ਜਨਮਦਿਨ ਵਿਸ਼ੇਸ਼ : ਜਦੋਂ ਜਗਜੀਤ ਸਿੰਘ ਦੀ ਗ਼ਜ਼ਲ ਸੁਣਨ ਲਈ ਪਾਇਲਟ ਨੇ ਲੇਟ ਕੀਤੀ ਸੀ ਜਹਾਜ਼ ਦੀ ਲੈਂਡਿੰਗ
ਗਜ਼ਲਾਂ ਨੂੰ ਮਹਫਿਲਾਂ ਅਤੇ ਦਰਬਾਰਾਂ ਦੀ ਗਾਇਕੀ ਦੀ ਛਵੀ ਨਾਲ ਆਮ ਲੋਕਾਂ ਦਾ ਹਿੱਸਾ ਬਣਾਉਣ ਦਾ ਪੁੰਨ ਜੇਕਰ ਕਿਸੇ ਨੂੰ ਦਿਤਾ ਜਾ ਸਕਦਾ ਹੈ ਤਾਂ ਉਹ ਹਨ ਜਗਜੀਤ ਸਿੰਘ।...
ਮੁੰਬਈ : ਗਜ਼ਲਾਂ ਨੂੰ ਮਹਫਿਲਾਂ ਅਤੇ ਦਰਬਾਰਾਂ ਦੀ ਗਾਇਕੀ ਦੀ ਛਵੀ ਨਾਲ ਆਮ ਲੋਕਾਂ ਦਾ ਹਿੱਸਾ ਬਣਾਉਣ ਦਾ ਪੁੰਨ ਜੇਕਰ ਕਿਸੇ ਨੂੰ ਦਿਤਾ ਜਾ ਸਕਦਾ ਹੈ ਤਾਂ ਉਹ ਹਨ ਜਗਜੀਤ ਸਿੰਘ। 8 ਫਰਵਰੀ, 1941 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਜੰਮੇ ਜਗਜੀਤ ਸਿੰਘ ਨੇ ਅਪਣੀ ਗਾਇਕੀ ਨਾਲ ਸਾਰੀ ਦੁਨੀਆਂ ਵਿਚ ਅਪਣੀ ਪਹਿਚਾਣ ਬਣਾਈ। ਸ਼ਾਇਰ ਅਤੇ ਫ਼ਿਲਮਕਾਰ ਗੁਲਜਾਰ ਦੇ ਸੀਰੀਅਲ 'ਮਿਰਜਾ ਗਾਲਿਬ' ਤੋਂ ਜਗਜੀਤ ਸਿੰਘ ਦਾ ਬਹੁਤ ਨਾਮ ਹੋਇਆ। ਗਜਲ ਸਮਰਾਟ ਜਗਜੀਤ ਸਿੰਘ ਅੱਜ ਸਾਡੇ ਵਿਚ ਹੁੰਦੇ ਤਾਂ ਅਪਣਾ 78 ਵਾਂ ਜਨਮਦਿਨ ਮਨਾ ਰਹੇ ਹੁੰਦੇ।
ਜਾਂਣਦੇ ਹਾਂ ਉਨ੍ਹਾਂ ਦੀ ਜਨਮਦਿਨ ਐਨੀਵਰਸਿਰੀ 'ਤੇ ਉਨ੍ਹਾਂ ਨਾਲ ਜੁੜੀਆਂ ਕੁੱਝ ਖਾਸ ਗੱਲਾਂ। ਜਲੰਧਰ ਦਾ ਡੀਏਵੀ ਕਾਲਜ ਵਿਚ ਪੜ੍ਹਦੇ ਹੋਏ ਜਦੋਂ ਜਗਜੀਤ ਸਿੰਘ ਹਾਸਟਲ ਵਿਚ ਰਹਿੰਦੇ ਸਨ ਤਾਂ ਮੁੰਡੇ ਉਨ੍ਹਾਂ ਦੇ ਆਸਪਾਸ ਦੇ ਕਮਰਿਆਂ ਵਿਚ ਰਹਿਣਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਜਗਜੀਤ ਸਿੰਘ ਸਵੇਰੇ ਪੰਜ ਵਜੇ ਉਠ ਕੇ ਦੋ ਘੰਟੇ ਰਿਆਜ ਕਰਦੇ ਸਨ। ਉਹ ਨਾ ਆਪ ਸੋਂਦੇ ਸਨ ਅਤੇ ਨਾ ਹੀ ਬਗਲ 'ਚ ਰਹਿਣ ਵਾਲੇ ਮੁੰਡਿਆਂ ਨੂੰ ਸੋਣ ਦਿੰਦੇ ਸਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 'ਆਲ ਇੰਡੀਆ ਰੇਡੀਓ' ਦੇ ਜਲੰਧਰ ਸਟੇਸ਼ਨ ਨੇ ਉਨ੍ਹਾਂ ਨੂੰ ਉਪਸ਼ਾਸਤਰੀ ਗਾਇਨ ਦੀ ਸ਼ੈਲੀ ਵਿਚ ਫੇਲ੍ਹ ਕਰ ਦਿਤਾ ਸੀ।
ਜਗਜੀਤ ਸਿੰਘ ਨੂੰ ਸ਼ਾਸਤਰੀ ਸ਼ੈਲੀ ਵਿਚ ਉਨ੍ਹਾਂ ਨੂੰ ਬੀ ਗਰੇਡ ਦੇ ਗਾਇਕ ਦਾ ਦਰਜਾ ਦਿਤਾ ਗਿਆ। ਜਗਜੀਤ ਸਿੰਘ ਹਰ ਦੋ ਸਾਲ ਵਿਚ ਇਕ ਐਲਬਮ ਰਿਲੀਜ ਕਰਨਾ ਪਸੰਦ ਕਰਦੇ ਸਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸੁਣਨ ਵਾਲਿਆਂ ਨੂੰ ਥੋੜ੍ਹੀ ਉਡੀਕ ਕਰਵਾਉਣੀ ਚਾਹੀਦੀ ਹੈ।
ਸੂਤਰਾਂ ਦੇ ਮੁਤਾਬਕ ਜਦੋਂ ਜਗਜੀਤ ਸਿੰਘ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਸੀ ਤਾਂ ਉਨ੍ਹਾਂ ਨੂੰ ਮਜ਼ਬੂਰਨ ਸਿਗਰਟ ਛੱਡਣੀ ਪਈ ਸੀ। ਉਨ੍ਹਾਂ ਨੂੰ ਇਸਦੇ ਕਾਰਨ ਅਪਣੀ ਕੁੱਝ ਹੋਰ ਆਦਤਾਂ ਨੂੰ ਵੀ ਛੱਡਣਾ ਪਿਆ। ਮਸਲਨ ਆਪਣੇ ਗਲੇ ਨੂੰ ਗਰਮ ਕਰਨ ਲਈ ਸਟੀਲ ਦੇ ਗਲਾਸ ਵਿਚ ਥੋੜ੍ਹੀ - ਜਿਹੀ ਰਮ ਪੀਣਾ।
ਇਕ ਵਾਰ ਜਦੋਂ ਮਸ਼ਹੂਰ ਗਜਲ ਗਾਇਕ ਜਗਜੀਤ ਸਿੰਘ ਪਾਕਿਸਤਾਨ ਇੰਟਰਨੈਸ਼ਨਲ (ਪੀਆਈਏ) ਦੇ ਜਹਾਜ਼ ਤੋਂ ਕਰਾਚੀ ਤੋਂ ਦਿੱਲੀ ਪਰਤ ਰਹੇ ਸਨ। ਜਦੋਂ ਜਹਾਜ਼ ਕਰਮੀਆਂ ਨੂੰ ਜਗਜੀਤ ਸਿੰਘ ਦੇ ਬਾਰੇ ਵਿਚ ਪਤਾ ਲਗਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਕੁੱਝ ਗ਼ਜ਼ਲਾਂ ਸੁਣਾਉਣ।
ਜਗਜੀਤ ਸਿੰਘ ਇਸ ਦੇ ਲਈ ਰਾਜੀ ਹੋ ਗਏ ਅਤੇ ਜਦੋਂ ਤੱਕ ਉਹ ਗ਼ਜ਼ਲ ਸੁਣਾਉਂਦੇ ਰਹੇ ਜਹਾਜ਼ ਦੇ ਪਾਇਲਟ ਨੇ ਕੰਟਰੋਲ ਰੂਮ ਨੂੰ ਸੰਪਰਕ ਕਰਕੇ ਕਿਹਾ ਕਿ ਉਹ ਜਹਾਜ਼ ਨੂੰ ਅੱਧੇ ਘੰਟੇ ਤੱਕ ਹਵਾ ਵਿਚ ਹੀ ਰੱਖਣਗੇ। ਉਸ ਦਿਨ ਪਾਆਈਏ ਦੇ ਜਹਾਜ਼ ਨੇ ਦਿੱਲੀ ਦੇ ਹਵਾਈ ਅੱਡੇ 'ਤੇ ਨਿਰਧਾਰਤ ਸਮੇਂ ਤੋਂ ਅੱਧੇ ਘੰਟੇ ਦੀ ਦੇਰੀ ਨਾਲ ਲੈਂਡਿੰਗ ਕੀਤੀ।