Kangana Ranaut Controversy: ਕੁਲਵਿੰਦਰ ਕੌਰ ਦੀ ਹਮਾਇਤ ਕਰਨਾ ਕਾਨੂੰਨ ਦੀ ਉਲੰਘਣਾ ਹੈ- ਕੰਗਨਾ ਰਣੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Kangana Ranaut Controversy: ਕਿਹਾ- ਕੋਈ ਵੀ ਅਪਰਾਧ ਬਿਨ੍ਹਾਂ ਕਾਰਨ ਨਹੀਂ ਵਾਪਰਦਾ ਹੈ।

Kangana Ranaut Controversy News in punjabi

Kangana Ranaut Controversy News in punjabi : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਹੁਣ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਬਣ ਗਈ ਹੈ। ਚੋਣ ਜਿੱਤਣ ਤੋਂ ਬਾਅਦ ਕੰਗਨਾ ਦਿੱਲੀ ਲਈ ਰਵਾਨਾ ਹੋ ਰਹੀ ਸੀ ਜਦੋਂ ਚੰਡੀਗੜ੍ਹ ਏਅਰਪੋਰਟ 'ਤੇ ਉਸ ਨੂੰ ਮਹਿਲਾ CISF ਜਵਾਨ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ।

ਇਹ ਵੀ ਪੜ੍ਹੋ: Haryana News: ਕਲਯੁਗੀ ਪੁੱਤ ਨੇ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ, 2 ਦਿਨਾਂ ਤੋਂ ਘਰ 'ਚ ਲੁਕੋਈ ਲਾਸ਼

ਥੱਪੜ ਮਾਰਨ ਦੀ ਘਟਨਾ ਦੀ ਵੀਡੀਓ ਵਾਇਰਲ ਹੋ ਗਈ, ਜਿਸ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜਿੱਥੇ ਕੁਝ ਯੂਜ਼ਰਸ ਨੇ ਕੰਗਨਾ ਰਣੌਤ ਨਾਲ ਹੋਈ ਇਸ ਘਟਨਾ ਦੀ ਨਿੰਦਾ ਕੀਤੀ, ਉੱਥੇ ਹੀ ਕੁਝ ਅਜਿਹੇ ਵੀ ਸਨ ਜੋ ਮਹਿਲਾ ਸਿਪਾਹੀ ਦੇ ਨਾਲ ਖੜ੍ਹੇ ਨਜ਼ਰ ਆਏ। ਯੂਜ਼ਰਸ ਨੇ ਮਹਿਲਾ ਸਿਪਾਹੀ ਦੀ ਤਾਰੀਫ ਕੀਤੀ ਅਤੇ ਕੰਗਨਾ ਨੂੰ ਟ੍ਰੋਲ ਵੀ ਕੀਤਾ। ਹੁਣ ਕੰਗਨਾ ਨੇ ਉਨ੍ਹਾਂ ਟ੍ਰੋਲਸ ਨੂੰ ਜਵਾਬ ਦਿੱਤਾ ਹੈ।

ਕੰਗਨਾ ਰਣੌਤ ਨੇ ਐਕਸ 'ਤੇ ਇਕ ਪੋਸਟ ਲਿਖਿਆ, 'ਹਰੇਕ ਬਲਾਤਕਾਰੀ, ਕਾਤਲ ਜਾਂ ਚੋਰ ਕੋਲ ਅਪਰਾਧ ਕਰਨ ਦਾ ਕੋਈ ਵੱਡਾ ਭਾਵਨਾਤਮਕ, ਸਰੀਰਕ, ਮਾਨਸਿਕ ਅਤੇ ਵਿੱਤੀ ਕਾਰਨ ਹੁੰਦਾ ਹੈ। ਕੋਈ ਵੀ ਅਪਰਾਧ ਬਿਨਾਂ ਕਾਰਨ ਨਹੀਂ ਹੁੰਦਾ। ਫਿਰ ਉਹ ਦੋਸ਼ੀ ਪਾਇਆ ਜਾਂਦਾ ਤੇ ਅਤੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਜੇਕਰ ਤੁਸੀਂ ਕਿਸੇ ਅਪਰਾਧੀ ਦੀ ਭਾਵਨਾ ਨਾਲ ਜੁੜੇ ਹੋ ਤਾਂ ਸਾਰੇ ਕਾਨੂੰਨਾਂ ਨੂੰ ਤੋੜਦੇ ਹੋਏ ਅਤੇ ਅਪਰਾਧ ਕਰਦੇ ਹੋ। ਯਾਦ ਰੱਖੋ, ਜੇਕਰ ਤੁਸੀਂ ਕਿਸੇ ਲਈ ਕਿਸੇ ਹੋਰ ਦੇ ਇੰਟੀਮੇਟ ਜ਼ੋਨ ਵਿੱਚ ਦਾਖਲ ਹੋਣਾ, ਉਨ੍ਹਾਂ ਦੇ ਸਰੀਰ ਨੂੰ ਬਿਨਾਂ ਇਜਾਜ਼ਤ ਦੇ ਛੂਹਣਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਸਹੀ ਸਮਝਦੇ ਹੋ, ਤਾਂ ਤੁਸੀਂ ਬਲਾਤਕਾਰ ਅਤੇ ਕਤਲ ਨੂੰ ਵੀ ਸਹੀ ਸਮਝਦੇ ਹੋ।

ਇਹ ਵੀ ਪੜ੍ਹੋ: Kangana Ranaut Controversy: ਮੀਡੀਆ ਸਾਹਮਣੇ ਆਏ ਕੁਲਵਿੰਦਰ ਕੌਰ ਦੇ ਮਾਤਾ, ਕਿਹਾ- ਧੀ ਨੇ ਜੋ ਕੀਤਾ ਸਹੀ ਕੀਤਾ, ਪਰਿਵਾਰ ਉਸ ਦੇ ਨਾਲ 

ਉਸ ਨੇ ਅੱਗੇ ਲਿਖਿਆ, 'ਤੁਹਾਨੂੰ ਆਪਣੇ ਮਨੋਵਿਗਿਆਨਕ ਅਪਰਾਧਿਕ ਰੁਝਾਨਾਂ ਨੂੰ ਡੂੰਘਾਈ ਨਾਲ ਦੇਖਣਾ ਚਾਹੀਦਾ ਹੈ। ਮੈਂ ਤੁਹਾਨੂੰ ਯੋਗਾ ਅਤੇ ਮੈਡੀਟੇਸ਼ਨ ਵਰਗੀਆਂ ਚੀਜ਼ਾਂ ਕਰਨ ਦੀ ਸਲਾਹ ਦੇਵਾਂਗੀ ਨਹੀਂ ਤਾਂ ਤੁਹਾਡਾ ਜੀਵਨ ਇੱਕ ਕੌੜਾ ਅਤੇ ਬੋਝਲ ਅਨੁਭਵ ਬਣ ਜਾਵੇਗਾ। ਇੰਨੀ ਈਰਖਾ ਅਤੇ ਨਫ਼ਰਤ ਨਾਲ ਨਾ ਜੀਓ, ਆਪਣੇ ਆਪ ਨੂੰ ਅਜ਼ਾਦ ਕਰੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Kangana Ranaut Controversy News in punjabi , stay tuned to Rozana Spokesman)