ਬਾਲੀਵੁੱਡ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਮਿਊਜ਼ਕ ਡਾਇਰੈਕਟਰ ਵਾਜਿਦ ਖਾਨ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਵਿਚ ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ ਦੀ ਜੋੜੀ ਵਿਚੋਂ ਵਾਜ਼ਿਦ ਖਾਨ ਦੇ ਦੇਹਾਂਤ ਹੋ ਗਿਆ ਹੈ।

Photo

ਬਾਲੀਵੁੱਡ ਇੰਡਸਟਰੀ ਨੂੰ ਇਕ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਵਿਚ ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ ਦੀ ਜੋੜੀ ਵਿਚੋਂ ਵਾਜ਼ਿਦ ਖਾਨ ਦੇ ਦੇਹਾਂਤ ਹੋ ਗਿਆ ਹੈ। 31 ਮਈ ਦੇਰ ਰਾਤ ਨੂੰ ਵਾਜ਼ਿਦ ਖਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਬਾਲੀਵੁੱਡ ਦੇ ਗਾਇਕ ਸੋਨੂੰ ਨਿਗਮ ਵੱਲੋਂ ਵਾਜ਼ਿਦ ਖਾਨ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ।

ਦੱਸ ਦੱਈਏ ਕਿ ਵਾਜਿਦ ਖਾਨ 42 ਸਾਲ ਦੇ ਸਨ ਅਤੇ ਇਨ੍ਹਾਂ ਦੋਵੇ ਭਰਾਵਾਂ ਦੀ ਜੋੜੇ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ ਵਿਚ ਆਪਣਾ ਸੰਗੀਤ ਦਿੱਤਾ। ਇਸ ਦੇ ਨਾਲ ਹੀ ਸਲਮਾਨ ਖਾਨ ਦੀਆਂ ਜ਼ਿਆਦਾਤਰ ਫਿਲਮਾਂ ਵਿਚ ਹੀ ਸਾਜਿਦ-ਵਾਜਿਦ ਦਾ ਹੀ ਸੰਗੀਤ ਹੁੰਦਾ ਸੀ। ਪ੍ਰਿਯਕਾ ਚੋਪੜਾ ਦੇ ਵੱਲੋਂ ਵੀ ਟਵੀਟ ਰਾਹੀਂ ਲਿਖਿਆ, ਦੁਖਦਾਈ ਖਬਰ, ਇਕ ਚੀਜ ਜੋ ਸਾਨੂੰ ਹਮੇਸ਼ਾ ਯਾਦ ਰਹੇਗੀ। ਉਹ ਸੀ ਵਾਜਿਦ ਭਾਈ ਦਾ ਹਾਸਾ, ਹਮੇਸ਼ਾਂ ਹੀ ਉਹ ਹਸਦੇ ਰਹਿੰਦੇ ਸਨ। ਉਹ ਇੰਨੀ ਛੇਤੀ ਸਾਨੂੰ ਛੱਡ ਕੇ ਚਲੇ ਗਏ।

ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਕਿਹਾ ਜਾ ਰਿਹਾ ਹੈ ਕਿ ਵਾਜਿਦ ਖਾਨ ਦੀ ਮੌਤ ਕਰੋਨਾ ਵਾਇਰਸ ਨਾਲ ਹੋਈ ਹੈ ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਸਾਜ਼ਿਦ-ਵਾਜਿਦ ਸਲਮਾਨ ਖਾਨ  ਮਨਪਸੰਦ ਮੂਊਜ਼ਿਕ ਕਮਪੋਜ਼ਰ ਰਹੇ ਹਨ। ਇਸ ਦੇ ਨਾਲ ਹੀ ਉਹ ਇਸ ਈਦ ਤੇ ਸਲਮਾਨ ਖਾਨ ਦਾ ਗੀਤ ਭਾਈ-ਭਾਈ ਲੈ ਕੇ ਆਏ ਸਨ।

ਵਾਜਿਦ ਖਾਨ ਨੇ ਸਲਮਾਨ ਖਾਨ ਦੀ ਸਾਲ 1998 ਵਿਚ ਆਈ ਫਿਲਮ ‘ਪਿਆਰ ਕਿਆ ਤੋ ਡਰਨਾ ਕਿਆ’ ਰਾਹੀਂ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਵਾਜਿਦ ਦਾ ਅਖਰੀ ਗੀਤ ਵੀ ਸਲਮਾਨ ਖਾਨ ਨਾਲ ਹੀ ਆਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕਈ ਹਿੱਟ ਗਾਇਆ ਨਾਲ ਲੋਕਾਂ ਤੋਂ ਪਿਆਰ ਹਾਸਿਲ ਕੀਤਾ ਇਸ ਤਰ੍ਹਾਂ 2011 ਵਿਚ ਉਨ੍ਹਾਂ ਨੂੰ ਦਬੰਗ ਦੇ ਸੰਗੀਤ ਲਈ ਫਿਲਮਫੇਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।