Sikh Boy Selling Rolls: ਜਸਪ੍ਰੀਤ ਸਿੰਘ ਦੀ ਮਿਹਨਤ ਤੋਂ ਖੁਸ਼ ਹੋਏ ਅਦਾਕਾਰ ਅਰਜੁਨ ਕਪੂਰ; ਵਿਦਿਅਕ ਸਹਾਇਤਾ ਦੀ ਕੀਤੀ ਪੇਸ਼ਕਸ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਕਪੂਰ ਨੇ ਇੰਸਟਾਗ੍ਰਾਮ 'ਤੇ ਜਸਪ੍ਰੀਤ ਬਾਰੇ ਇਕ ਖ਼ਬਰ ਸਾਂਝੀ ਕੀਤੀ ਅਤੇ ਇਸ ਮੁਸ਼ਕਲ ਘੜੀ ਵਿਚ ਲੜਕੇ ਦੇ ਜਨੂੰਨ ਦੀ ਸ਼ਲਾਘਾ ਕੀਤੀ।

Arjun Kapoor Offers To Support Education Of Delhi Sikh Boy Selling Rolls

Sikh Boy Selling Rolls: ਅਦਾਕਾਰ ਅਰਜੁਨ ਕਪੂਰ ਨੇ 10 ਸਾਲਾ ਜਸਪ੍ਰੀਤ ਸਿੰਘ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਹਾਲ ਹੀ 'ਚ ਨਵੀਂ ਦਿੱਲੀ ਦੇ ਇਕ ਲੜਕੇ ਜਸਪ੍ਰੀਤ ਸਿੰਘ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਅਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਰੋਜ਼ੀ-ਰੋਟੀ ਲਈ ਰੋਲ ਵੇਚ ਰਿਹਾ ਹੈ।

ਇਸ ਤੋਂ ਪਹਿਲਾਂ ਕਾਰੋਬਾਰੀ ਆਨੰਦ ਮਹਿੰਦਰਾ, ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਸਥਾਨਕ ਭਾਰਤੀ ਜਨਤਾ ਪਾਰਟੀ ਨੇਤਾ ਰਾਜੀਵ ਬੱਬਰ ਨੇ ਜਸਪ੍ਰੀਤ ਅਤੇ ਉਸ ਦੀ ਭੈਣ ਤਰਨਪ੍ਰੀਤ ਕੌਰ ਦੀ ਮਦਦ ਦਾ ਐਲਾਨ ਕੀਤਾ ਸੀ। ਕਪੂਰ ਨੇ ਇੰਸਟਾਗ੍ਰਾਮ 'ਤੇ ਜਸਪ੍ਰੀਤ ਬਾਰੇ ਇਕ ਖ਼ਬਰ ਸਾਂਝੀ ਕੀਤੀ ਅਤੇ ਇਸ ਮੁਸ਼ਕਲ ਘੜੀ ਵਿਚ ਲੜਕੇ ਦੇ ਜਨੂੰਨ ਦੀ ਸ਼ਲਾਘਾ ਕੀਤੀ।

ਅਰਜੁਨ ਕਪੂਰ ਨੇ ਲਿਖਿਆ, “ਚਿਹਰੇ 'ਤੇ ਮੁਸਕਾਨ ਦੇ ਨਾਲ ਉਹ ਅੱਗੇ ਦੀ ਜ਼ਿੰਦਗੀ ਅਤੇ ਇਸ ਦੇ ਨਾਲ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ.... ਮੈਂ ਇਸ 10 ਸਾਲਾ ਬੱਚੇ ਨੂੰ ਸਲਾਮ ਕਰਦਾ ਹਾਂ ਕਿ ਉਸ ਨੇ ਅਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਅਪਣੇ ਪਿਤਾ ਦੀ ਮੌਤ ਦੇ 10 ਦਿਨਾਂ ਦੇ ਅੰਦਰ ਉਨ੍ਹਾਂ ਦਾ ਕੰਮ ਸੰਭਾਲਣ ਦੀ ਹਿੰਮਤ ਦਿਖਾਈ। ’’ ਅਭਿਨੇਤਾ ਨੇ ਪੋਸਟ ਵਿਚ ਲਿਖਿਆ, "ਮੈਨੂੰ ਉਸ ਦੀ ਜਾਂ ਉਸ ਦੀ ਭੈਣ ਦੀ ਪੜ੍ਹਾਈ ਵਿਚ ਮਦਦ ਕਰਨ ਵਿਚ ਖੁਸ਼ੀ ਹੋਵੇਗੀ, ਜੇ ਕਿਸੇ ਨੂੰ ਉਨ੍ਹਾਂ ਦੇ ਟਿਕਾਣੇ ਬਾਰੇ ਪਤਾ ਹੈ, ਤਾਂ ਮੈਨੂੰ ਦੱਸੋ। ’’

ਇਹ ਵੀਡੀਉ ਅਸਲ ਵਿਚ ਫੂਡ ਵਲੋਗਰ ਸਰਬਜੀਤ ਸਿੰਘ ਨੇ ਇਕ ਹਫ਼ਤਾ ਪਹਿਲਾਂ ਸਾਂਝਾ ਕੀਤਾ ਸੀ। ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਜਸਪ੍ਰੀਤ ਨੇ ਪਿਛਲੇ ਮਹੀਨੇ ਅਪਣੇ ਪਿਤਾ ਦੀ ਦਿਮਾਗੀ ਟੀਬੀ ਕਾਰਨ ਮੌਤ ਹੋਣ ਤੋਂ ਬਾਅਦ ਅਪਣੇ 19 ਸਾਲਾ ਚਚੇਰੇ ਭਰਾ ਗੁਰਮੁਖ ਸਿੰਘ ਨਾਲ ਮਿਲ ਕੇ ਫੂਡ ਕਾਰਟ ਚਲਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਜਸਪ੍ਰੀਤ ਅਤੇ ਉਸ ਦੀ ਭੈਣ ਅਪਣੀ ਚਾਚੀ ਕੋਲ ਰਹਿ ਰਹੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਪੰਜਾਬ ਵਿਚ ਅਪਣੇ ਘਰ ਚਲੀ ਗਈ ਹੈ।

(For more Punjabi news apart from Arjun Kapoor Offers To Support Education Of Delhi Sikh Boy Selling Rolls, stay tuned to Rozana Spokesman)