ਵਰਕਰਾਂ ਦੀ ਪਹਿਲੀ ਕਿਸ਼ਤ ‘ਚ 6 ਕਰੋੜ ਦੇਣ ਤੋਂ ਬਾਅਦ ਹੁਣ ਟਰੱਕਾਂ ਵਿਚ ਖਾਣਾ ਭੇਜ ਰਹੇ ਸਲਮਾਨ ਖ਼ਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਲਮਾਨ ਖ਼ਾਨ ਨੇ ਲੌਕਡਾਊਨ ਦੌਰਾਨ ਬੀਤੇ ਦਿਨੀਂ ਫਿਲਮ ਇੰਡਸਟਰੀ ਦੇ 25000 ਦਿਹਾੜੀ ਮਜ਼ਦੂਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ।

Photo

ਨਵੀਂ ਦਿੱਲੀ: ਸਲਮਾਨ ਖ਼ਾਨ ਨੇ ਲੌਕਡਾਊਨ ਦੌਰਾਨ ਬੀਤੇ ਦਿਨੀਂ ਫਿਲਮ ਇੰਡਸਟਰੀ ਦੇ 25000 ਦਿਹਾੜੀ ਮਜ਼ਦੂਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ।  ਉਹਨਾਂ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ਲਾਘਾ ਵੀ ਹੋ ਰਹੀ ਹੈ। ਅਪਣਾ ਵਾਅਦਾ ਪੂਰਾ ਕਰਦੇ ਹੋਏ ਸਲਮਾਨ ਖ਼ਾਨ ਨੇ ਪਹਿਲੀ ਕਿਸ਼ਤ ਵਿਚ ਕਰੀਬ 6 ਕਰੋੜ ਰੁਪਏ ਦਿੱਤੇ ਸਨ।

ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਨੇ ਪਹਿਲੀ ਮਦਦ ਦੇ ਰੂਪ ਵਿਚ ਕਰੀਬ 20 ਹਜ਼ਾਰ ਵਰਕਰਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਵਾਉਣ ਤੋਂ ਬਾਅਦ ਹੁਣ ਭੁੱਖੇ ਮਜ਼ਦੂਰਾਂ ਅਤੇ ਗਰੀਬਾਂ ਲਈ ਟਰੱਕਾਂ ਵਿਚ ਭਰ ਕੇ ਖਾਣਾ ਭੇਜਿਆ ਹੈ। ਸਲਮਾਨ ਖਾਨ ਦੇ ਇਸ ਕੰਮ ਦੀ ਜਾਣਕਾਰੀ ਮੁੰਬਈ ਵਿਚ ਬਾਂਦਰਾ ਈਸਟ ਦੇ ਵਿਧਾਇਕ ਜੀਸ਼ਾਨ ਸਿੱਦਕੀ ਨੇ ਇਕ ਟਵੀਟ ਕਰ ਕੇ ਦਿੱਤੀ ਹੈ, ਜਿਸ ਵਿਚ ਉਹਨਾਂ ਨੇ ਸਲਮਾਨ ਖ਼ਾਨ ਦੀ ਤਾਰੀਫ ਵੀ ਕੀਤੀ ਹੈ।

ਉਹਨਾਂ ਨੇ ਲਿਖਿਆ, ‘ਜਦੋਂ ਵੀ ਕਿਸੇ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਮਦਦ ਲਈ ਹਮੇਸ਼ਾਂ ਇਕ ਕਦਮ ਅੱਗੇ ਹੁੰਦੇ ਹੋ।​ਤੁਸੀਂ  ਇਹ ਗੱਲ ਸਾਬਿਤ ਕਰ ਦਿੱਤੀ । ਡੇਲੀ ਵੇਜ ਵਰਕਰ ਪ੍ਰਤੀ ਤੁਹਾਡੇ ਇਸ ਯੋਗਦਾਨ ਲਈ ਧੰਨਵਾਦ...ਕੋਈ ਭੁੱਖਾ ਨਾ ਸੋਵੇ ਇਹ ਯਕੀਨੀ ਬਣਾਉਣ ਲਈ ਅਤੇ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਸ਼ਾਮਿਲ ਹੋਣ ਲਈ ਧੰਨਵਾਦ’।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਵਿਚ 21 ਦਿਨਾਂ ਦਾ  ਲੌਕਡਾਊਨ ਹੈ। ਇਸ ਦੌਰਾਨ ਕਈ ਦਿਹਾੜੀਦਾਰ ਮਜ਼ਦੂਰਾਂ ਦੀ ਦੋ ਵਕਤ ਦੀ ਰੋਟੀ ਮੁਸ਼ਕਿਲ ਵਿਚ ਆ ਗਈ ਹੈ। ਇਸ ਦੇ ਚਲਦਿਆਂ ਦੇਸ਼ ਦੀਆਂ ਮਸ਼ਹੂਰ ਹਸਤੀਆਂ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ  ਲਈ  ਅੱਗੇ ਆ ਰਹੀਆਂ ਹਨ ਅਤੇ ਇਸ ਲੜਾਈ ਵਿਚ ਸਰਕਾਰ ਦਾ ਸਾਥ ਦੇ ਰਹੀਆਂ ਹਨ।