ਕੋਰੋਨਾ ਨਾਲ30 ਮਰੀਜ਼ਾਂ ਦੀ ਮੌਤ ਅਤੇ 14 ਮਾਮਲੇ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਚੌਵੀ ਘੰਟਿਆਂ ਵਿੱਚ ਪੰਜ ਸੌ ਨਵੇਂ ਸਕਾਰਾਤਮਕ ਕੇਸ ਆਉਣ ਨਾਲ ਸਕਾਰਾਤਮਕ ਕੇਸ ਇੱਕ ਲੱਖ 57 ਹਜ਼ਾਰ ਹੋਏ

corona pic

corona test

ਚੰਡੀਗੜ੍ਹ: ਪਿਛਲੇ ਚੌਵੀ ਘੰਟਿਆਂ ਵਿੱਚ ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ 30 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਚੌਦਾਂ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਬੁਲੇਟਿਨ ਦੇ ਅਨੁਸਾਰ,ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 4964 ਹੋ ਗਈ ਹੈ, ਰਾਜ ਵਿੱਚ ਤੀਹ ਮਰੀਜ਼ਾਂ ਦੀ ਚੌਵੀ ਘੰਟਿਆਂ ਵਿੱਚ ਮੌਤ ਹੋ ਗਈ। ਇਸ ਤੋਂ ਇਲਾਵਾ ਪਿਛਲੇ ਚੌਵੀ ਘੰਟਿਆਂ ਵਿੱਚ ਪੰਜ ਸੌ ਨਵੇਂ ਸਕਾਰਾਤਮਕ ਕੇਸ ਆਉਣ ਨਾਲ ਸਕਾਰਾਤਮਕ ਕੇਸ ਇੱਕ ਲੱਖ 57 ਹਜ਼ਾਰ ਅਤੇ ਸਰਗਰਮ ਮਰੀਜ਼ 7274 ਹੋ ਗਏ ਹਨ।