UPSC Result : ਮਿਹਨਤਾਂ ਨੂੰ ਰੰਗਭਾਗ, ਪਟਿਆਲਾ ਦੀ ਡਾ. ਗੁਰਲੀਨ ਕੌਰ ਨੇ 30ਵਾਂ ਤੇ ਦੇਵ ਦਰਸ਼ਦੀਪ ਨੇ ਹਾਸਲ ਕੀਤਾ 340ਵਾਂ ਰੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

UPSC Result : ਗੁਰਲੀਨ 2022 ਬੈਚ ਦੀ ਪੀਸੀਐਸ ਅਧਿਕਾਰੀ ਹੈ ਤੇ ਵਰਤਮਾਨ ਵਿੱਚ ਨਵਾਂਸ਼ਹਿਰ ਵਿਖੇ ਸੀਐਮ ਫੀਲਡ ਅਫਸਰ, ਸਹਾਇਕ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ

Patiala's Dr. Gurleen Kaur secured 30th rank in UPSC

Patiala's Dr. Gurleen Kaur secured 30th rank in UPSC: ਯੂਪੀਐੱਸਸੀ (ਸੀਐੱਸਈ) ਵਿਚ ਪਟਿਆਲਾ ਦੇ ਡਾ. ਗੁਰਲੀਨ ਕੌਰ ਨੇ 30ਵਾਂ ਅਤੇ ਦੇਵ ਦਰਸ਼ਦੀਪ ਸਿੰਘ ਨੇ 340ਵਾਂ ਰੈਂਕ ਹਾਸਲ ਕੀਤਾ ਹੈ। ਪਟਿਆਲਾ ਦੀ ਗੁੱਡ ਅਰਥ ਕਾਲੋਨੀ ਵਾਸੀ ਡਾ. ਗੁਰਲੀਨ ਕੌਰ ਮੌਜੂਦਾ ਸਮੇਂ ਨਵਾਂਸ਼ਹਿਰ ਵਿਖੇ ਸਹਾਇਕ ਕਮਿਸ਼ਨਰ ਅਤੇ ਦੇਵ ਦਰਸ਼ਦੀਪ ਸਿੰਘ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਮੁੱਖ ਦਫਤਰ ਵਿਖੇ ਸੈਕਟਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਯੂਪੀਐੱਸਸੀ ਵਿਚ 30ਵਾਂ ਰੈਂਕ ਹਾਸਲ ਕਰਨ ਵਾਲੇ ਡਾ. ਗੁਰਲੀਨ ਕੌਰ ਨੇ ਪੀਸੀਐੱਸ ਵਿਚ ਵੀ 9ਵਾਂ ਰੈਂਕ ਹਾਸਿਲ ਕੀਤਾ ਸੀ।

ਇਹ ਵੀ ਪੜ੍ਹੋ: Punjabi death in Italy: ਇਟਲੀ ਵਿਚ ਪੰਜਾਬੀ ਦਾ ਗੋਲੀ ਮਾਰ ਕੇ ਕਤਲ  

ਗੁਰਲੀਨ ਨੇ ਵਾਈਪੀਐਸ ਪਟਿਆਲਾ ਤੋਂ ਮੈਟ੍ਰਿਕ ਅਤੇ ਸਕਾਲਰ ਫੀਲਡ ਪਬਲਿਕ ਸਕੂਲ ਪਟਿਆਲਾ ਤੋਂ ਸੀਨੀਅਰ ਸੈਕੰਡਰੀ ਕੀਤੀ ਹੈ। ਸਕੂਲੀ ਪੜ੍ਹਾਈ ਤੋਂ ਬਾਅਦ ਉਹ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (PIMS) ਜਲੰਧਰ ਵਿੱਚ ਦਾਖ਼ਲ ਹੋ ਗਈ ਅਤੇ 2016 ਵਿੱਚ MBBS ਕੀਤੀ। ਉਸ ਦੀ ਮਾਤਾ ਡਾ: ਬਲਵਿੰਦਰ ਕੌਰ ਮਾਨ ਵੀ ਇੱਕ ਮੈਡੀਕੋ ਹੈ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਵਜੋਂ ਸੇਵਾਮੁਕਤ ਹੋਈ ਹੈ।

ਇਹ ਵੀ ਪੜ੍ਹੋ: Mansa News: ਪੈਨਸ਼ਨ ਲਗਵਾਉਣ ਲਈ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਕੀਤੇ ਫ਼ਰਜ਼ੀ ਦਸਤਖ਼ਤ ਤੇ ਲਗਾਈ ਫ਼ਰਜ਼ੀ ਮੋਹਰ  

ਗੁਰਲੀਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਂ ਡਾ: ਬਲਵਿੰਦਰ ਕੌਰ ਅਤੇ ਉਸ ਦੀ ਸਲਾਹਕਾਰ ਰੰਜਨਾ ਸ਼ਰਮਾ ਨੂੰ ਦਿੱਤਾ। ਉਸ ਨੇ ਫਿਲਾਸਫੀ ਨੂੰ ਵਿਕਲਪਿਕ ਵਿਸ਼ੇ ਵਜੋਂ ਲਿਆ ਹੈ ਅਤੇ ਮਿੱਤਰਾ ਸਰ ਤੋਂ ਕਲਾਸਾਂ ਲਈਆਂ ਹਨ ਅਤੇ ਸਵੈ ਅਧਿਐਨ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੁਰਲੀਨ ਨੇ ਕਿਹਾ, “ਇਹ ਮੇਰੇ ਨਿਰੰਤਰ ਸਮਰਪਣ, ਪ੍ਰੇਰਣਾ, ਮੇਰੀ ਮਾਂ ਦੀ ਸਹਾਇਤਾ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੇ ਦ੍ਰਿਸ਼ਟੀਕੋਣ ਕਾਰਨ ਹੋਇਆ ਹੈ”
ਯੂਪੀਐੱਸਸੀ (ਸੀਐੱਸਈ) 2023 ਦੇ ਐਲਾਨੇ ਨਤੀਜਿਆਂ ਵਿਚ ਪਟਿਆਲਾ ਦੇ ਦਰਸ਼ਦੀਪ ਸਿੰਘ ਨੇ 340ਵਾਂ ਰੈਂਕ ਹਾਸਲ ਕੀਤਾ ਹੈ।

ਪੰਜਾਬ ਪਬਲਿਕ ਸਿਵਲ ਸਰਵਿਸ ਵਿਚ ਬਤੌਰ ਸੈਕਟਰੀ (ਪ੍ਰੀਖਿਆਵਾਂ) ਸੇਵਾ ਨਿਭਾਅ ਰਹੇ ਦੇਵ ਦਰਸ਼ਦੀਪ ਨੇ 2020 ਪੀਸੀਐੱਸ ਵਿਚ ਪਹਿਲਾ ਰੈਂਕ ਹਾਸਲ ਕੀਤਾ ਸੀ। ਆਈਆਈਟੀ ਦਿੱਲੀ ਤੋਂ ਸਿਵਲ ਇੰਜੀਨਿਅਰਿੰਗ ਕਰ ਕੇ ਇੰਡੀਅਨ ਫਾਰੈਸਟ ਸਰਵਿਸ 2018 ਵਿਚ 12ਵਾਂ ਰੈਂਕ ਹਾਸਲ ਕੀਤਾ ਸੀ। ਦੇਵ ਦਰਸ਼ਦੀਪ ਸਿੰਘ ਦੇ ਪਿਤਾ ਡਾ. ਦਰਸ਼ਨ ਸਿੰਘ ਆਸ਼ਟ ਤੇ ਮਾਤਾ ਡਾ. ਰਾਜਵੰਤ ਕੌਰ ਪੰਜਾਬੀ ਯੂਨੀਵਰਸਿਟੀ ਵਿਚ ਸੇਵਾਵਾਂ ਨਿਭਾਅ ਰਹੇ ਹਨ। 

(For more Punjabi news apart from Patiala's Dr. Gurleen Kaur secured 30th rank in UPSC, stay tuned to Rozana Spokesman)