ਸੋਨੂੰ ਸੂਦ ਦੀ ਮਦਦ ਨਾਲ ਘਰ ਪਹੁੰਚੀ ਮਹਿਲਾ ਨੇ ਅਪਣੇ ਬੱਚੇ ਦਾ ਨਾਂਅ ਹੀ ਰੱਖਿਆ Sonu Sood

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਕਾਰ ਨੇ ਕਿਹਾ- ਮੇਰੇ ਲਈ ਸਭ ਤੋਂ ਵੱਡਾ ਅਵਾਰਡ

Photo

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਨੂੰ ਲੈ ਕੇ ਕਾਫੀ ਚਰਚਾ ਵਿਚ ਹਨ। ਇਸ ਦੌਰਾਨ ਸੋਨੂੰ ਸੂਦ ਦੀ ਮਦਦ ਨਾਲ ਅਪਣੇ ਗ੍ਰਹਿ ਰਾਜ ਬਿਹਾਰ ਪਹੁੰਚੀ ਇਕ ਔਰਤ ਨੇ ਅਪਣੇ ਪੁੱਤਰ ਦਾ ਨਾਂਅ 'ਸੋਨੂੰ ਸੂਦ' ਰੱਖਿਆ ਹੈ। ਇਸ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਰਿਐਕਸ਼ਨ ਆਇਆ ਹੈ।

ਇਕ ਟਵਿਟਰ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ-'ਮੁੰਬਈ ਤੋਂ ਦਰਭੰਗਾ ਪਹੁੰਚੀ ਗਰਭਵਤੀ ਔਰਤ ਨੇ ਬੱਚੇ ਦਾ ਨਾਮ ਸੋਨੂੰ ਸੂਦ ਰੱਖਿਆ ਹੈ।' ਇਸ ਦੇ ਨਾਲ ਯੂਜ਼ਰ ਨੇ ਲਿਖਿਆ ਹੈ, 'ਕੰਮ ਬੋਲਦਾ ਹੈ ਅਤੇ ਉਸ ਕੰਮ ਦੀ ਇੱਜ਼ਤ ਵੀ ਹੁੰਦੀ ਹੈ। ਬਾਅਦ ਵਿਚ ਉਸ ਇੱਜ਼ਤ ਨੂੰ ਨਾਮ ਦਿੱਤਾ ਜਾਂਦਾ ਹੈ। ਧੰਨਵਾਦ ਸਰ'।

ਸੋਨੂੰ ਸੂਦ ਨੇ ਯੂਜ਼ਰ ਦੇ ਜਵਾਬ ਵਿਚ ਲਿਖਿਆ- ਸਭ ਤੋਂ ਵੱਡਾ ਅਵਾਰਡ। ਸੋਨੂੰ ਸੂਦ ਦੇ ਇਸ ਟਵੀਟ 'ਤੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ-ਬਿਲਕੁਲ ਸਰ, ਤੁਹਾਨੂੰ ਕਿੰਨੇ ਵੀ ਅਵਾਰਡ ਦਿੱਤੇ ਜਾਣ, ਉਹ ਘੱਟ ਹਨ। ਤੁਹਾਨੂੰ ਭਾਰਤ ਵਿਚ ਮਾਨਵਤਾ ਦਾ ਆਸਕਰ ਅਵਾਰਡ ਮਿਲਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਕਈ ਲੋਕ ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਦੀਆਂ ਤਾਰੀਫਾਂ ਕਰ ਰਹੇ ਹਨ ਅਤੇ ਉਹਨਾਂ ਨੂੰ ਅਸਲੀ ਹੀਰੋ ਕਹਿ ਰਹੇ ਹਨ। ਦੱਸ ਦਈਏ ਕਿ ਲੌਕਡਾਊਨ ਦੇ ਚਲਦਿਆਂ ਪ੍ਰਭਾਵਿਤ ਹੋਏ ਪ੍ਰਵਾਸੀ ਮਜ਼ਦੂਰਾਂ ਲਈ ਸੋਨੂੰ ਸੂਦ ਮਸੀਹਾ ਬਣ ਕੇ ਆਏ ਹਨ।

ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਪਹੁੰਚਾਉਣ ਲਈ ਸਹਾਇਤਾ ਕਰ ਰਹੇ ਹਨ। ਉਹਨਾਂ ਨੇ ਲੋੜਵੰਦਾਂ ਲਈ ਹੈਲਪਲਾਈਨ ਨੰਬਰ ਅਤੇ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।