ਅਮਿਤਾਭ ਬਚਨ ਦਾ ਟਵਿਟਰ ਹੋਇਆ ਹੈਕ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਮਿਤਾਭ ਦੇ ਟਵਿਟਰ ਤੋਂ ਕੀਤਾ ਗਿਆ ਟਵੀਟ

Amitabh Bachchan twitter handle hacked hackers wrote Love Pakistan

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਂ ਅਦਾਕਾਰ ਅਮਿਤਾਭ ਬਚਨ ਦੇ ਟਵਿਟਰ ਹੈਂਡਲ ਨੂੰ ਸੋਮਵਾਰ ਦੀ ਰਾਤ ਤੁਰਕੀ ਦੇ ਹੈਕਰਾਂ ਨੇ ਕਥਿਤ ਤੌਰ 'ਤੇ ਹੈਕ ਕਰ ਲਿਆ। ਉਹਨਾਂ ਦਾ ਦਾਅਵਾ ਹੈ ਕਿ ਅਯਿਲਿਦਜ ਟਿਮ ਤੁਰਕੀਸ਼ ਸਾਇਬਰ ਆਰਮੀ ਦਾ ਹਿੱਸਾ ਹੈ। ਇਹਨਾਂ ਹੈਕਰਾਂ ਨੇ ਬਚਨ ਦੀ ਪ੍ਰੋਫਾਇਲ ਤਸਵੀਰ ਦੀ ਜਗ੍ਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਸਵੀਰ ਲਗਾ ਦਿੱਤੀ ਅਤੇ ਬਾਇਓ ਵਿਚ ਵੀ ਬਦਲਾਅ ਕਰਕੇ ਲਵ ਪਾਕਿਸਤਾਨ ਲਿਖ ਦਿੱਤਾ ਹੈ।

ਇਸ ਤੋਂ ਇਲਾਵਾ ਤੁਰਕੀ ਦੇ ਝੰਡੇ ਦਾ ਇਮੋਜੀ ਲਗਾ ਦਿੱਤਾ ਹੈ। ਹੈਕਰਾਂ ਨੇ ਉਹਨਾਂ ਦੇ ਹੈਂਡਲ ਨਾਲ ਟਵੀਟ ਵੀ ਕੀਤਾ ਹੈ। ਹਾਲਾਂਕਿ ਇਸ ਹੈਂਡਲ ਨੂੰ ਫਿਰ ਤੋਂ ਰਿਕਵਰ ਕਰ ਲਿਆ ਗਿਆ ਹੈ। ਨਾਲ ਹੀ ਹੈਕਰਾਂ ਵੱਲੋਂ ਕੀਤੇ ਗਏ ਟਵੀਟ ਨੂੰ ਵੀ ਉਹਨਾਂ ਦੇ ਅਕਾਊਂਟ ਤੋਂ ਹਟਾ ਦਿੱਤਾ ਗਿਆ ਹੈ। ਹੁਣ ਬਿਗ ਬੀ ਦਾ ਟਵਿਟਰ ਹੈਡਲ ਪਹਿਲਾ ਵਰਗਾ ਸਹੀ ਹੈ। ਮੁੰਬਈ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਉਹਨਾਂ ਨੇ ਸਾਇਬਰ ਸੇਲ ਨੂੰ ਸੁੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬਿਗ ਬੀ ਦੇ ਹੈਂਡਲ ਤੋਂ ਟਵੀਟ ਕਰ ਕੇ ਚੇਤਾਵਨੀ ਦਿੱਤੀ ਗਈ ਕਿ ਇਹ ਪੂਰੀ ਦੁਨੀਆ ਨੂੰ ਅਹਿਮ ਸੰਦੇਸ਼ ਹੈ। ਅਸੀਂ ਤੁਰਕੀ ਦੇ ਫੁੱਟਬਾਲ ਖਿਡਾਰੀਆਂ ਦੇ ਪ੍ਰਤੀ ਆਇਸਲੈਂਡ ਰਿਪਬਲਿਕ ਦੇ ਬੁਰੇ ਵਰਤਾਓ ਦੀ ਨਿੰਦਾ ਕਰਦੇ ਹਾਂ। ਅਸੀਂ ਨਰਮੀ ਨਾਲ ਬੋਲਦੇ ਹਾਂ ਅਤੇ ਇੱਥੇ ਸਾਡੇ ਵੱਡੇ ਸਾਇਬਰ ਹਮਲੇ ਬਾਰੇ ਤੁਹਾਨੂੰ ਦਸ ਰਹੇ ਹਾਂ। ਅਯਿਲਿਦਜ ਟਿਮ ਤੁਕ੍ਰਿਸ਼ ਸਾਇਬਰ ਆਰਮੀ।

ਇਕ ਹੋਰ ਟਵੀਟ ਵਿਚ ਹੈਕਰ ਨੇ ਲਿਖਿਆ ਸੀ ਕਿ ਭਾਰਤ ਬੇਰਹਿਮੀ ਨਾਲ ਮੁਸਲਮਾਨਾਂ 'ਤੇ ਹਮਲਾ ਕਰਦੇ ਹਨ। ਦਸਿਆ ਜਾ ਰਿਹਾ ਹੈ ਕਿ ਭਾਰਤ ਦੀ ਏਕਤਾ ਅਤੇ ਸੰਪਰਦਾਇਕ ਸੌਹਾਰਦ ਨੂੰ ਵਿਗਾੜਨ ਦੇ ਮਕਸਦ ਨਾਲ ਹੈਕਰਾਂ ਨੇ ਅਮਿਤਾਭ ਬਚਨ ਦੇ ਟਵਿਟਰ ਹੈਂਡਲ ਨੂੰ ਹੈਕ ਕੀਤਾ ਹੈ।

ਦਸ ਦਈਏ ਕਿ ਪਾਕਿਸਤਾਨ ਸਮਰਥਕ ਹੈਕਰਾਂ ਦੇ ਇਸ ਗਰੁੱਪ ਨੇ ਇਸ ਤੋਂ ਪਹਿਲਾਂ ਅਦਾਕਾਰ ਸ਼ਾਹਿਦ ਕਪੂਰ, ਅਭਿਸ਼ੇਕ ਬਚਨ, ਅਨੁਪਮ ਖੇਰ, ਭਾਜਪਾ ਦੇ ਰਾਸ਼ਟਰੀ ਸਕੱਤਰ ਰਾਮ ਮਾਧਵ ਅਤੇ ਸੀਨੀਅਰ ਪੱਤਰਕਾਰ ਅਤੇ ਸਾਂਸਦ ਸ੍ਵਪਨ ਦਾਸਗੁਪਤਾ ਦੇ ਟਵਿਟਰ ਅਕਾਊਂਟ ਨੂੰ ਵੀ ਹੈਕ ਕੀਤਾ ਸੀ।