Aditi Rao Hydari: ਕਿਸਮਤ ਵਾਲੀ ਹਾਂ ਕਿ ਮੈਂ ਇਤਿਹਾਸ ਬਾਰੇ ਫ਼ਿਲਮਾਂ ਦਾ ਚਿਹਰਾ ਹਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਉਨ੍ਹਾਂ ਕਿਹਾ, ‘‘ਮੇਰੇ ਅੰਦਰਲੇ ਅਦਾਕਾਰ ਵੀ ਵੱਖੋ-ਵੱਖ ਅਤੇ ਸਮਕਾਲੀ ਭੂਮਿਕਾਵਾਂ ਨਿਭਾਉਣਾ ਚਾਹੁੰਦੇ ਹਨ। ’’

Aditi Rao Hydari: 'I am lucky I get to be face of exquisite period dramas'

Aditi Rao Hydari: ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ ਨੂੰ ਇਤਿਹਾਸਕ ਪਿਛੋਕੜ ਵਾਲੀਆਂ ਫਿਲਮਾਂ ਅਤੇ ਸ਼ੋਅ ’ਚ ਕੰਮ ਕਰਨ ਲਈ ਮਾਨਤਾ ਮਿਲਣ ’ਤੇ ਖੁਸ਼ੀ ਹੈ ਪਰ ਹੁਣ ਉਹ ਇਕ ਚੰਗੀ ਰਹੱਸਮਈ ਥ੍ਰਿਲਰ ਫਿਲਮ ਕਰਨਾ ਚਾਹੁੰਦੀ ਹੈ।

ਹੈਦਰੀ ਹਾਲ ਹੀ ’ਚ ਸੰਜੇ ਲੀਲਾ ਭੰਸਾਲੀ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਬਾਰੇ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ’ਚ ਨਜ਼ਰ ਆਏ ਸਨ। ਪੀਰੀਅਡ ਡਰਾਮਾ ’ਚ ਉਸ ਦਾ ਕੰਮ ਭੰਸਾਲੀ ਦੀ 2018 ਦੀ ਫਿਲਮ ‘ਪਦਮਾਵਤ’ ਨਾਲ ਸ਼ੁਰੂ ਹੋਇਆ ਸੀ, ਜਿਸ ’ਚ ਉਸ ਨੇ ਅਲਾਉਦੀਨ ਖਿਲਜੀ ਦੀ ਪਤਨੀ ਮੇਹਰੁਨਿਸਾ ਦਾ ਕਿਰਦਾਰ ਨਿਭਾਇਆ ਸੀ।

ਉਨ੍ਹਾਂ ਨੇ ‘ਤਾਜ: ਡਿਵਾਇਡੇਡ ਬਾਏ ਬਲੱਡ’ ਅਤੇ ‘ਜੁਬਲੀ’ ਵਰਗੇ ‘ਪੀਰੀਅਡ ਡਰਾਮਾ ਸ਼ੋਅ’ ’ਚ ਵੀ ਕੰਮ ਕੀਤਾ। ਹੈਦਰੀ ਬੀਤੇ ਜ਼ਮਾਨੇ ’ਤੇ ਅਧਾਰਤ ਸ਼ੋਅ ਨਾਲ ਜੁੜ ਕੇ ਖੁਸ਼ ਹੈ ਅਤੇ ਇਸ ਦਾ ਚਿਹਰਾ ਬਣ ਗਈ ਹੈ ਪਰ ਉਹ ਖ਼ੁਦ ਨੂੰ ਇਕ ਢਾਂਚੇ ਤਕ ਸੀਮਤ ਨਹੀਂ ਕਰਨਾ ਚਾਹੁੰਦੀ।

ਉਨ੍ਹਾਂ ਕਿਹਾ, ‘‘ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਨ੍ਹਾਂ ਮਹਾਨ ਪੀਰੀਅਡ ਡਰਾਮਿਆਂ ਦਾ ਚਿਹਰਾ ਬਣਨ ਦਾ ਮੌਕਾ ਮਿਲਿਆ। ਕਿਸੇ ਕਾਰਨ ਕਰ ਕੇ, ਲੋਕ ਅਤੇ ਨਿਰਦੇਸ਼ਕ ਸੋਚਦੇ ਹਨ ਕਿ ਇਹ ਮੇਰੇ ਲਈ ਕੰਮ ਕਰਦਾ ਹੈ ਅਤੇ ਮੈਂ ਇਸ ਦਾ ਹਿੱਸਾ ਹਾਂ। ਮੇਰੇ ਲਈ (ਪੀਰੀਅਡ ਡਰਾਮਾ ’ਚ ਕੰਮ ਕਰਨਾ) ਬਹੁਤ ਆਰਾਮਦਾਇਕ ਹੈ। ਸ਼ਾਇਦ ਇਹ ਸੰਗੀਤ, ਨਾਚ, ਇਤਿਹਾਸ ਅਤੇ ਸਭਿਆਚਾਰ ਪ੍ਰਤੀ ਮੇਰਾ ਪਿਆਰ ਹੈ। ਪੀਰੀਅਡ ਡਰਾਮਾ ਤੁਹਾਨੂੰ ਇਕ ਅਜਿਹੀ ਜਗ੍ਹਾ ’ਤੇ ਲੈ ਜਾਂਦੇ ਹਨ ਜੋ ਸੱਚਮੁੱਚ ਭਾਰਤੀ ਹੈ। ਹੀਰਾਮੰਡੀ ’ਚ ਵੀ ਇਹ ਸੰਪੂਰਨ ਭਾਰਤੀ ਕਲਾ, ਸੁੰਦਰਤਾ, ਨਾਚ, ਸੰਗੀਤ ਹੈ। ਮੈਂ ਸੱਚਮੁੱਚ ਇਸ ਦਾ ਅਨੰਦ ਲਿਆ।’’

ਉਨ੍ਹਾਂ ਕਿਹਾ, ‘‘ਮੇਰੇ ਅੰਦਰਲੇ ਅਦਾਕਾਰ ਵੀ ਵੱਖੋ-ਵੱਖ ਅਤੇ ਸਮਕਾਲੀ ਭੂਮਿਕਾਵਾਂ ਨਿਭਾਉਣਾ ਚਾਹੁੰਦੇ ਹਨ। ’’ ਹੈਦਰੀ ਨੇ ਕਿਹਾ ਕਿ ਉਹ ਮਾਰਸ਼ਲ ਆਰਟਸ ਡਰਾਮਾ ਫਿਲਮ ‘ਕ੍ਰਾਊਚਿੰਗ ਟਾਈਗਰ ਹਿਡਨ ਡ੍ਰੈਗਨ’ ਅਤੇ ਮਨੋਵਿਗਿਆਨਕ ਥ੍ਰਿਲਰ ਫਿਲਮ ‘ਗੋਨ ਗਰਲ’ ਵਰਗੇ ਪ੍ਰਾਜੈਕਟਾਂ ’ਤੇ ਵੀ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਭੰਸਾਲੀ ਦੇ ਨਾਮ ਨੂੰ ਆਲੀਸ਼ਾਨ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਜੋੜਦੇ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਭੰਸਾਲੀ ਡੂੰਘੇ ਕੰਮ ਵਾਲੇ ਨਿਰਦੇਸ਼ਕ ਵੀ ਹਨ।

 (For more Punjabi news apart from Aditi Rao Hydari: 'I am lucky I get to be face of exquisite period dramas', stay tuned to Rozana Spokesman)