ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼, ਫਿਲਮ ਜਗਤ 'ਚ ਛਾਇਆ ਸੋਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਟੀਵੀ ਅਦਾਕਾਰ ਵੀਜੇ ਚਿਤਰਾ ਨੇ ਕੀਤੀ ਖੁਦਕੁਸ਼ੀ 

Popular TV actor VJ Chitra found dead in Chennai

ਚੇਨਈ: ਤਮਿਲ ਦੀ ਮਸ਼ਹੂਰ ਟੀਵੀ ਅਦਾਕਾਰ ਵੀਜੇ ਚਿਤਰਾ ਦੀ ਇਕ ਹੋਟਲ ਦੇ ਕਮਰੇ ਵਿਚੋਂ ਲਾਸ਼ ਮਿਲੀ ਹੈ। ਉਹਨਾਂ ਦੀ ਮੌਤ ਤੋਂ ਬਾਅਦ ਸਾਊਥ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ। ਵੀਜੇ ਚਿਤਰਾ ਦੀ ਉਮਰ ਸਿਰਫ਼ 28 ਸਾਲ ਸੀ। ਚਿਤਰਾ ਦੀ ਲਾਸ਼ ਚੇਨਈ ਦੇ ਨਸਰਪੇਟ ਵਿਚ ਇਕ ਹੋਟਲ ਦੇ ਕਮਰੇ ਵਿਚੋਂ ਮਿਲੀ ਹੈ।

ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚਿਤਰਾ ਦੇਰ ਰਾਤ ਕਰੀਬ 2.30 ਵਜੇ ਸ਼ੂਟਿੰਗ ਕਰਨ ਤੋਂ ਬਾਅਦ ਹੋਟਲ ਪਹੁੰਚੀ ਸੀ। ਉਹ ਹੋਟਲ ਵਿਚ ਅਪਣੇ ਮੰਗੇਤਰ ਨਾਲ ਰਹਿ ਰਹੀ ਸੀ। ਚਿਤਰਾ ਦਾ ਹਾਲ ਹੀ ਵਿਚ ਚੇਨਈ ਦੇ ਇਕ ਵੱਡੇ ਬਿਜ਼ਨਸਮੈਨ ਹੇਮੰਤ ਰਵੀ ਦੇ ਨਾਲ ਮੰਗਣਾ ਹੋਇਆ ਸੀ। 

ਕਈ ਮੀਡੀਆ ਰਿਪੋਰਟਾਂ ਜ਼ਰੀਏ ਦਾਅਵਾ ਕੀਤਾ ਗਿਆ ਹੈ ਕਿ ਚਿਤਰਾ ਤਣਾਅ ਵਿਚ ਸੀ, ਜਿਸ ਦੇ ਚਲਦਿਆਂ ਉਹਨਾਂ ਨੇ ਇਹ ਖੌਫਨਾਕ ਕਦਮ ਚੁੱਕਿਆ। ਪੁਲਿਸ ਨੇ ਚਿਤਰਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।