ਦੀਪਿਕਾ ਪਾਦੁਕੋਣ ਨੇ ਰਣਵੀਰ ਸਿੰਘ ਨਾਲ ਵਿਆਹ ਕਰਨ ਦੀ ਦੱਸੀ ਵਜ੍ਹਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੋਵਾਂ ਦੇ ਵਿਆਹ ਨੂੰ ਹੋ ਚੁੱਕਿਆ ਹੈ ਇਕ ਸਾਲ

Photo

ਨਵੀਂ ਦਿੱਲੀ : ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਰਣਵੀਰ ਸਿੰਘ ਨਾਲ ਵਿਆਹ ਕਰਨ ਦੀ ਵਜ੍ਹਾ ਦੱਸੀ ਹੈ। ਦੀਪਿਕਾ ਅਤੇ ਰਣਵੀਰ ਦੇ ਵਿਆਹ ਨੂੰ ਇਕ ਸਾਲ ਹੋ ਗਿਆ ਹੈ। ਦੀਪਿਕਾ ਦਾ ਨਾਮ ਕਈ ਲੋਕਾਂ ਨਾਲ ਜੁੜਿਆ ਪਰ ਉਸ ਨੇ ਰਣਵੀਰ ਨੂੰ ਹੀ ਆਪਣਾ ਜੀਵਨ ਸਾਥੀ ਚੁਣਿਆ।

ਪਹਿਲੀ ਵਾਰ ਜਦੋਂ ਦੀਪਿਕਾ ਅਤੇ ਰਣਵੀਰ ਦੇ ਵਿਚ ਮੁਲਾਕਾਤ ਹੋਈ ਸੀ ਉਦੋਂ ਉਹ ਦੋਣੋਂ ਕਿਸੇ ਦੂਜੇ ਦੇ ਨਾਲ ਰਿਸ਼ਤੇ ਵਿਚ ਸਨ ਪਰ 'ਗਲੀਆ ਕੀ ਰਾਸਲੀਲਾ ਰਾਮਲੀਲਾ' ਦੇ ਸੈੱਟ 'ਤੇ ਦੋਣਾਂ ਦਾ ਨਾਲ ਕੰਮ ਕਰਨਾ ਉਨ੍ਹਾਂ ਨੂੰ ਨਜ਼ਦੀਕ ਲੈ ਆਇਆ। ਦੀਪਿਕਾ ਨੂੰ ਰਣਵੀਰ ਦਾ ਫਨ ਲਵਿੰਗ ਨੇਚਰ ਪਸੰਦ ਆਇਆ ਅਤੇ ਉਹ ਉਨ੍ਹਾਂ ਵੱਲ ਆਕਰਸ਼ਤ ਹੋਈ। ਇਸ ਦੌਰਾਨ ਇਹ ਦੋਣੋਂ ਸਿੰਗਲ ਸਨ।

ਦੀਪਿਕਾ ਨੇ ਕਿਹਾ ਕਿ ਉਨ੍ਹਾਂ ਨੇ ਰਣਵੀਰ ਨਾਲ ਵਿਆਹ ਕਰਨ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਉਹ ਉਨ੍ਹਾਂ ਦੀ ਸਪੋਰਟ ਕਰਨ ਦੇ ਨਾਲ ਉਨ੍ਹਾਂ ਦੇ ਕੰਮ ਦਾ ਸਨਮਾਨ ਕਰਦੇ ਹਨ। ਦੀਪਿਕਾ ਨੇ ਦੱਸਿਆ ਕਿ ਜੋ ਸਫ਼ਲਤਾ ਹੈ ਅਤੇ ਉਹ ਜੋ ਕਮਾਈ ਕਰਦੇ ਹਨ ਉਹ ਸੱਤ ਸਾਲ ਪਹਿਲਾਂ ਦੇ ਮੁਕਾਬਲੇ ਕਾਫ਼ੀ ਜਿਆਦਾ ਹੈ। ਉਸ ਸਮੇਂ ਦੀਪਿਕਾ ਦੇ ਕੋਲ ਨਾਂ ਸਿਰਫ਼ ਰਣਵੀਰ ਤੋਂ ਜਿਆਦਾ ਕੰਮ ਸੀ ਬਲਕਿ ਉਹ ਪੈਸੇ ਵੀ ਜਿਆਦਾ ਕਮਾਉਂਦੀ ਸੀ।

ਦੀਪਿਕਾ ਨੇ ਦੱਸਿਆ ਕਿ ਕਈਂ ਵਾਰ ਅਜਿਹਾ ਹੁੰਦਾ ਹੈ ਕਿ ਉਹ ਇੰਨੀ ਵਿਅਸਤ ਹੋ ਜਾਂਦੀ ਸੀ ਕਿ ਘਰ ਤੱਕ ਨਹੀਂ ਆ ਪਾਉਂਦੀ ਸੀ ਪਰ ਕੁੱਝ ਵੀ ਉਸਦੇ ਅਤੇ ਰਣਵੀਰ ਦੇ ਰਿਸ਼ਤਿਆਂ ਦੇ ਵਿਚ ਨਹੀਂ ਆ ਸਕਿਆ ਇਸ ਗੱਲ ਨੇ ਉਸ ਨੂੰ ਵੱਖਰਾ ਅਨੁਭਵ  ਕਰਵਾਇਆ ਅਤੇ ਉਨ੍ਹਾਂ ਨੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ।