ਅਮਿਤਾਭ ਬਚਨ ਨੂੰ ਮਿਲੇਗਾ FIAF ਐਵਾਰਡ, ਕ੍ਰਿਸਟੋਫਰ ਨੋਲਨ ਤੇ ਮਾਰਟਿਨ ਸਕਾਸੀਜੀ ਕਰਨਗੇ ਸਨਮਾਨਿਤ
ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬਚਨ ਅਪਣੇ ਲੰਮੇ ਫਿਲਮੀ ਕਰੀਅਰ...
Amitabh Bachan
ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬਚਨ ਅਪਣੇ ਲੰਮੇ ਫਿਲਮੀ ਕਰੀਅਰ ਵਿਚ ਕਈਂ ਵੱਡੇ ਐਵਾਰਡਜ਼ ਅਪਣੇ ਨਾਮ ਕਰ ਚੁੱਕੇ ਹਨ। ਬਿਗ ਬੀ ਯਾਨੀ ਅਮਿਤਾਭ ਬਚਨ ਇਕ ਹੋਰ ਐਵਾਰਡ ਅਪਣੇ ਨਾਮ ਕਰਨ ਵਾਲੇ ਹਨ। ਅਮਿਤਾਭ ਬਚਨ ਨੂੰ 19 ਮਾਰਚ ਨੂੰ ‘ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਿਲਮ ਆਰਕਾਈਵਜ਼’ ਵੱਲੋਂ 2021 ਐਫਆਈਏਐਫ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਿਗ ਬੀ ਨੂੰ ਇਸ ਐਵਾਰਡ ਨਾਲ ਮਸ਼ਹੂਰ ਇੰਟਰਨੈਸ਼ਨਲ ਡਾਇਰੈਕਟਰ ਕ੍ਰਿਸਟੋਫਰ ਨੋਲਨ ਅਤੇ ਮਾਰਟਿਨ ਸਕਾਸੀਜੀ ਸਨਮਾਨਿਤ ਕਰਨਗੇ। ਅਮਿਤਾਭ ਭਾਰਤੀ ਸਿਨੇਮਾ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਵਿਸ਼ਵ ਫਿਲਮ ਜਗਤ ਵਿਚ ਉਨ੍ਹਾਂ ਦੇ ਯੋਗਦਾਨ ਦੇ ਲਈ ਐਫਆਈਏਐਫ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਅਭਿਨੇਤਾ ਮਾਰਟਿਨ ਸਕਾਸੀਜੀ ਅਤੇ ਕ੍ਰਿਸਟੋਫਰ ਨੋਲਨ 19 ਮਾਰਚ ਨੂੰ ਇਕ ਆਨਲਾਈਨ ਪ੍ਰੋਗਰਾਮ ਵਿਚ ਬਿਗ ਬੀ ਨੂੰ ਸਨਮਾਨਿਤ ਕਰਨਗੇ। ਸਕਾਸੀਜੀ ਅਤੇ ਨੋਲਨ ਨੂੰ ਵੀ ਐਫਆਈਏਐਫ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।