BJP ਨਾਲ ਸਬੰਧ ਜੋੜਨ ’ਤੇ Sonu Sood ਨੇ ਦਿੱਤਾ ਵੱਡਾ ਬਿਆਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੋਨੂੰ ਸੂਦ ਨੇ ਹੁਣ ਤਕ 20 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ...

Sonu sood could be join politics after famous help migrants

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਕ ਅਸਲ ਜ਼ਿੰਦਗੀ ਦੇ ਹੀਰੋ ਬਣ ਕੇ ਉਭਰੇ ਹਨ। ਉਹਨਾਂ ਨੇ ਇਸ ਕਰੋਪੀ ਦੀ ਘੜੀ ਵਿਚ ਗਰੀਬ ਮਜ਼ਦੂਰਾਂ ਦੀ ਰੱਜ ਕੇ ਮਦਦ ਕੀਤੀ ਹੈ। ਹਾਲ ਹੀ ਵਿਚ ਹੁਣ ਇਕ ਖ਼ਬਰ ਸਾਹਮਣੇ ਆਈ ਹੈ ਕਿ ਉਹ ਸਿਆਸਤ ਵਿਚ ਕਦਮ ਰੱਖਣ ਜਾ ਰਹੇ ਹਨ ਪਰ ਸੋਨੂੰ ਸੂਦ ਨੇ ਇਹਨਾਂ ਖ਼ਬਰਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਜੋ ਕਰ ਰਹੇ ਹਨ ਉਹ ਸਿਰਫ ਪ੍ਰੇਮ ਭਾਵਨਾ ਨਾਲ ਕਰ ਰਹੇ ਹਨ।

ਸੋਨੂੰ ਨੇ ਕਿਹਾ ਕਿ ਮੇਰਾ ਸਿਆਸਤ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੈਂ ਸਿਰਫ਼ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣਾ ਚਾਹੁੰਦਾ ਹਾਂ। ਉਨ੍ਹਾਂ ਆਪਣੀ ਇੱਛਾ ਦੱਸਦਿਆਂ ਕਿਹਾ ਕਿ ਮੈਂ ਹਰ ਮਜ਼ਦੂਰ ਦੇ ਉਸ ਦੇ ਘਰ ਪਹੁੰਚਣ ਲਈ ਕੰਮ ਕਰਦਾ ਰਹਿਣਾ ਚਾਹੁੰਦਾ ਹਾਂ। ਯਾਤਰਾ ਪੂਰੇ ਦੇਸ਼ ਤੋਂ ਜਾਰੀ ਰਹੇਗੀ। ਅਸੀਂ ਚਾਹੁੰਦੇ ਹਾਂ ਕਿ ਸਾਰੇ ਸੁਰੱਖਿਅਤ ਆਪਣੇ ਘਰ ਪਹੁੰਚ ਜਾਣ।

ਸੋਨੂੰ ਸੂਦ ਨੇ ਹੁਣ ਤਕ 20 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਬਿਹਾਰ, ਯੂਪੀ, ਓੜੀਸਾ ਤੇ ਝਾਰਖੰਡ ਪਹੁੰਚਾਉਣ 'ਚ ਮਦਦ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਰਫ਼ ਬੱਸਾਂ ਹੀ ਨਹੀਂ ਸਗੋਂ ਜਹਾਜ਼ ਰਾਹੀਂ ਵੀ ਘਰਾਂ ਨੂੰ ਰਵਾਨਾ ਕੀਤਾ ਹੈ। ਦਸ ਦਈਏ ਕਿ ਮੁੰਬਈ ਵਿਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਣਾਉਣ ਲਈ ਲਗਾਤਾਰ ਸੋਨੂੰ ਸੂਦ ਅਪਣੇ ਵੱਲੋਂ ਟ੍ਰਾਂਸਪੋਰਟ ਦੀ ਵਿਵਸਥਾ ਕਰ ਰਹੇ ਹਨ।

ਇਸ ਦੇ ਚਲਦੇ ਸੋਮਵਾਰ ਦੀ ਰਾਤ ਨੂੰ ਬਾਂਦਰਾ ਟਰਮੀਨਸ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਵਿਦਾ ਕਰਨ ਲਈ ਪਹੁੰਚੇ ਸੋਨੂੰ ਸੂਦ ਨੂੰ ਮੁੰਬਈ ਪੁਲਿਸ ਨੇ ਬਾਹਰ ਹੀ ਰੋਕ ਦਿੱਤਾ। ਹਾਲਾਂਕਿ ਪੁਲਿਸ ਅਧਿਕਾਰੀਆਂ ਮੁਤਾਬਕ ਅਦਾਕਾਰ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੇ ਰੋਕਿਆ ਹੈ ਨਾ ਕਿ ਮੁੰਬਈ ਪੁਲਿਸ ਨੇ। ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੂੰ ਇਸ ਬਾਬਤ ਅਜੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ।

ਦਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਰਾਤ ਜਦੋਂ ਇਹ ਘਟਨਾ ਹੋਈ ਸੀ ਤਾਂ ਉਸ ਸਮੇਂ ਬਾਂਦਰਾ ਟਰਮੀਨਸ ਤੇ ਮੌਜੂਦ ਪ੍ਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ਟ੍ਰੇਨਾਂ ਰਾਹੀਂ ਉੱਤਰ ਪ੍ਰਦੇਸ਼ ਜਾਣਾ ਸੀ। ਮੁੰਬਈ ਦੇ ਨਿਰਮਲ ਨਗਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਸ਼ਸ਼ੀਕਾਂਤ ਭੰਡਾਰੇ ਮੁਤਾਬਕ ਅਦਾਕਾਰ ਨੂੰ ਪੁਲਿਸ ਨੇ ਨਹੀਂ ਬਲਕਿ ਰੇਲਵੇ ਪੁਲਿਸ ਫੋਰਸ ਨੇ ਰੋਕਿਆ ਸੀ। ਉਹਨਾਂ ਨੂੰ ਉਦੋਂ ਰੋਕਿਆ ਗਿਆ ਸੀ ਜਦੋਂ ਅਦਾਕਾਰ ਅਪਣੇ ਗ੍ਰਹਿ ਨਗਰ ਜਾਣ ਲਈ ਤਿਆਰ ਮਜ਼ਦੂਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ।

ਹਾਲਾਂਕਿ ਉਹਨਾਂ ਨੂੰ ਇਸ ਮਾਮਲੇ ਤੇ ਅਜੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ। ਅਦਾਕਾਰਾ ਸੋਨੂੰ ਸੂਦ ਦੀ ਸੋਸ਼ਲ ਮੀਡੀਆ 'ਤੇ ਲਗਾਤਾਰ ਤਾਰੀਫ ਹੋ ਰਹੀ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਭਾਜਪਾ ਸੋਨੂੰ ਸੂਦ ਦੀ ਇਸ ਪੂਰੀ ਸਕ੍ਰਿਪਟ ਦੀ ਸਿਰਜਕ ਹੈ ਜੋ ਪਰਵਾਸੀ ਮਜ਼ਦੂਰਾਂ ਦੀ ਸਹਾਇਤਾ ਲਈ ਮਸੀਹਾ ਵਜੋਂ ਉੱਭਰੀ ਸੀ। ਦੂਜੇ ਪਾਸੇ ਸੋਨੂੰ ਸੂਦ ਦੀ ਮਦਦਗਾਰ ਤਸਵੀਰ ਨੂੰ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ। ਉਨ੍ਹਾਂ ਅਨੁਸਾਰ ਸੋਨੂੰ ਸੂਦ ਦੀ ਇਸ ਤਸਵੀਰ ਨੂੰ ਬਣਾਉਣ ਦਾ ਕੰਮ ਭਾਜਪਾ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।