ਹੁਣ ਕਪਿਲ ਸ਼ਰਮਾ ਦੇ ਸ਼ਤਰੂਘ‍ਨ ਸਿਨ੍ਹਾ ਤੋਂ ਪਈ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਲੱਗਦਾ ਹੈ ਕਿ ਕਪਿਲ ਸ਼ਰਮਾ ਦੇ ਚੰਗੇ ਦਿਨ ਆਉਣੇ ਹੀ ਨਹੀਂ, ਕਪਿਲ ਸ਼ਰਮਾ ਦੀ ਕਾਮੇਡੀ ਵੀ ਹੁਣ ਉਨ੍ਹਾਂ ਨੂੰ ਮੁਸ਼ਕਲ ਵਿਚ ਪਾ ਰਹੀ ਹੈ....

Kapil Sharma Shatrughan Sinha

ਲੱਗਦਾ ਹੈ ਕਿ ਕਪਿਲ ਸ਼ਰਮਾ ਦੇ ਚੰਗੇ ਦਿਨ ਆਉਣੇ ਹੀ ਨਹੀਂ। ਸ਼ੋਅ  ਦੇ ਬੰਦ ਹੋਣ,  ਫੋਨ 'ਤੇ ਗਾਲਾਂ ਕੱਢਣ ਅਤੇ ਬੀਮਾਰ ਹੋਣ ਦੇ ਕਾਰਨ ਲਗਾਤਾਰ ਸੁਰਖ਼ੀਆਂ ਵਿਚ ਰਹੇ ਕਪਿਲ ਸ਼ਰਮਾ ਦੀ ਕਾਮੇਡੀ ਵੀ ਹੁਣ ਉਨ੍ਹਾਂ ਨੂੰ ਮੁਸ਼ਕਲ ਵਿਚ ਪਾ ਰਹੀ ਹੈ। ਕਹਿੰਦੇ ਹਨ ਕਿ ਕਦੇ ਕਦੇ ਸਿੱਧੀਆਂ ਵੀ ਪੁੱਠੀਆਂ ਪੈਣ ਲਗ ਜਾਂਦੀਆਂ ਹਨ ਤੇ ਕਪਿਲ ਸ਼ਰਮਾ ਨਾਲ ਵੀ ਕੁੱਝ ਅਜਿਹਾ ਹੀ ਹੋ ਰਿਹਾ ਹੈ ਤਾਂਹੀ ਤਾਂ ਜਿਸ ਹੁਨਰ ਦੀ ਤਰੀਫ਼ ਹੁਣ ਤੱਕ ਪੂਰੀ ਦੁਨੀਆ ਕਰਦੀ ਸੀ ਅੱਜ ਓਹੀ ਉਸਦੀ ਮੁਸ਼ਕਿਲ ਦੀ ਨਵੀਂ ਵਜ੍ਹਾ ਬਣ ਗਿਆ ਹੈ।

ਦਸ ਦਈਏ ਕਿ ਮਸ਼ਹੂਰ ਐਕਟਰ ਅਤੇ ਸੰਸਦ ਸ਼ਤਰੂਘ‍ਨ ਸਿਨ੍ਹਾ ਨੇ ਕਪਿਲ ਸ਼ਰਮਾ ਦੇ ਖ਼ਿਲਾਫ਼ ਆਪਣੀ ਖਾਮੋਸ਼ੀ ਤੋੜੀ ਹੈ।  ਇੱਕ ਗੱਲਬਾਤ ਦੇ ਦੌਰਾਨ ਸ਼ਾਟਗਨ ਬਾਬੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਮੁਸ਼ਕਿਲ ਨਹੀਂ ਹੈ ਕਿ ਕੋਈ ਉਨ੍ਹਾਂ ਦੀ ਮਿਮਿਕਰੀ ਕਰੇ ਪਰ ਨਾਲ ਹੀ ਉਨ੍ਹਾਂ ਇਕ ਸੀਮਾ ਵਿਚ ਰਹਿ ਕੇ ਮਿਮਿਕਰੀ ਕਰਨ ਦੀ ਗੱਲ ਆਖੀ। 

ਕਪਿਲ ਸ਼ਰਮਾ ਦੇ ਸ਼ੋਅ ਵਿਚ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਮਜ਼ਾਕ ਉੜਾਇਆ ਗਿਆ ਉਹ ਠੀਕ ਨਹੀਂ ਸੀ।  ਸਿਨ੍ਹਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਧੀ ਸੋਨਾਕਸ਼ੀ ਨੇ ਵੀ ਕਈ ਵਾਰ ਕਪਿਲ ਨੂੰ ਇਸ ਗੱਲ ਲਈ ਝਿੜਕਿਆ ਸੀ ਕਿ ਉਹ ਸ਼ੋਅ ਵਿਚ ਉਨ੍ਹਾਂ  ਦੇ  ਪਿਤਾ ਲਈ ਇਸ ਤਰ੍ਹਾਂ ਦਾ ਮਜ਼ਾਕ ਨਾਂ ਕਰੇ ਪਰ ਉਹ ਬਾਜ਼ ਨਹੀਂ ਆਏ। 

ਸ਼ੋਅ ਵਿਚ ਕਪਿਲ ਨੇ ਸ਼ਤਰੂਘ‍ਨ ਸਿਨ੍ਹਾ ਦੇ ਹੱਥਾਂ ਵਾਲੇ ਹਾਵ - ਭਾਵ  ਦੇ ਨਾਲ ਖ਼ਾਮੋਸ਼ ਅਤੇ ਚਪੜਗੰੰਜੂ ਵਰਗੇ ਡਾਇਲਾਗ ਬੋਲ ਕੇ ਮਿਮਿਕਰੀ ਕੀਤੀ ਸੀ। ਸ਼ਤਰੂਘ‍ਨ ਸਿਨ੍ਹਾ ਦਾ ਕਹਿਣਾ ਹੈ ਕਿ ਉਹ ਮਿਮਿਕਰੀ ਨੂੰ ਖੁੱਲੇ ਦਿਲੋਂ ਅਪਣਾਉਂਦੇ ਹਨ। ਲਤਾ ਜੀ, ਆਸ਼ਾ ਜੀ, ਬਿੱਗ ਬੀ ਸਭ ਦੀ ਲੋਕ ਮਿਮਿਕਰੀ ਕਰਦੇ ਹਨ। ਸਭ ਇਕ ਹੱਦ ਤੱਕ ਠੀਕ ਹੈ ਜਦੋਂ ਤੱਕ ਸੀਮਾ ਵਿਚ ਹੋਵੇ। ਕਪਿਲ ਨੂੰ ਵੀ ਲਿਮਿਟ ਕਰਾਸ ਨਹੀਂ ਕਰਣੀ ਚਾਹੀਦੀ ਸੀ। 

ਹਾਲ ਹੀ ਵਿਚ ਸ਼ਤਰੂਘ‍ਨ ਸਿਨ੍ਹਾ ਆਪਣੇ ਹਮਸ਼ਕਲ ਦੀ ਵਜ੍ਹਾ ਨਾਲ ਚਰਚਾ ਵਿਚ ਰਹੇ।  ਸਾਲ 2003 ਵਿਚ ਬਲਬੀਰ ਸਿੰਘ  ਨਾਮ ਦੇ ਉਨ੍ਹਾਂ ਦੇ ਹਮਸ਼ਕਲ ਨੇ ਇਕ ਸਟਿੰਗ ਆਪਰੇਸ਼ਨ  ਦੇ ਤਹਿਤ ਸ਼ਤਰੁਘ‍ਨ ਸਿਨ੍ਹਾ ਬਣ ਕੇ ਸੰਸਦ ਵਿਚ ਵੜਣ ਦੀ ਕੋਸ਼ਿਸ਼ ਕੀਤੀ ਸੀ। ਬਲਬੀਰ ਅੱਜ 80 ਸਾਲ ਦਾ ਹੋ ਚੱਕਿਆ ਹੈ 'ਤੇ ਉਨ੍ਹਾਂ 'ਤੇ ਹੁਣ ਤੱਕ ਕੇਸ ਚੱਲ ਰਿਹਾ ਹੈ। ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਵੀ ਪਿਆ ਹੈ ਅਤੇ ਇਸ ਗੱਲ ਦਾ ਪਛਤਾਵਾ ਵੀ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਹੁਣ ਤਾਂ ਸ਼ਤਰੂਘ‍ਨ ਸਿਨ੍ਹਾ ਵੀ ਕਹਿੰਦੇ ਹਨ ਕਿ ਉਸਨੂੰ ਕੁਰਬਾਨੀ ਦਾ ਬਕਰਾ ਬਣਾਇਆ ਗਿਆ ਤੇ ਹੁਣ ਉਸਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।