Porn Case: ਅਦਾਲਤ ਨੇ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ

ਏਜੰਸੀ

ਮਨੋਰੰਜਨ, ਬਾਲੀਵੁੱਡ

ਪਟੀਸ਼ਨਾਂ ਵਿਚ, ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਥੋਰਪੇ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੱਤਾ।

Bombay High Court dismissed petition challenging the arrest of Raj Kundra

ਮੁੰਬਈ: ਬੰਬੇ ਹਾਈਕੋਰਟ (Bombay High Court) ਨੇ ਕਾਰੋਬਾਰੀ ਰਾਜ ਕੁੰਦਰਾ (Raj Kundra) ਅਤੇ ਉਸ ਦੇ ਸਾਥੀ ਰਿਆਨ ਥੋਰਪੇ (Ryan Thorpe) ਦੀ ਕਥਿਤ ਤੌਰ 'ਤੇ ਅਸ਼ਲੀਲ ਫਿਲਮਾਂ (Porn Movies Case) ਬਣਾਉਣ ਅਤੇ ਐਪਸ 'ਤੇ ਪ੍ਰਸਾਰਿਤ ਕਰਨ ਦੇ ਦੋਸ਼ 'ਚ ਗ੍ਰਿਫਤਾਰੀ ਅਤੇ ਹਿਰਾਸਤ ‘ਚ ਭੇਜੇ ਜਾਣ ਦੇ ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ (Petition Rejected) ਕਰ ਦਿੱਤਾ ਹੈ।

ਹੋਰ ਪੜ੍ਹੋ: ਰਾਜਸਥਾਨ: ਬਲੂਟੁੱਥ ਹੈੱਡਫੋਨ ਚਾਰਜ ਕਰਦੇ ਸਮੇਂ ਹੋਇਆ ਬਲਾਸਟ, ਨੌਜਵਾਨ ਦੀ ਮੌਤ

ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਜਸਟਿਸ ਏਐਸ ਗਡਕਰੀ ਦੇ ਸਿੰਗਲ ਬੈਂਚ ਨੇ ਕਿਹਾ ਕਿ ਇਕ ਮੈਜਿਸਟਰੇਟ ਦੁਆਰਾ ਦੋਵਾਂ ਨੂੰ ਪੁਲਿਸ ਹਿਰਾਸਤ ਵਿਚ ਅਤੇ ਫਿਰ ਨਿਆਇਕ ਹਿਰਾਸਤ ਵਿਚ ਭੇਜਿਆ ਜਾਣਾ ਕਾਨੂੰਨ ਦੇ ਅਨੁਸਾਰ ਸੀ ਅਤੇ ਇਸ ਵਿਚ ਦਖਲਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ।

ਹੋਰ ਪੜ੍ਹੋ: ਸੁਮੇਧ ਸੈਣੀ ਨੂੰ ਵੱਡਾ ਝਟਕਾ! ਮੁਹਾਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਰੱਦ

ਪਟੀਸ਼ਨਾਂ ਵਿਚ, ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਥੋਰਪੇ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੱਤਾ ਅਤੇ ਕਿਹਾ ਕਿ ਕ੍ਰਿਮੀਨਲ ਪੀਨਲ ਕੋਡ (CRPC) ਦੀ ਧਾਰਾ 41 ਏ ਦੇ ਤਹਿਤ ਨੋਟਿਸ ਜਾਰੀ ਕਰਨ ਦੀ ਲਾਜ਼ਮੀ ਵਿਵਸਥਾ ਦੀ ਪਾਲਣਾ ਨਹੀਂ ਕੀਤੀ ਗਈ।

ਹੋਰ ਪੜ੍ਹੋ: ਨੌਜਵਾਨ ਨਹੀਂ ਕਰ ਪਾਇਆ UPSC ਪ੍ਰੀਖਿਆ ਪਾਸ, ਸਦਮੇ ‘ਚ ਮੌਤ ਨੂੰ ਲਗਾਇਆ ਗਲੇ

ਦੋਵਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਨਿਰਦੇਸ਼ ਦੇਵੇ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਕ ਮੈਜਿਸਟ੍ਰੇਟ (Magistrate) ਦੁਆਰਾ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਭੇਜੇ ਜਾਣ ਵਾਲੇ ਦੋ ਆਦੇਸ਼ਾਂ ਨੂੰ ਰੱਦ ਕਰੇ। ਕੁੰਦਰਾ ਨੂੰ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਕੁੰਦਰਾ ਦੀ ਕੰਪਨੀ ਵਿਚ IT ਮੁਖੀ ਵਜੋਂ ਕੰਮ ਕਰਨ ਵਾਲੇ ਥੋਰਪੇ ਨੂੰ 20 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ ਨਿਆਇਕ ਹਿਰਾਸਤ ਵਿਚ ਹੈ।