ਵਿਵਾਦਾ ਵਿੱਚ ਫਸੀ ਦੀਪੀਕਾ ਦੀ ਨਵੀਂ ਫਿਲਮ, ਕੀਤੀ ਜਾ ਰਹੀ ਹੈ ਸਟੇਅ ਦੀ ਮੰਗ
ਕ੍ਰੇਡਿਟ ਨਾ ਦਿੱਤੇ ਜਾਣ ਨੂੰ ਲੈ ਕੇ ਕੀਤੀ ਨਾਰਾਜ਼ਗੀ ਜ਼ਾਹਰ
ਨਵੀਂ ਦਿੱਲੀ- ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਛਪਾਕ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਫਸ ਗਈ ਹੈ। ਦਰਅਸਲ ਇਕ ਵਕੀਲ ਨੇ ਫਿਲਮ 'ਚ ਕ੍ਰੇਡਿਟ ਨਹੀਂ ਦਿੱਤੇ ਜਾਣ ਕਾਰਨ ਇਸ 'ਤੇ ਰੋਕ ਲਈ ਦਿੱਲੀ ਦੀ ਇਕ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਵਕੀਲ ਅਪਰਣਾ ਭੱਟ ਦਾ ਦਾਅਵਾ ਹੈ ਕਿ ਉਹ ਐਸਿਡ ਅਟੈਕ ਪੀੜਤ ਲਕਸ਼ਮੀ ਦੀ ਕਈ ਸਾਲਾਂ ਤੱਕ ਵਕੀਲ ਰਹੀ ਹੈ, ਇਸ ਦੇ ਬਾਵਜੂਦ ਫਿਲਮ 'ਚ ਉਨ੍ਹਾਂ ਨੂੰ ਕ੍ਰੇਡਿਟ ਨਹੀਂ ਦਿੱਤਾ ਗਿਆ ਹੈ। ਇਸ ਦੇ ਵਿਰੁੱਧ ਭੱਟ ਨੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਫਿਲਮ 'ਤੇ ਰੋਕ ਲਗਾਉਣ ਲਈ ਪਟੀਸ਼ਨ ਦਾਖਲ ਕੀਤੀ ਹੈ।
ਦੱਸ ਦਈਏ ਫਿਲਮ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਅਰਪਣਾ ਨੇ ਆਪਣੇ ਫੇਸਬੁੱਕ ਹੈਂਡਲ 'ਤੇ ਇਕ ਪੋਸਟ ਲਿਖ ਕੇ ਫਿਲਮ 'ਚ ਉਨ੍ਹਾਂ ਨੂੰ ਕ੍ਰੇਡਿਟ ਨਾ ਦਿੱਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਫਿਲਮ ਦੇ ਨਿਰਮਾਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਆਪਣੀ ਪਟੀਸ਼ਨ 'ਚ ਭੱਟ ਨੇ ਦਾਅਵਾ ਕੀਤਾ ਹੈ ਕਿ ਉਹ ਕਈ ਸਾਲਾਂ ਤੱਕ ਐਸਿਡ ਅਟੈਕ ਪੀੜਤ ਲਕਸ਼ਮੀ ਦੀ ਵਕੀਲ ਰਹੀ ਹੈ, ਇਸ ਦੇ ਬਾਵਜੂਦ ਉਨ੍ਹਾਂ ਨੂੰ ਫਿਲਮ 'ਚ ਕ੍ਰੇਡਿਟ ਨਹੀਂ ਦਿੱਤਾ ਗਿਆ ਹੈ। ਆਪਣੀ ਪਟੀਸ਼ਨ 'ਚ ਮਹਿਲਾ ਵਕੀਲ ਨੇ ਕੋਰਟ ਤੋਂ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਵਕੀਲ ਨੇ ਆਪਣੇ ਫੇਸਬੁੱਕ ਪੋਸਟ 'ਚ ਲਿਖਿਆ ਸੀ,''ਛਪਾਕ ਦੇਖਣ ਤੋਂ ਬਾਅਦ ਦੀਆਂ ਘਟਨਾਵਾਂ ਤੋਂ ਕਾਫ਼ੀ ਪਰੇਸ਼ਾਨ ਹਾਂ। ਮੈਨੂੰ ਆਪਣੀ ਪਛਾਣ ਨੂੰ ਬਚਾਉਣ ਅਤੇ ਆਪਣੀ ਈਮਾਨਦਾਰੀ ਨੂੰ ਬਣਾਏ ਰੱਖਣ ਲਈ ਕਾਨੂੰਨੀ ਕਾਰਵਾਈ ਕਰਨ ਨੂੰ ਮਜ਼ਬੂਰ ਕੀਤਾ ਗਿਆ। ਇਕ ਸਮੇਂ ਮੈਂ ਪਟਿਆਲਾ ਹਾਊਸ ਕੋਰਟ 'ਚ ਲਕਸ਼ਮੀ ਦਾ ਪ੍ਰਤੀਨਿਧੀਤੱਵ ਕਰੇਗਾ।''
ਉਨ੍ਹਾਂ ਨੇ ਅੱਗੇ ਦੀਪਿਕਾ ਅਤੇ ਫਿਲਮ ਦੇ ਨਿਰਮਾਤਾਂਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਬਾਰੇ ਲਿਖਿਆ ਹੈ। ਦੱਸਣਯੋਗ ਹੈ ਕਿ 10 ਜਨਵਰੀ ਨੂੰ ਦੀਪਿਕਾ ਦੀ ਅਗਲੀ ਫਿਲਮ ਛਪਾਕ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਕੁਝ ਲੋਕ ਸਮਰਥਨ 'ਚ ਵੀ ਟਵੀਟ ਕਰ ਰਹੇ ਹਨ। ਦੀਪਿਕਾ ਦੀ ਇਹ ਫਿਲਮ ਐਸਿਡ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਤ ਹੈ।