ਬਰਸੀ 'ਤੇ ਵਿਸ਼ੇਸ਼ : ਓਮ ਪੁਰੀ ਨੂੰ ਟ੍ਰੇਨ ਨਾਲ ਸੀ ਖ਼ਾਸ ਲਗਾਅ, ਜਾਣੋ ਕਿਉਂ ?

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੇ ਸੀਨੀਅਰ ਅਤੇ ਸ਼ਾਨਦਾਰ ਅਦਾਕਾਰਾ ਵਿਚੋਂ ਇਕ ਰਹੇ ਓਮ ਪੁਰੀ। ਓਮ ਪੁਰੀ ਹਿੰਦੀ ਫਿਲਮੀ ਦੁਨੀਆਂ ਤੋਂ ਇਲਾਵਾ ਹਾਲੀਵੁੱਡ ਵਿਚ ਵੀ ਕਾਫ਼ੀ ਮਸ਼ਹੂਰ ਰਹੇ। ...

Om Puri

ਮੁੰਬਈ : ਬਾਲੀਵੁੱਡ ਦੇ ਸੀਨੀਅਰ ਅਤੇ ਸ਼ਾਨਦਾਰ ਅਦਾਕਾਰਾ ਵਿਚੋਂ ਇਕ ਰਹੇ ਓਮ ਪੁਰੀ। ਓਮ ਪੁਰੀ ਹਿੰਦੀ ਫਿਲਮੀ ਦੁਨੀਆਂ ਤੋਂ ਇਲਾਵਾ ਹਾਲੀਵੁੱਡ ਵਿਚ ਵੀ ਕਾਫ਼ੀ ਮਸ਼ਹੂਰ ਰਹੇ। ਅੱਜ 6 ਜਨਵਰੀ ਦੇ ਦਿਨ ਉਨ੍ਹਾਂ ਦੀ ਦੂਜੀ ਬਰਸੀ ਹੈ। ਦੋ ਸਾਲ ਪਹਿਲਾਂ 66 ਸਾਲ ਦੀ ਉਮਰ ਵਿਚ ਓਮ ਪੁਰੀ ਇਸ ਦੁਨੀਆਂ ਤੋਂ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ।

ਓਮ ਪੁਰੀ ਦਾ ਜਿਨ੍ਹਾਂ ਯੋਗਦਾਨ ਪੈਰਲਲ ਸਿਨੇਮਾ ਵਿਚ ਰਿਹਾ ਉਸ ਤੋਂ ਕਿਤੇ ਜ਼ਿਆਦਾ ਉਹ ਮੇਨਸਟਰੀਮ ਫਿਲਮਾਂ ਦੇ ਨਾਲ ਰਹੇ। ਓਮ ਪੁਰੀ ਨੇ ਲਗਭੱਗ 300 ਵੱਖ- ਵੱਖ ਭਾਸ਼ਾਵਾਂ ਦੀਆਂ ਫਿਲਮਾਂ ਕੀਤੀਆਂ ਜਿਸ ਵਿਚ ਹਿੰਦੀ, ਕੰਨੜ, ਮਰਾਠੀ, ਮਲਯਾਲਮ, ਹਾਲੀਵੁੱਡ ਅਤੇ ਬ੍ਰਿਟਿਸ਼ ਫ਼ਿਲਮਾਂ ਸਨ। ਓਮਪੁਰੀ ਨੇ  ਸਾਲ 1976 ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਮਰਾਠੀ ਨਾਟਕ 'ਤੇ ਆਧਾਰਿਤ ਫਿਲਮ 'ਘਾਸੀਰਾਮ ਕੋਤਵਾਲ' ਤੋਂ ਕੀਤੀ ਸੀ।

ਸਾਲ 1980 ਵਿਚ ਆਈ ਫਿਲਮ 'ਆਕਰੋਸ਼' ਓਮ ਪੁਰੀ ਦੀ ਸੱਭ ਤੋਂ ਪਹਿਲੀ ਹਿਟ ਫਿਲਮ ਸਾਬਤ ਹੋਈ। ਇਸ ਤੋਂ ਬਾਅਦ ਉਹ ਸਫਲਤਾ ਦੀਆਂ ਬੁਲੰਦੀਆਂ ਤੱਕ ਪੁੱਜਦੇ ਗਏ। ਓਮਪੁਰੀ ਨੇ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਦੀ 'ਈਸਟ ਇਜ ਈਸਟ', 'ਸਿਟੀ ਆਫ ਜਾਏ', 'ਵੁਲਫ' ਫਿਲਮਾਂ ਵਿਚ ਕੰਮ ਕੀਤਾ। ਇਨ੍ਹਾਂ ਫਿਲਮਾਂ ਵਿਚ ਉਨ੍ਹਾਂ ਨੇ ਲੀਡ ਰੋਡ ਪਲੇ ਕੀਤੇ ਸਨ। ਉਨ੍ਹਾਂ ਨੇ 20 ਹਾਲੀਵੁੱਡ ਫ਼ਿਲਮਾਂ ਵਿਚ ਵੀ ਅਪਣੀ ਛਾਪ ਛੱਡੀ ਹੈ।

ਬਾਲੀਵੁੱਡ ਦੀ ਆਕਰੋਸ਼, ਅਰਧਸਤਿਯ, ਆਰੋਹਣ, ਘਾਇਲ, ਮਾਚਿਸ, ਗੁਪਤ ਅਤੇ ਪਿਆਰ ਤੋ ਹੋਨਾ ਹੀ ਥਾ ਵਰਗੀਆਂ ਫਿਲਮਾਂ ਵਿਚ ਅਪਣੀ ਸਫਲਤਾ ਦੇ ਝੰਡੇ ਗੱਡਣ ਵਾਲੇ ਓਮ ਪੁਰੀ ਦੀ 06 ਜਨਵਰੀ 2017 ਨੂੰ 66 ਸਾਲ ਉਮਰ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। 18 ਅਕਤੂਬਰ 1950 ਨੂੰ ਪਟਿਆਲਾ, ਪੰਜਾਬ ਵਿਚ ਪੰਜਾਬੀ ਖੱਤਰੀ ਪਰਵਾਰ ਵਿਚ ਜੰਮੇਂ ਓਮ ਪੁਰੀ ਦਾ ਬਚਪਨ ਹੋਰ ਬੱਚਿਆਂ ਤੋਂ ਕਾਫ਼ੀ ਵੱਖਰੀ ਤਰ੍ਹਾਂ ਨਾਲ ਗੁਜ਼ਰਿਆ।

ਓਮ ਪੁਰੀ ਬਚਪਨ ਵਿਚ ਜਿਸ ਘਰ ਵਿਚ ਰਹਿੰਦੇ ਸਨ ਉਸ ਦੇ ਪਿੱਛੇ ਇਕ ਰੇਲਵੇ ਯਾਰਡ ਸੀ। ਰਾਤ ਦੇ ਸਮੇਂ ਓਮਪੁਰੀ ਘਰ ਤੋਂ ਭੱਜ ਕੇ ਟ੍ਰੇਨ ਵਿਚ ਸੋਣ ਚਲੇ ਜਾਂਦੇ ਸਨ। ਉਨ੍ਹਾਂ ਨੂੰ ਟ੍ਰੇਨ ਨਾਲ ਬਹੁਤ ਲਗਾਉ ਸੀ। ਕਹਿੰਦੇ ਹਨ ਇਸ ਲਈ ਉਹ ਵੱਡੇ ਹੋ ਕੇ ਟ੍ਰੇਨ ਡਰਾਈਵਰ ਬਨਣਾ ਚਾਹੁੰਦੇ ਸਨ। ਓਮ ਪੁਰੀ ਨੇ ਬਚਪਨ ਵਿਚ ਕਾਫ਼ੀ ਸਮਾਂ ਅਪਣੀ ਨਾਨੀ ਅਤੇ ਮਾਮੇ ਦੇ ਨਾਲ ਗੁਜ਼ਾਰਾ। ਉੱਥੇ ਉਨ੍ਹਾਂ ਨੂੰ ਕੁੱਝ ਕੌੜੇ ਅਨੁਭਵ ਵੀ ਹੋਏ।

ਉਥੇ ਹੀ ਰਹਿੰਦੇ ਹੋਏ ਉਨ੍ਹਾਂ ਦਾ ਰੁਝੇਵਾਂ ਅਭਿਨੈ ਵੱਲ ਮੁੜਿਆ। ਓਮ ਪੁਰੀ ਵੱਡੇ ਪਰਦੇ ਦੇ ਨਾਲ - ਨਾਲ ਛੋਟੇ ਪਰਦੇ 'ਤੇ ਵੀ ਲਗਾਤਾਰ ਸਰਗਰਮ ਰਹੇ। ਸਾਲ 1988 ਵਿਚ ਓਮ ਪੁਰੀ ਨੇ ਦੂਰਦਰਸ਼ਨ ਦੀ ਮਸ਼ਹੂਰ ਟੀਵੀ ਸੀਰੀਜ 'ਭਾਰਤ ਇਕ ਖੋਜ' ਵਿਚ ਕਈ ਭੂਮਿਕਾਵਾਂ ਨਿਭਾਈਆਂ। ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਓਮ ਪੁਰੀ ਨੇ ਦੋ ਵਿਵਾਹ ਕਰਵਾਏ ਸਨ। ਉਨ੍ਹਾਂ ਦੀ ਦੂਜੀ ਪਤਨੀ ਨੰਦਿਤਾ ਪੁਰੀ ਨੇ ਉਨ੍ਹਾਂ ਦੀ ਬਾਇਓਗਰਾਫੀ Unlikely Hero ਦੀ ਘੁੰਡ ਚੁਕਾਈ 23 ਨਵੰਬਰ 2009 ਨੂੰ ਕੀਤਾ।