ਕੋਰੋਨਾਵਾਇਰਸ ਦੀ ਦਸਤਕ ਤੋਂ ਬਾਅਦ ਸੀਲ ਕਰ ਦਿੱਤੀ ਗਈ ਇਸ ਬਾਲੀਵੁੱਡ ਅਭਿਨੇਤਰੀ ਦੀ ਬਿਲਡਿੰਗ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੇਸ਼ ਭਰ ਵਿਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਬੁੱਧਵਾਰ ਨੂੰ ਤਕਰੀਬਨ 2.8 ਲੱਖ ਹੋ ਗਈ, ਜਿਨ੍ਹਾਂ ਵਿਚੋਂ ਇਕ ਤਿਹਾਈ ਕੇਸ ਜੂਨ ਮਹੀਨੇ........

Building

ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਬੁੱਧਵਾਰ ਨੂੰ ਤਕਰੀਬਨ 2.8 ਲੱਖ ਹੋ ਗਈ, ਜਿਨ੍ਹਾਂ ਵਿਚੋਂ ਇਕ ਤਿਹਾਈ ਕੇਸ ਜੂਨ ਮਹੀਨੇ ਦੇ ਸਿਰਫ ਦਸ ਦਿਨਾਂ ਵਿਚ ਸਾਹਮਣੇ ਆਏ ਹਨ।

ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਪਹਿਲੀ ਵਾਰ ਇਸ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਇਲਾਜ ਕਰਾਉਣ ਵਾਲਿਆਂ ਨਾਲੋਂ ਵੱਧ ਗਈ ਹੈ। 1 ਜੂਨ ਤੋਂ ਬਾਅਦ ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿਚ ਤਕਰੀਬਨ 90 ਹਜ਼ਾਰ ਨਵੇਂ ਕੇਸਾਂ ਦਾ ਵਾਧਾ ਹੋਇਆ ਹੈ, ਜਦੋਂ ਕਿ ਇਨ੍ਹਾਂ ਦਸ ਦਿਨਾਂ ਵਿਚ ਮੌਤਾਂ ਦੀ ਕੁੱਲ ਸੰਖਿਆ ਵਿਚ ਇਕ ਤਿਹਾਈ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ, ਬੁੱਧਵਾਰ ਦੇਰ ਸ਼ਾਮ ਨੂੰ, ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਦੀ ਖਾਰ ਵਿੱਚ ਟਸਕਨੀ ਇਮਾਰਤ ਨੂੰ ਬੀਐਮਸੀ ਨੇ ਸੀਲ ਕਰ ਦਿੱਤਾ।  ਦੱਸ ਦੇਈਏ ਕਿ ਬੀਐਮਸੀ ਵੱਲੋਂ ਇਮਾਰਤ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ ਹੋਣ ਦੀ ਖਬਰ ਮਿਲਣ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਨੂੰ ਬੀਐਮਸੀ ਨੇ ਸਾਵਧਾਨੀ ਵਜੋਂ ਮਲਾਇਕਾ ਅਰੋੜਾ ਦੀ ਇਮਾਰਤ ਨੂੰ ਸੀਲ ਕਰ ਦਿੱਤਾ।

ਮਿਲੀ ਜਾਣਕਾਰੀ ਦੇ ਅਨੁਸਾਰ, ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਉਹ ਆਪਣੇ ਬੇਟੇ ਅਰਹਾਨ ਨਾਲ ਸਵੈ ਆਈਸੋਲੇਸ਼ਨ ਵਿੱਚ ਰਹਿ ਰਹੀ ਹੈ।

ਮਲਾਇਕਾ ਲੌਕਡਾਉਨ ਦੌਰਾਨ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਲੌਕਡਾਊਨ ਦਾ ਤਜਰਬਾ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ਦੇ ਜ਼ਰੀਏ ਸਾਂਝਾ ਕਰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ