ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ ਘਰ 'ਚ ਕਰ ਦਿਤਾ ਗਿਆ ਸੀ ਕੈਦ : ਪ੍ਰਿਆ ਵਾਰਿਅਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇੰਟਰਨੈਟ ਸੈਂਸੇਸ਼ਨ ਪ੍ਰਿਆ ਪ੍ਰਕਾਸ਼ ਵਾਰਿਅਰ ਨੇ ਅਪਣੇ ਉਨ੍ਹਾਂ ਦਿਨਾਂ ਦੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ, ਜਦੋਂ ਉਹ ਅਪਣੇ ਅੱਖਾਂ  ਦੇ ਇਸ਼ਾਰਿਆਂ ਵਾਲੀ ਇਕ ਵੀਡੀਓ ਦੇ...

Priya Prakash Varrier

ਮੁੰਬਈ : ਇੰਟਰਨੈਟ ਸੈਂਸੇਸ਼ਨ ਪ੍ਰਿਆ ਪ੍ਰਕਾਸ਼ ਵਾਰਿਅਰ ਨੇ ਅਪਣੇ ਉਨ੍ਹਾਂ ਦਿਨਾਂ ਦੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ, ਜਦੋਂ ਉਹ ਅਪਣੇ ਅੱਖਾਂ  ਦੇ ਇਸ਼ਾਰਿਆਂ ਵਾਲੀ ਇਕ ਵੀਡੀਓ ਦੇ ਵਾਇਰਲ ਹੋ ਜਾਣ ਤੋਂ ਬਾਅਦ ਰਾਤੋ ਰਾਤ ਸੈਲਿਬ੍ਰਿਟੀ ਬਣ ਗਈ ਸਨ।

ਪ੍ਰਿਆ ਨੇ ਕਿਹਾ ਹੈ ਕਿ ਅਚਾਨਕ ਇਹ ਸੱਭ ਹੋ ਜਾਣ ਨਾਲ ਉਹ ਅਤੇ ਉਨ੍ਹਾਂ ਦੇ ਪਰਵਾਰ ਵਾਲੇ ਪਰੇਸ਼ਾਨ ਹੋ ਗਏ ਸਨ। ਦੱਸ ਦਈਏ ਕਿ ਪ੍ਰਿਆ ਪ੍ਰਕਾਸ਼ ਦੀ ਫ਼ਿਲਮ  ‘ਓਰੁ ਅਦਾਰ ਲਵ’ ਦਾ ਇਕ ਵੀਡੀਓ ਕਲਿੱਪ ਖੂਬ ਵਾਇਰਲ ਹੋਇਆ ਸੀ। ਵੀਡੀਓ ਵਿਚ ਪ੍ਰਿਆ ਵੱਖ ਵਖ ਅੰਦਾਜ਼ 'ਚ ਅੱਖ ਮਾਰਦੀ ਨਜ਼ਰ  ਆਈ ਸਨ।

ਅਚਾਨਕ ਇੰਨੀ ਸਾਰੀ ਸ਼ੁਹਰਤ ਮਿਲਣ 'ਤੇ ਪ੍ਰਿਆ ਪ੍ਰਕਾਸ਼ ਦੇ ਘਰ ਦਾ ਮਾਹੌਲ ਕਿਵੇਂ ਸੀ ਇਸ ਬਾਰੇ ਉਨ੍ਹਾਂ ਨੇ ਇਕ ਅਖਬਾਰ ਨਾਲ ਗੱਲ ਕੀਤੀ। ਪ੍ਰਿਆ ਨੇ ਕਿਹਾ, “ਅਸੀਂ ਸਾਰੇ ਮਿਲ ਕੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉਹ ਸੱਭ ਕੁੱਝ ਮੇਰੇ ਅਤੇ ਮੇਰੇ ਪਰਵਾਰ ਲਈ ਬਿਲਕੁਲ ਨਵਾਂ ਸੀ। ਇਹ ਸੱਚ ਹੈ ਕਿ ਮੈਨੂੰ ਸੈਲਫੋਨ ਨਹੀਂ ਦਿਤਾ ਗਿਆ ਸੀ। ਕੁੱਝ ਦਿਨਾਂ ਲਈ ਮੈਨੂੰ ਘਰ ਵਿਚ ਹੀ ਕੈਦ ਕਰ ਦਿਤਾ ਗਿਆ ਸੀ ਅਤੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਸੀ ਕਿਉਂਕਿ ਮੇਰੀ ਫੈਮਿਲੀ ਪਰੇਸ਼ਾਨ ਸੀ। ਮੀਡੀਆ ਦੇ ਲੋਕ ਬਿਨਾਂ ਦੱਸੇ ਸਾਡੇ ਘਰ ਆ ਰਹੇ ਸਨ।”

ਪ੍ਰਿਆ ਪ੍ਰਕਾਸ਼ ਨੇ ਕਿਹਾ ਕਿ ਵਿੰਕ ਗਰਲ ਦੇ ਟੈਗ ਨੇ ਮੈਨੂੰ ਮਸ਼ਹੂਰ ਹੋਣ ਵਿਚ ਅਤੇ ਅਪਣੀ ਪਹਿਚਾਣ ਬਣਾਉਣ ਵਿਚ ਕਾਫ਼ੀ ਮਦਦ ਕੀਤੀ।  ਮੈਂ ਇਕ ਦਿਨ ਇਸ ਟੈਗ ਤੋਂ ਆਜ਼ਾਦ ਹੋਣਾ ਚਹਾਂਗੀ। ਸ਼ੁਰੂਆਤ ਵਿਚ ਤਾਂ ਮੈਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਅਜਿਹਾ ਕੁੱਝ ਹੋਇਆ ਹੈ। ਮੈਂ ਇਸ ਨੂੰ ਐਂਜੌਏ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।

ਤੁਹਾਨੂੰ ਦੱਸ ਦਈਏ ਕਿ ਪ੍ਰਿਆ ਪ੍ਰਕਾਸ਼ ਵਾਰਿਅਰ ਦੀ ਫ਼ਿਲਮ ਓਰੁ ਅਦਾਰ ਲਵ ਵੈਲੇਂਟਾਇਨ ਡੇ ਦੇ ਮੌਕੇ 'ਤੇ 14 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਮਲਯਾਲਮ ਅਤੇ ਤੇਲੁਗੂ ਵਿਚ ਰਿਲੀਜ਼ ਕੀਤੀ ਜਾਵੇਗੀ। ਹਾਲ ਹੀ 'ਚ ਫ਼ਿਲਮ ਦਾ ਇਕ ਪ੍ਰੋਮੋ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਪ੍ਰਿਆ ਅਪਣੇ ਕੋ - ਸਟਾਰ ਰੋਸ਼ਨ ਅਬਦੁਲ ਰਹੂਫ ਨੂੰ ਕਿਸ ਕਰਦੀ ਨਜ਼ਰ ਆਈ ਸਨ।