ਸ਼ੁਸ਼ਾਂਤ ਰਾਜਪੂਤ ਕੇਸ : ਤਰੁਣ ਖੰਨਾ ਨੇ ਚੁੱਕੇ ਹੋਰ ਅਦਾਕਾਰਾਂ 'ਤੇ ਸਵਾਲ, ਕੀਤੀ CBI ਜਾਂਚ ਦੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਮਹੀਨਾ ਹੋਣ ਵਾਲਾ ਹੈ। ਇਸ ਇੱਕ ਮਹੀਨੇ ਵਿੱਚ ਪੁਲਿਸ ਦੁਆਰਾ 30 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ,

tarun khanna And Sushant Singh Rajput

ਮੁੰਬਈ. ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਮਹੀਨਾ ਹੋਣ ਵਾਲਾ ਹੈ। ਇਸ ਇੱਕ ਮਹੀਨੇ ਵਿੱਚ ਪੁਲਿਸ ਦੁਆਰਾ 30 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ, ਪਰ ਸੁਸ਼ਾਂਤ ਦੇ ਇਸ ਚੁੱਕੇ ਹੋਏ ਕਦਮ ਤੱਕ ਪਹੁੰਚਣ ਦਾ ਕੋਈ ਠੋਸ ਕਾਰਨ ਨਹੀਂ ਪਤਾ ਚੱਲਿਆ। ਇਹੀ ਕਾਰਨ ਹੈ ਕਿ ਸੁਸ਼ਾਂਤ ਦੇ ਪ੍ਰਸ਼ੰਸਕਾਂ ਦੇ ਨਾਲ ਕੁਝ ਬਾਲੀਵੁੱਡ ਅਤੇ ਟੀਵੀ ਸਿਤਾਰੇ ਇਸ ਮਾਮਲੇ ਨੂੰ ਸੁਲਝਾਉਣ ਲਈ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

ਸ਼ੇਖਰ ਸੁਮਨ, ਕੰਗਨਾ ਰਣੌਤ ਤੋਂ ਲੈ ਕੇ ਰੂਪਾ ਗਾਂਗੁਲੀ ਅਤੇ ਰਤਨ ਰਾਜਪੂਤ ਵਰਗੇ ਸਿਤਾਰਿਆਂ ਤੋਂ ਬਾਅਦ ਹੁਣ ਟੀਵੀ ਅਭਿਨੇਤਾ ਤਰੁਣ ਖੰਨਾ ਵੀ ਸ਼ੁਸ਼ਾਤ ਦੀ ਮੌਤ ਬਾਰੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿਚ ਤਰੁਣ ਨੇ ਇੱਕ ਵੀਡੀਓ ਜਾਰੀ ਕੀਤੀ ਅਤੇ ਸੁਸ਼ਾਂਤ ਦੇ ਦੋਸਤਾਂ 'ਤੇ ਗੁੱਸਾ ਜ਼ਾਹਰ ਕੀਤਾ ਜੋ ਉਸਦੇ ਬਹੁਤ ਨਜ਼ਦੀਕ ਸਨ।

'ਕਸੌਟੀ ਜ਼ਿੰਦਗੀ ਕੇ', 'ਦੇਵੋਂ ਕੇ ਦੇਵ ਮਹਾਦੇਵ' ਅਤੇ 'ਆਰੰਭ' ਵਰਗੇ ਟੀਵੀ ਸ਼ੋਅ 'ਚ ਨਜ਼ਰ ਆਏ ਤਰੁਣ ਖੰਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਉਸਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੀਬੀਆਈ ਜਾਂਚ ਦੀ ਮੰਗ ਨਾ ਕਰਨ ‘ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਰਾਂ ‘ਤੇ ਗੁੱਸਾ ਜ਼ਾਹਰ ਕੀਤਾ।

ਇਸਦੇ ਨਾਲ ਹੀ ਉਸਨੇ ਸੰਦੀਪ ਸਿੰਘ ਅਤੇ ਰਿਆ ਚੱਕਰਵਰਤੀ ਤੋਂ ਵੀ ਪੁੱਛਗਿੱਛ ਕੀਤੀ। ਇਸ ਵੀਡੀਓ ਵਿਚ ਤਰੁਣ ਖੰਨਾ ਨੇ ਕਿਹਾ, 'ਮੇਰਾ ਨਾਮ ਤਰੁਣ ਖੰਨਾ ਹੈ। ਤੁਹਾਡੇ ਵਿੱਚੋਂ ਜਿਹੜੇ ਮੈਨੂੰ ਜਾਣਦੇ ਹਨ ਜਾਂ ਜੋ ਨਹੀਂ ਜਾਣਦੇ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਮੈਂ ਵੀ ਟੈਲੀਵੀਜ਼ਨ ਵਿੱਚ ਇੱਕ ਛੋਟਾ ਜਿਹਾ ਅਭਿਨੇਤਾ ਹਾਂ ਅਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ।

ਅੱਜ ਮੈਂ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕਰਨ ਜਾ ਰਿਹਾ ਹਾਂ। ਆਪਣੀ ਜ਼ਿੰਦਗੀ ਵਿਚ, ਮੈਂ ਕਦੇ ਆਪਣੇ ਕੰਮ ਜਾਂ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਇਲਾਵਾ ਕਿਸੇ ਬਾਰੇ ਗੱਲ ਨਹੀਂ ਕੀਤੀ। ਜਿਸ ਦਿਨ ਤੋਂ ਸੁਸ਼ਾਂਤ ਦੀ ਮੌਤ ਹੋਈ ਹੈ ਉਸ ਦਿਨ ਤੋਂ ਮੇਰੇ ਮਨ ਵਿਚ ਇਕ ਗੱਲ ਮੈਨੂੰ ਸਤਾ ਰਹੀ ਹੈ ਕਿ ਮੈਂ ਚੁੱਪ ਕਿਉਂ ਹਾਂ? ਮੈਂ ਜਿੱਥੇ ਵੀ ਆਪਣੇ ਦੋਸਤਾਂ ਨਾਲ ਬੈਠਦਾ ਹਾਂ ਅਤੇ ਜਿੱਥੇ ਵੀ ਨਿੱਜੀ ਪੱਧਰ 'ਤੇ ਗੱਲ ਹੁੰਦੀ ਹੈ ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਚੀਜ਼ਾਂ ਜੋੜੀਆਂ ਜਾ ਰਹੀਆਂ ਹਨ

ਪਰ ਇਹ ਪੁਖਤਾ ਨਹੀਂ ਲੱਗ ਰਹੀਆਂ। ਉਹਨਾਂ ਨੇ ਅੱਗੇ ਕਿਹਾ ਕਿ ਖੁਦਕੁਸ਼ੀ ਕਰਨ ਦੀ ਇਕ ਸਥਿਤੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਨੇ ਉਦਾਸੀ ਵਿੱਚ ਆਤਮ ਹੱਤਿਆ ਕੀਤੀ ਹੈ। ਬੱਸ ਮੈਂ ਜਾਣਨਾ ਚਾਹੁੰਦਾ ਹਾਂ ਕਿ ਡਿਪਰੈਸ਼ਨ ਕੀ ਸੀ? ਉਸਨੇ ਪਵਿੱਤਰ ਰਿਸ਼ਤਾ' ਵਰਗਾ ਸੁਪਰਹਿੱਟ ਸੀਰੀਅਲ ਕੀਤਾ ਜੋ ਕਿ ਕਈ ਸਾਲਾਂ ਤੋਂ ਭਾਰਤ ਦੇ ਟੈਲੀਵਿਜ਼ਨ 'ਤੇ ਨੰਬਰ 1 ਸੀ। ਕੀ ਉਹ 'ਕਾਈ ਪੋ ਛੇ' ਵਰਗੀ ਫਿਲਮ ਵਿਚ ਉਦਾਸ ਸੀ?

ਉਸਨੇ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਵਿੱਚ ਕੰਮ ਕੀਤਾ, ਕੀ ਉਥੇ ਤਣਾਅ ਸੀ? ਜਾਂ ਕਿ ਉਸ ਦੀ ਪਿਛਲੀ ਫਿਲਮ 'ਛਿਛੋਰੇ' ਨੇ 150 ਕਰੋੜ ਰੁਪਏ ਦਾ ਰਿਕਾਰਡ ਤੋੜ ਕਾਰੋਬਾਰ ਕੀਤਾ ਕੀ ਸ਼ੁਸ਼ਾਤ ਨੂੰ ਇਸ ਗੱਲ ਦਾ ਡਿਪਰੈਸ਼ਨ ਬਾਰੇ ਸੀ? ਮੁਕੇਸ਼ ਛਾਬੜਾ ਮੁੰਬਈ ਦੇ ਸਭ ਤੋਂ ਵੱਡੇ ਕਾਸਟਿੰਗ ਨਿਰਦੇਸ਼ਕ ਹਨ। ਜਦੋਂ ਉਹ ਫਿਲਮ ਬਣਾਉਣ ਜਾਂਦਾ ਹੈ ਤਾਂ ਉਹ ਸੁਸ਼ਾਂਤ ਨੂੰ ਆਪਣੀ ਫਿਲਮ ਵਿਚ ਬਤੌਰ ਹੀਰੋ ਲੈਂਦਾ ਹੈ।

ਮੁਕੇਸ਼ ਛਾਬੜਾ ਨੇ ਹੁਮਾ ਕੁਰੈਸ਼ੀ, ਨਵਾਜ਼ੂਦੀਨ ਸਿਦੀਕੀ, ਸੁਸ਼ਾਂਤ ਸਿੰਘ ਰਾਜਪੂਤ, ਅਮਿਤ ਸਾਧ, ਰਾਜਕੁਮਾਰ ਰਾਓ ਤੋਂ ਇਲਾਵਾ ਬਹੁਤ ਸਾਰੇ ਵੱਡੇ ਅਦਾਕਾਰਾਂ ਨੂੰ ਸੁਰਖੀਆਂ ਵਿੱਚ ਲਿਆਉਣ ਵਿੱਚ ਸਹਾਇਤਾ ਕੀਤੀ ਹੈ, ਜਿਸ ਆਦਮੀ ਦੀ ਤਵੱਜੋ ਪਾਉਣ ਲਈ ਕਈ ਐਕਟਰ ਮਾਰੇ ਜਾ ਰਹੇ ਹਨ ਉਹ ਖੁਦ ਆਪਣੀ ਫਿਲਮ ਵਿਚ ਸ਼ਿਸ਼ਾਤ ਨੂੰ ਹੀਰੋ ਲੈਂਦਾ ਹੈ। ਹੁਣ ਜਿਸ ਇਸਾਨ ਦੀ ਜ਼ਿੰਦਗੀ ਵਿਚ ਸਭ ਕੁੱਝ ਵਧੀਆ ਹੋ ਰਿਹਾ ਹੈ ਉਹ ਖੁਦਕੁਸ਼ੀ ਕਿਉਂ ਕਰੇਗਾ। 

ਉਸਨੇ ਬਾਲੀਵੁੱਡ ਸਿਤਾਰਿਆਂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਸਲਮਾਨ ਖਾਨ, ਰਣਵੀਰ ਸਿੰਘ ਅਤੇ ਰਣਬੀਰ ਕਪੂਰ, ਇਹ ਲੋਕ ਚੁੱਪ ਕਿਉਂ ਹਨ। ਸੀਬੀਆਈ ਜਾਂਚ ਦੀ ਮੰਗ ਕਿਉਂ ਨਹੀਂ ਕਰਦੇ? ਉਸਨੇ ਪ੍ਰਸ਼ਨ ਪੁੱਛੇ, ਜੇ ਉਹ ਅਜਿਹਾ ਕਰਦੇ ਹਨ, ਤਾਂ ਕੀ ਦਬਾਅ ਨਹੀਂ ਬਣੇਗਾ? ਉਨ੍ਹਾਂ ਕਿਹਾ ਕਿ ਸੁਸ਼ਾਂਤ ਦਾ ਇੰਡਸਟਰੀ ਵਿਚ ਕੋਈ ਗੌਡਫਾਦਰ ਨਹੀਂ ਸੀ।

ਉਹ ਕਿਸੇ ਵੱਡੇ ਨਿਰਦੇਸ਼ਕ ਜਾਂ ਨਿਰਮਾਤਾ ਦਾ ਪੁੱਤਰ ਨਹੀਂ ਸੀ ਇਸ ਲਈ ਇੰਡਸਟਰੀ ਵਿਚ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਸ ਵੀਡੀਓ ਵਿਚ ਉਸਨੇ ਸ਼ੇਖਰ ਸੁਮਨ ਅਤੇ ਸ਼ੇਅਰ ਕਪੂਰ ਨੂੰ ਅਸਲ ਹੀਰੋ ਦੱਸਿਆ, ਜੋ ਸੁਸ਼ਾਂਤ ਦੀ ਮੌਤ ਤੋਂ ਬਾਅਦ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।