ਮੁੰਬਈ ਪੁਲਿਸ ਦਾ ਦਾਅਵਾ, ਰਾਜ ਕੁੰਦਰਾ ਦੇ ਬ੍ਰਿਟਿਸ਼ ਪੋਰਨ ਕੰਪਨੀ ਨਾਲ ਸੀ ਸੰਬੰਧ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ ਦੇ ਲੰਦਨ ਦੀ ਕੰਪਨੀ ਕੇਨਰੀਨ ਨਾਲ ਸੰਬੰਧ ਹਨ।

Mumbai Police said Raj Kundra had links with British Porn Company

ਮੁੰਬਈ: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ (Shilpa Shetty) ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ (Businessman Raj Kundra) ਦੀ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ‘ਚ ਹੋਈ ਗ੍ਰਿਫ਼ਤਾਰੀ (Arrested in Porn Movies Case) ਤੋਂ ਬਾਅਦ ਹੁਣ ਹੋਰ ਨਵੇਂ ਖੁਲਾਸੇ ਹੋ ਰਹੇ ਹਨ। ਮੁੰਬਈ ਪੁਲਿਸ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਇਕ ਕੰਪਨੀ ਲੰਦਨ ਦੀ ਇਕ ਪੋਰਨ ਕੰਪਨੀ (London Porn Company) ਨਾਲ ਮਿਲ ਕੇ ਕੰਮ ਕਰ ਰਹੀ ਸੀ। ਯੂਕੇ ਦੀ ਇਹ ਪੋਰਨ ਫਰਮ (Porn Firm) ਉਨ੍ਹਾਂ ਦੇ ਹੀ ਕਿਸੇ ਰਿਸ਼ਤੇਦਾਰ ਨੇ ਸ਼ੁਰੂ ਕੀਤੀ ਹੈ, ਜੋ ਭਾਰਤ ਵਿਚ ਅਸ਼ਲੀਲ ਸਮੱਗਰੀ (Porn Content) ਤਿਆਰ ਕਰਨ ਦੇ ਕੰਮ ਵਿਚ ਸ਼ਾਮਲ ਹੈ।

ਹੋਰ ਪੜ੍ਹੋ: ਤਿੰਨ ਸੂਬਿਆਂ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਬੀਕਾਨੇਰ ਵਿਚ ਭੂਚਾਲ ਦੀ ਤੀਬਰਤਾ ਰਹੀ 5.3

ਦੱਸ ਦੇਈਏ ਕਿ ਰਾਜ ਕੁੰਦਰਾ ’ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ (Apps) ’ਤੇ ਦਿਖਾਉਣ ਦਾ ਆਰੋਪ ਲੱਗਿਆ ਸੀ। ਮੁੰਬਈ ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਖਿਲਾਫ ਪੁਖਤਾ ਸਬੂਤ ਹਨ। ਰਾਜ ਕੁੰਦਰਾ ਨੂੰ ਮੰਗਲਵਾਰ ਸਵੇਰੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਰਿਮਾਂਡ (Police Remand) ’ਤੇ ਭੇਜ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ (Viaan Industries) ਦੇ ਲੰਦਨ ਦੀ ਕੰਪਨੀ ਕੇਨਰੀਨ ਨਾਲ ਸੰਬੰਧ ਹਨ ਅਤੇ ਇਹ ਕੇਨਰੀਨ ਕੰਪਨੀ ਹੌਟਸ਼ਾਟਸ ਐਪ (Hotshots App) ਦਾ ਸੰਚਾਲਨ ਕਰਦੀ ਹੈ।

ਹੋਰ ਪੜ੍ਹੋ: ਭਾਰਤੀ ਟੀਮ ਨੇ ਕੀਤਾ ODI Series ’ਤੇ ਕਬਜ਼ਾ, ਸ਼੍ਰੀਲੰਕਾ 'ਚ ਹਾਸਲ ਕੀਤੀ ਲਗਾਤਾਰ 10ਵੀਂ ਜਿੱਤ

ਜੁਆਇੰਟ ਕਮਿਸ਼ਨਰ ਆਫ ਪੁਲਿਸ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਇਹ ਕੰਪਨੀ ਤਾਂ ਲੰਦਨ ਵਿਚ ਰਜਿਸਟਰਡ ਸੀ ਪਰ ਕੰਟੇਂਟ ਨਿਰਮਾਣ, ਐਪ ਸੰਚਾਲਨ ਅਤੇ ਅਕਾਉਂਟਿੰਗ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ ਦੇ ਰਾਹੀਂ ਹੁੰਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੇਨਰਿਨ ਦਾ ਮਾਲਕ ਰਾਜ ਕੁੰਦਰਾ ਦਾ ਸਾਲਾ ਹੈ ਅਤੇ ਉਨ੍ਹਾਂ ਅਜਿਹੇ ਸਬੂਤ ਇਕੱਠੇ ਕੀਤੇ ਹਨ ਜੋ ਦੋਵਾਂ ਕੰਪਨੀਆਂ ਵਿਚਕਾਰ ਰਿਸ਼ਤੇ ਨੂੰ ਜ਼ਾਹਿਰ ਕਰਦੇ ਹਨ।

ਹੋਰ ਪੜ੍ਹੋ: ਭਾਰਤ ਵਿਚ ਕੋਰੋਨਾ ਕਾਰਨ ਕਰੀਬ 50 ਲੱਖ ਮੌਤਾਂ, ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਤ੍ਰਾਸਦੀ- ਰਿਪੋਰਟ

ਕਮਿਸ਼ਨਰ ਦਾ ਕਹਿਣਾ ਹੈ ਕਿ ਰਾਜ ਦੇ ਮੁੰਬਈ ਦਫ਼ਤਰ ਦੀ ਤਲਾਸ਼ੀ ਤੋਂ ਬਾਅਦ ਇਕ ਵੱਟਸਐਪ ਗਰੁੱਪ ਮਿਲਿਆ ਹੈ। ਈਮੇਲ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ, ਅਕਾਉਂਟਿੰਗ ਸੰਬੰਧੀ ਡਿਟੇਲਸ ਅਤੇ ਕੁਝ ਪੋਰਨ ਫਿਲਮਾਂ ਵੀ ਮਿਲੀਆਂ ਹਨ। ੳਨ੍ਹਾਂ ਕਿਹਾ ਕਿ ਅਹਿਮ ਸਬੂਤ ਮਿਲਣ ਦੇ ਅਧਾਰ ’ਤੇ ਹੀ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਆਈਟੀ ਹੈੱਡ ਰਿਆਨ ਥਾਰਪ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲੇ ‘ਚ ਜਾਂਚ ਜਾਰੀ ਹੈ।