ਟੀਵੀ ਅਦਾਕਾਰ ਨੂੰ ਮਰਿਆ ਸਮਝ ਰਿਹਾਇਸ਼ ‘ਤੇ ਪੁੱਜੇ ਲੋਕ, ਸਟਾਰ ਬੋਲਿਆ ‘ਮੈਂ ਜਿਉਂਦਾ ਹਾਂ’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਮੋਹਨ ਕਪੂਰ ਨੂੰ ਲੈ ਕੇ ਹਾਲ ਹੀ ਵਿਚ ਸੋਸ਼ਲ  ਮੀਡੀਆ ਉਤੇ ਇਕ ਵੱਡੀ...

Tv Star

ਮੁੰਬਈ: ਬਾਲੀਵੁੱਡ ਅਦਾਕਾਰ ਮੋਹਨ ਕਪੂਰ ਨੂੰ ਲੈ ਕੇ ਹਾਲ ਹੀ ਵਿਚ ਸੋਸ਼ਲ  ਮੀਡੀਆ ਉਤੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਰਿਪੋਰਟਸ ਵਿਚ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਾਡੀਗਾਰਡ ਫੇਮ ਅਦਾਕਾਰ ਦੀ ਮੌਤ ਹੋ ਗਈ ਹੈ। ਪਰ ਇਹ ਖਬਰ ਝੁੱਠੀ ਹੈ ਜਿਸਦਾ ਖੁਲਾਸਾ ਖੁਦ ਅਦਾਕਾਰ ਨੇ ਕੀਤਾ। ਦਰਅਸਲ, 5 ਫ਼ਰਵਰੀ ਨੂੰ ਟੀਵੀ ਅਦਾਕਾਰ ਮੋਹਨ ਕਪੂਰ ਦੀ ਕਾਰ ਦਾ ਐਕਸੀਡੈਂਟ ਹੋਣ ਤੋਂ ਬਾਦ ਉਨ੍ਹਾਂ ਦੀ ਮੋਤ ਹੋ ਗਈ।

ਇਸਤੋਂ ਬਾਅਦ ਸੋਸ਼ਲ ਮੀਡੀਆ ਉਤੇ ਮੋਹਨ ਕਪੂਰ ਦੇ ਫੈਨਜ਼ ਉਨ੍ਹਾਂ ਨੂੰ ਸ਼ਰਧਾਜ਼ਲੀ ਦੇਣ ਲੱਗੇ ਪਰ ਸ਼ਰਧਾਜ਼ਲੀ ਦਿੰਦੇ ਹੋਏ ਜਿਹੜੀਆਂ ਤਸਵੀਰਾਂਅ ਦਾ ਪ੍ਰਯੋਗ ਤੀਕਾ ਗਿਆ ਉਹ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਮੋਹਨ ਕਪੂਰ ਦੀ ਤਸਵੀਰ ਸੀ। ਇਨਾਂ ਹੀ ਨਹੀਂ ਸ਼ੋਕ ਪ੍ਰਗਟ ਕਰਨ ਲਈ ਮੋਹਨ ਕਪੂਰ ਦੇ ਘਰ ਵੀ ਲੋਕਾਂ ਦੀ ਭੀੜ ਪਹੁੰਚ ਗਈ। ਮੋਹਨ ਕਪੂਰ ਨੇ ਖੁਦ ਸਾਹਮਣੇ ਆ ਦੱਸਿਆ ਕਿ ਮੈਂ ਜਿੰਦਾ ਹਾਂ ਤੇ ਸੁਰੱਖਿਅਤ ਹਾਂ।

ਉਨ੍ਹਾਂ ਦੀ ਕਾਰ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਹੈ। ਅਦਾਕਾਰ ਨੇ ਟਵੀਟ ਕਰਕੇ ਲਿਖਿਆ- ਸਾਰਿਆਂ ਨੂੰ ਨਮਸਕਾਰ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੁਰੱਖਿਅਤ ਅਤੇ ਠੀਕ ਹਾਂ। ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਸਿਰਫ਼ ਮੇਰਾ ਨਾਮ ਸਾਝਾ ਕਰਦੇ ਸੀ। ਇਹ ਬਹੁਤ ਦੁਖਦ ਹੈ। ਮੈਂ ਉਨ੍ਹਾਂ ਦੇ ਪਰਵਾਰ ਅਤੇ ਘਰਦਿਆਂ ਲਈ ਅਰਦਾਸ ਕਰਦਾ ਹਾਂ।

ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਦੱਸ ਦਈਏ ਕਿ ਮੋਹਨ ਕਪੂਰ ਨਾਮ ਦੇ ਅਦਾਕਾਰ ਦੀ ਮੌਤ ਹੋਈ ਉਹ ਆਪਣੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਸਨ। ਪਿਛਲੇ ਕਈ ਸਾਲ ਤੋਂ ਉਹ ਮੁੰਬਈ ਵਿਚ ਰਹਿ ਰਹੇ ਸਨ। ਮੋਹਨ ਕਪੂਰ ਅਪਣੇ ਦੇਸਤ ਰਵਿੰਦਰ ਸਿੰਘ ਗਿੱਲ ਦੇ ਨਾਲ ਸੈਕਟਰ 22 ਤੋਂ ਸਕਾਰਪੀਓ ਗੱਡੀ ਤੋਂ ਪੰਚਕੁੱਲਾ ਜਾ ਰਹੇ ਸੀ। ਸੈਕਟਰ 27/30 ਦੀ ਸੜਕ ਨੇੜੇ ਅਚਾਨਕ ਗੱਡੀ ਆਪਣਾ ਨਿਯੰਤਰਣ ਖੋ ਕੇ ਸਾਇਕਲ ਟ੍ਰੈਕ ਉਤੇ ਚੜ੍ਹ ਗਈ ਅਤੇ ਇਕ ਦਰੱਖਤ ਨਾਲ ਜਾ ਟਕਰਾਈ।