ਪਾਕਿ ਨਾਗਰਿਕ ਅਬ‍ਦੁੱਲ‍ਾ ਜੇਲ੍ਹ ਤੋਂ ਰਿਹਾ, ਸ਼ਾਹਰੁਖ ਖਾਨ ਨੂੰ ਮਿਲਣ ਲਈ ਪਾਰ ਕੀਤਾ ਸੀ ਬਾਰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁੱਧਵਾਰ ਨੂੰ ਭਾਰਤ ਨੇ ਪਾਕਿਸ‍ਤਾਨ ਦੇ ਨਾਗਰਿਕ ਅਬ‍ਦੁਲ‍ਾ ਨੂੰ ਰਿਹਾ ਕਰ ਦਿਤਾ। ਅਬ‍ਦੁੱਲ‍ਾ ਸਾਲ 2017 ਵਿਚ ਅਟਾਰੀ ਬਾਰਡਰ ਨੂੰ ਪਾਰ ਕਰ ਕੇ ਭਾਰਤ ਪੁੱਜੇ ਸਨ...

Pak man who crossed border to see Shah Rukh release

ਅੰਮ੍ਰਿਤਸਰ : (ਪੀਟੀਆਈ) ਬੁੱਧਵਾਰ ਨੂੰ ਭਾਰਤ ਨੇ ਪਾਕਿਸ‍ਤਾਨ ਦੇ ਨਾਗਰਿਕ ਅਬ‍ਦੁਲ‍ਾ ਨੂੰ ਰਿਹਾ ਕਰ ਦਿਤਾ। ਅਬ‍ਦੁੱਲ‍ਾ ਸਾਲ 2017 ਵਿਚ ਅਟਾਰੀ ਬਾਰਡਰ ਨੂੰ ਪਾਰ ਕਰ ਕੇ ਭਾਰਤ ਪੁੱਜੇ ਸਨ। ਭਾਰਤ ਨੇ ਹਾਲ ਹੀ 'ਚ ਪਾਕਿਸ‍ਤਾਨ ਦੇ ਕਰਾਚੀ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਵਾਰਸੀ ਨੂੰ ਜੇਲ੍ਹ ਤੋਂ ਰਿਹਾ ਕੀਤਾ ਹੈ ਜੋ ਸਾਲ 2008 ਤੋਂ ਸਜ਼ਾ ਕੱਟ ਰਿਹਾ ਸੀ।

ਪਿਛਲੇ ਦਿਨੀਂ ਪਾਕਿਸ‍ਤਾਨ ਨੇ ਵੀ ਭਾਰਤ ਦੇ ਨਾਗਰਿਕ ਹਾਮਿਦ ਅੰਸਾਰੀ ਨੂੰ ਰਿਹਾ ਕੀਤਾ। ਛੇ ਸਾਲਾਂ ਤੋਂ ਪੇਸ਼ਾਵਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਹਾਮਿਦ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਅਪਣੀ ਗਰਲਫਰੈਂਡ ਨੂੰ ਮਿਲਣ ਲਈ ਪਾਕਿਸ‍ਤਾਨ ਗਿਆ ਸੀ।

ਬੁੱਧਵਾਰ ਨੂੰ ਰਿਹਾ ਹੋਇਆ ਅਬ‍ਦੁੱਲ‍ਾ ਸਾਲ 2017 ਵਿਚ ਜਦੋਂ ਭਾਰਤ ਆਇਆ ਸੀ ਤਾਂ ਉਨ੍ਹਾਂ ਦਾ ਮਕਸਦ ਨਾ ਤਾਂ ਗਰਲਫਰੈਂਡ ਸੀ ਅਤੇ ਨਾ ਹੀ ਵਿਆਹ ਕਰਨਾ ਕਰਵਾਉਣਾ ਸੀ ਸਗੋਂ ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਸਨ। ਸ਼ਾਹਰੁਖ ਦੀ ਦਿਵਾਨਗੀ ਨੇ ਅਬ‍ਦੁੱਲ‍ਾ ਨੂੰ ਬਾਰਡਰ ਪਾਰ ਕਰਨ 'ਤੇ ਮਜਬੂਰ ਕਰ ਦਿਤਾ।

ਰਿਹਾ ਹੋਣ ਤੋਂ ਬਾਅਦ ਜਦੋਂ ਅਬ‍ਦੁਲ‍ਾ ਮੀਡੀਆ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਮੈਂ ਅਟਾਰੀ ਬਾਰਡਰ ਪਾਰ ਕਰ ਕੇ ਭਾਰਤ ਆਇਆ ਸੀ। ਮੇਰਾ ਬਚਪਨ ਤੋਂ ਇਕ ਸੁਪਨਾ ਸੀ ਕਿ ਮੈਂ ਭਾਰਤ ਆ ਕੇ ਸ਼ਾਹਰੁਖ ਖਾਨ ਨੂੰ ਮਿਲਾਂ। ਮੇਰਾ ਸੁਪਨਾ ਪੂਰਾ ਨਹੀਂ ਹੋਇਆ ਅਤੇ ਮੈਂ ਫਿਰ ਤੋਂ ਭਾਰਤ ਆਵਾਂਗਾ।  

ਅਬ‍ਦੁੱਲ‍ਾ, ਪਾਕਿਸ‍ਤਾਨ ਦੀ ਸਵਾਤ ਘਾਟੀ ਦੇ ਭਿੰਗੋਰਾ ਦੇ ਨਿਵਾਸੀ ਹਨ। ਇਕ ਸਾਲ ਤੱਕ ਜੇਲ੍ਹ ਵਿਚ ਰਹਿਣ ਤੋਂ ਬਾਅਦ ਵੀ ਸ਼ਾਹਰੁਖ ਲਈ ਉਨ੍ਹਾਂ ਦਾ ਪ੍ਰੇਮ ਘੱਟ ਨਹੀਂ ਹੋਇਆ ਹੈ। ਉਹ ਬਾਦਸ਼ਾਹ ਖਾਨ ਦਾ ਇਨ੍ਹਾ ਵੱਡਾ ਫੈਨ ਹੈ ਕਿ ਬਿਨਾਂ ਪਾਸਪੋਰਟ ਅਤੇ ਵੀਜ਼ਾ ਦੇ ਹੀ ਭਾਰਤ ਆ ਗਿਆ ਸੀ। ਇਸ ਵਜ੍ਹਾ ਨਾਲ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਸੀ। ਅਬ‍ਦੁੱਲ‍ਾ ਨੂੰ ਇਸ ਗੱਲ ਦਾ ਖਾਸਾ ਦੁੱਖ ਹੈ ਕਿ ਉਹ ਸ਼ਾਹਰੁਖ ਨੂੰ ਮਿਲ ਨਹੀਂ ਸਕਿਆ। ਉਹ ਹੁਣ ਵੀ ਸ਼ਾਹਰੁਖ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਹ ਫਿਰ ਤੋਂ ਭਾਰਤ ਆਵੇਗਾ ਤਾਕਿ ਅਪਣੇ ਮਨਪਸੰਦ ਫਿਲਮੀ ਸਿਤਾਰੇ ਨੂੰ ਮਿਲ ਸਕੇ।