ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਦੇ ਚਿਹਰੇ ਦਾ ਸੱਜਾ ਪਾਸਾ ਹੋਇਆ ਲਕਵਾਗ੍ਰਸਤ, ਖੁਦ ਦਿੱਤੀ ਜਾਣਕਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਸਟਿਨ ਬੀਬਰ ਨੇ ਦੱਸਿਆ ਕਿ ਉਹਨਾਂ ਨੂੰ ‘ਰਾਮਸੇ ਹੰਟ ਸਿੰਡਰੋਮ’ ਨਾਮ ਦੀ ਬਿਮਾਰੀ ਹੋ ਗਈ ਹੈ।

Justin Bieber reveals facial paralysis after shows cancelled


 

ਲਾਸ ਏਂਜਲਸ: ਹਾਲੀਵੁੱਡ ਪੌਪ ਸਟਾਰ ਜਸਟਿਨ ਬੀਬਰ ਦੇ ਚਿਹਰੇ ਦਾ ਸੱਜਾ ਪਾਸਾ ਲਕਵਾਗ੍ਰਸਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਜਸਟਿਨ ਬੀਬਰ ਨੇ ਦੱਸਿਆ ਕਿ ਉਹਨਾਂ ਨੂੰ ‘ਰਾਮਸੇ ਹੰਟ ਸਿੰਡਰੋਮ’ ਨਾਮ ਦੀ ਬਿਮਾਰੀ ਹੋ ਗਈ ਹੈ। ਜਿਸ ਕਾਰਨ ਉਹਨਾਂ ਦੇ ਚਿਹਰੇ ਦਾ ਇਕ ਪਾਸਾ ਲਕਵਾਗ੍ਰਸਤ ਹੋ ਗਿਆ ਹੈ।

Justin Bieber

ਜਸਟਿਨ ਨੇ ਟੋਰਾਂਟੋ ਅਤੇ ਵਾਸ਼ਿੰਗਟਨ ਡੀਸੀ ਵਿਚ ਹੋਣ ਵਾਲੇ ਸ਼ੋਅ ਰੱਦ ਕਰਨ ਤੋਂ ਬਾਅਦ ਵੀਡੀਓ ਸ਼ੋਅਰ ਕੀਤਾ। ਵੀਡੀਓ ਵਿਚ ਉਹਨਾਂ ਨੇ ਦਿਖਾਇਆ ਕਿ ਕਿਵੇਂ ਉਹ ਅਪਣੇ ਚਿਹਰੇ ਨੂੰ ਬਹੁਤ ਮੁਸ਼ਕਿਲ ਨਾਲ ਘੁਮਾ ਰਹੇ ਹਨ। ਵੀਡੀਓ ਦੇ ਨਾਲ ਉਹਨਾਂ ਨੇ ਕੈਪਸ਼ਨ ਵਿਚ ਲਿਖਿਆ, “ਕਿਰਪਾ ਕਰਕੇ ਇਸ ਨੂੰ ਦੇਖੋ ਇਹ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ”।

Justin Bieber

ਬੀਬਰ ਨੇ ਕਿਹਾ, ''ਮੈਂ ਨਾਰਾਜ਼ ਲੋਕਾਂ ਨੂੰ ਦੱਸ ਦੇਵਾਂ ਕਿ ਮੇਰਾ ਅਗਲਾ ਸ਼ੋਅ ਰੱਦ ਹੋ ਗਿਆ ਹੈ, ਮੈਂ ਸਰੀਰਕ ਤੌਰ 'ਤੇ ਫਿੱਟ ਨਹੀਂ ਹਾਂ। ਮੇਰਾ ਸਰੀਰ ਮੈਨੂੰ ਕਹਿ ਰਿਹਾ ਹੈ ਕਿ ਮੈਨੂੰ ਥੋੜ੍ਹਾ ਰੁਕਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਸਮਝੋਗੇ।" ਬੀਬਰ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਠੀਕ ਹੋਣ ਵਿਚ ਕਿੰਨਾ ਸਮਾਂ ਲੱਗੇਗਾ ਪਰ ਉਸ ਨੂੰ ਆਰਾਮ ਅਤੇ ਥੈਰੇਪੀ ਨਾਲ ਪੂਰੀ ਤਰ੍ਹਾਂ ਠੀਕ ਹੋਣ ਦਾ ਭਰੋਸਾ ਹੈ।