Nattu Nattu Oscars 2024 : ਆਸਕਰ 'ਚ ਮੁੜ ਹੋਈ ਭਾਰਤੀਆਂ ਦੀ ਬੱਲੇ-ਬੱਲੇ, ਆਸਕਰ 2024 ਦੀ ਸਟੇਜ ’ਤੇ ਦੋ ਵਾਰੀ ਵਜਾਇਆ ਗਿਆ ‘ਨਾਟੂ ਨਾਟੂ’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Nattu Nattu Oscars 2024 : ਸਟੰਟ ਕੋਆਰਡੀਨੇਟਰ ਨੂੰ ਸ਼ਰਧਾਂਜਲੀ ਦਿੰਦੇ ਹੋਏ 'ਨਾਟੂ ਨਾਟੂ' ਨੂੰ ਪਹਿਲੀ ਵਾਰੀ ਵਜਾਇਆ ਗਿਆ

'Nattu Nattu' played twice on stage at Oscars 2024 News in punjabi

'Nattu Nattu' played twice on stage at Oscars 2024 News in punjabi : 96ਵੇਂ ਅਕੈਡਮੀ ਅਵਾਰਡਸ ਨੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿਤਾ ਹੈ। ਲਾਸ ਏਂਜਲਸ ਦੇ ਡਾਲਬੀ ਥੀਏਟਰ ਵਿੱਚ ਹੋਏ ਇਸ ਸਮਾਗਮ ਵਿੱਚ ਹਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਸਿਤਾਰਿਆਂ ਦੇ ਸਟਾਈਲ ਨੇ ਸਟੇਜ ਤੇ ਚਾਰ ਚੰਨ ਲਗਾ ਦਿਤੇ। ਕ੍ਰਿਸਟੋਫਰ ਨੋਲਨ ਦੀ ਓਪਨਹਾਈਮਰ ਅਤੇ ਗ੍ਰੇਟਾ ਗਰਵਿਗ ਦੀ ਬਾਰਬੀ ਨੇ ਆਸਕਰ 2024 ਵਿਚ ਧੂਮ ਮਚਾ ਦਿੱਤੀ।

ਇਹ ਵੀ ਪੜ੍ਹੋ: Fighter Chungreng Koren News: ਮਸ਼ਹੂਰ ਫਾਈਟਰ ਨੇ PM ਮੋਦੀ ਨੂੰ ਕੀਤੀ ਖਾਸ ਅਪੀਲ, ਭਾਵੁਕ ਕਰ ਦੇਣ ਵਾਲਾ ਵੀਡੀਓ ਹੋਇਆ ਵਾਇਰਲ

ਹਾਲੀਵੁੱਡ ਫਿਲਮਾਂ ਅਤੇ ਸਿਤਾਰਿਆਂ ਨਾਲ ਭਰੇ ਇਸ ਸਮਾਗਮ ਨੇ ਭਾਰਤੀਆਂ ਦੇ ਚਿਹਰਿਆਂ 'ਤੇ ਉਸ ਸਮੇਂ ਰੌਣਕ ਲਿਆ ਦਿੱਤੀ ਜਦੋਂ ਫਿਲਮ 'ਆਰਆਰਆਰ' ਨੂੰ ਇੱਕ ਵਾਰ ਫਿਰ ਆਸਕਰ 'ਚ ਜਗ੍ਹਾ ਮਿਲੀ।

ਇਹ ਵੀ ਪੜ੍ਹੋ: Shehnaaz Gill Father News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਧਮਕੀ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ  

'ਆਰ ਆਰ ਆਰ' ਦੇ ਗੀਤ 'ਨਾਟੂ ਨਟੂ' ਨੂੰ ਆਸਕਰ 2024 'ਚ ਸਕ੍ਰੀਨ 'ਤੇ ਦੋ ਵਾਰ ਦਿਖਾਇਆ ਗਿਆ। ਸਭ ਤੋਂ ਪਹਿਲਾਂ, ਸਟੰਟ ਕੋਆਰਡੀਨੇਟਰ ਨੂੰ ਸ਼ਰਧਾਂਜਲੀ ਦਿੰਦੇ ਹੋਏ, ਗੀਤ ਦਾ ਇੱਕ ਸੀਨ ਸਕ੍ਰੀਨ 'ਤੇ ਦਿਖਾਇਆ ਗਿਆ, ਜਿਸ 'ਚ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. ਹੁੱਕ ਸਟੈਪ ਕਰ ਰਹੇ ਸਨ।

ਇਸ ਦੇ ਨਾਲ ਹੀ ਸਰਵੋਤਮ ਗੀਤ ਦੇ ਅਵਾਰਡ ਦੀ ਘੋਸ਼ਣਾ ਦੌਰਾਨ ਗੀਤ 'ਨਾਟੂ ਨਾਟੂ' ਨੂੰ ਦੂਜੀ ਵਾਰ ਦਿਖਾਇਆ ਗਿਆ। ਆਸਕਰ 2024 ਤੋਂ 'ਨਾਟੂ ਨਾਟੂ' ਦੀਆਂ ਇਹ ਝਲਕੀਆਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੱਸਣਯੋਗ ਹੈ ਕਿ ਐਸਐਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਨੇ ਪਿਛਲੇ ਸਾਲ ਆਸਕਰ ਜਿਤਿਆ ਸੀ। ਫਿਲਮ ਦੇ ਗੀਤ ਨਾਟੂ ਨਾਟੂ ਨੂੰ ਨਾ ਸਿਰਫ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਸਗੋਂ ਇਸ ਗੀਤ ਨੂੰ ਸਟੇਜ 'ਤੇ ਵੀ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ 'ਆਰ.ਆਰ.ਆਰ' ਨੇ ਮੁੜ ਆਸਕਰ ਦੇ ਮੰਚ 'ਤੇ ਆਪਣੀ ਜਗ੍ਹਾ ਬਣਾ ਲਈ ਹੈ। ਇਸ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਖੁਸੀ ਸਾਂਝੀ ਕਰ ਰਹੇ ਹਨ।

(For more news apart from 'Nattu Nattu' played twice on stage at Oscars 2024 News in punjabi, stay tuned to Rozana Spokesman)