ਸਲਮਾਨ ਖ਼ਾਨ ਦੇ ਭਾਰਤ ਦਾ ਤੂਫ਼ਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਲਦ 100 ਕਰੋੜ ਦੀ ਕਰ ਸਕਦੀ ਹੈ ਕਮਾਈ

Salman Khan film Bharat to enter 100 crore club

ਨਵੀਂ ਦਿੱਲੀ: ਬੁੱਧਵਾਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਇੰਡੀਆ ਵਿਚ ਪਹਿਲੇ ਹੀ ਦਿਨ 42.3 ਕਰੋੜ ਕਮਾ ਲਿਆ ਹੈ ਅਤੇ ਨਾਲ ਹੀ ਬਾਕਸ ਆਫਿਸ 'ਤੇ ਰਿਕਾਰਡ ਵੀ ਬਣਾਇਆ ਹੈ। ਇਹ ਫ਼ਿਲਮ ਸਲਮਾਨ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਫਰਸਟ ਡੇ ਓਪਨਿੰਗ ਕਰਨ ਵਾਲੀ ਫ਼ਿਲਮ ਬਣ ਗਈ ਹੈ। ਫਰਸਟ ਡੇ ਦੀ ਓਪਨਿੰਗ ਤੋਂ ਬਾਅਦ ਸਲਮਾਨ ਖ਼ਾਨ ਨੇ ਅਪਣੇ ਚਹੇਤਿਆਂ ਦਾ ਧੰਨਵਾਦ ਵੀ ਕੀਤਾ ਸੀ।

ਟ੍ਰੇਡ ਅਨਾਲਿਸਟ ਤਰਣ ਆਦਰਸ਼ ਮੁਤਾਬਕ ਫ਼ਿਲਮ ਸਾਲ 2019 ਦੀ ਦੂਜੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਹਾਲੀਵੁੱਡ ਫ਼ਿਲਮ ਅਵੈਜਰਸ ਐਂਡਗੇਮ ਨੇ ਭਾਰਤ ਵਿਚ ਪਹਿਲੇ ਹੀ ਦਿਨ 53 ਕਰੋੜ ਦੀ ਕਮਾਈ ਕੀਤੀ ਸੀ। ਸਲਮਾਨ ਦੀ ਇਹ ਫ਼ਿਲਮ ਭਾਰਤ ਅਪਣੇ ਪਹਿਲੇ ਦਿਨ ਦੀ ਕਮਾਈ ਦੇ ਚਲਦੇ ਇੰਡੀਆ ਦੇ ਟਾਪ ਪੰਜ ਓਪਨਰਸ ਵਿਚ ਸ਼ਾਮਲ ਹੋ ਗਈ ਹੈ। ਭਾਰਤ ਇਕ ਅਵਾਰਡ ਵਿਨਿੰਗ ਕੋਰਿਅਨ ਫ਼ਿਲਮ ਓਡ ਟੂ ਮਾਇ ਫਾਦਰ ਦੀ ਰੀਮੇਕ ਹੈ।

ਇਹ ਫ਼ਿਲਮ ਸਲਮਾਨ .ਖ਼ਾਨ ਦੇ ਵਿਵਹਾਰ ਦੇ ਜ਼ਰੀਏ ਭਾਰਤ ਦੇ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਉਂਦੀ ਹੈ। ਸਲਮਾਨ ਖ਼ਾਨ ਇਸ ਫ਼ਿਲਮ ਵਿਚ ਸਟੰਟਮੈਨ ਅਤੇ ਮਾਇਨਰ ਤੋਂ ਲੈ ਕੇ ਨੇਵੀ ਅਫ਼ਸਰ ਤਕ ਦੇ ਵੱਖ ਵੱਖ ਰੋਲ ਵਿਚ ਨਜ਼ਰ ਆਏ ਹਨ। ਫ਼ਿਲਮ ਵਿਚ ਕੈਟਰੀਨਾ ਕੈਫ, ਦਿਸ਼ਾ ਪਾਟਨੀ, ਤਬੂ, ਜੈਕੀ ਸ਼੍ਰਾਫ ਅਤੇ ਸੁਨੀਲ ਗ੍ਰੋਵਰ ਵੀ ਅਹਿਮ ਰੋਲ ਵਿਚ ਹਨ। ਸਲਮਾਨ ਖ਼ਾਨ ਦੀ ਇਸ ਫ਼ਿਲਮ ਨੂੰ ਲੋਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।

ਉਹਨਾਂ ਦੇ ਫੈਨਸ ਨੇ ਇਸ ਤੇ ਬਹੁਤ ਸਾਰੇ ਚੰਗੇ ਕਮੈਂਟ ਦਿੱਤੇ ਹਨ। ਸਲਮਾਨ ਖ਼ਾਨ ਨੂੰ ਉਹਨਾਂ ਦੇ ਫੈਨਸ ਵੱਲੋਂ ਬਹੁਤ ਉਤਸ਼ਾਹ ਮਿਲ ਰਿਹਾ ਹੈ। ਸਲਮਾਨ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਹੁਣ ਤਕ ਬਾਲੀਵੁੱਡ ਦੀ ਝੋਲੀ ਪੈ ਚੁੱਕੀਆਂ ਹਨ। ਜਿਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਭਰਮਾ ਹੁੰਗਾਰਾ ਮਿਲਦਾ ਰਿਹਾ ਹੈ।