ਕੋਰੋਨਾ ਸੰਕਟ 'ਚ ਮਦਦ ਲਈ ਅੱਗੇ ਆਏ ਸਲਮਾਨ, 25 ਹਜ਼ਾਰ ਦਿਹਾੜੀ ਮਜ਼ਦੂਰਾਂ ਦੇ ਖਾਤਿਆਂ ’ਚ ਪਾਉਣਗੇ ਪੈਸੇ

ਏਜੰਸੀ

ਮਨੋਰੰਜਨ, ਬਾਲੀਵੁੱਡ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ।

Salman Khan will deposit Rs 1,500 in account of 25k workers

ਮੁੰਬਈ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖ਼ਾਨ ਵਲੋਂ ਦਿਹਾੜੀ ਮਜ਼ਦੂਰਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ ਗਿਆ ਹੈ।  ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖ਼ਾਨ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਨਾਲ ਜੁੜੇ ਫ਼ਿਲਮ ਅਤੇ ਟੀਵੀ ਇੰਡਸਟਰੀ ਦੇ ਗਰੀਬ ਵਰਕਰਾਂ ਦੀ ਮਦਦ ਲਈ 25000 ਵਰਕਰਾਂ ਨੂੰ 1500 ਵਿੱਤੀ ਮਦਦ ਵਜੋਂ ਦੇਣਗੇ।

ਸਲਮਾਨ ਇਸ ਤੋਂ ਪਹਿਲਾਂ ਵੀ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ (FWICE) ਨਾਲ ਜੁੜੇ ਵਰਕਰਾਂ ਦੀ ਮਦਦ ਕਰ ਚੁੱਕੇ ਹਨ। ਇਹੀ ਨਹੀਂ ਸਲਮਾਨ ਖ਼ਾਨ ਅਪਣੀ ਨਵੀਂ ਫ਼ਿਲਮ ‘ਰਾਧੇ’ ਦੀ ਕਮਾਈ ਤੋਂ ਆਏ ਪੈਸੇ ਵੀ ਕੋਰੋਨਾ ਖ਼ਿਲਾਫ ਲੜਾਈ ਲਈ ਦਾਨ ਕਰਨਗੇ।

ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਦੇ ਪ੍ਰਧਾਨ ਬੀਐਨ ਤਿਵਾੜੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੀਐਨ ਤਿਵਾੜੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਯਸ਼ਰਾਜ ਫਿਲਮਜ਼ ਨੂੰ ਵੀ 35 ਹਜ਼ਾਰ ਲੋਕਾਂ ਦੇ ਨਾਂਅ ਭੇਜੇ ਗਏ। ਯਸ਼ਰਾਜ ਫਿਲਮਜ਼ ਵੱਲੋਂ ਲੋਕਾਂ ਨੂੰ 5000 ਰੁਪਏ ਅਤੇ ਮਹੀਨੇ ਦਾ ਰਾਸ਼ਣ ਦਿੱਤਾ ਜਾਵੇਗਾ।