍ਰਿਯਾ ਪਾਠਕ ਨਾਲ ਨਿੱਘੇ ਸੰਬੰਧ ਹਨ।