ਹੁਣ ਸਿਆਸਤ ’ਚ ਨਹੀਂ ਆਉਣਗੇ ਰਜਨੀ ਕਾਂਤ, ਲਿਆ ਅਹਿਮ ਫੈਸਲਾ
ਉਨ੍ਹਾਂ ਨੇ ਆਪਣੀ ਪਾਰਟੀ Rajini Makkal Mandram ਨੂੰ ਵੀ ਖ਼ਤਮ ਕਰ ਦਿੱਤਾ ਹੈ।
ਚੇਨਈ : ਬਾਲੀਵੁੱਡ ਅਦਾਕਾਰ ਰਜਨੀਕਾਂਤ ਨੇ ਵੱਡਾ ਫੈਸਲਾ ਸੁਣਾਇਆ ਹੈ। ਉਹਨਾਂ ਕਿਹਾ ਕਿ ਉਹ ਸਿਆਸਤ ’ਚ ਨਹੀਂ ਆਉਣਗੇ। ਉਨ੍ਹਾਂ ਆਪਣੀ ਪਾਰਟੀ Rajini Makkal Mandram ਨੂੰ ਵੀ ਖ਼ਤਮ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਜਨਤਕ ਤੌਰ ’ਤੇ ਦਿੱਤੀ ਹੈ। ਉਨ੍ਹਾਂ ਕਿਹਾ, ‘ਭਵਿੱਖ ’ਚ ਸਿਆਸਤ ’ਚ ਆਉਣ ਦੀ ਮੇਰੀ ਕੋਈ ਯੋਜਨਾ ਨਹੀਂ ਹੈ।’
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਰਜਨੀਕਾਂਤ (Rajinikanth) ਨੇ ਰਜਨੀ ਮੱਕਲ ਮੰਦਰਮ (rajini makkal mandram) ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰ ਕੇ ਸਿਆਸਤ ’ਚ ਆਉਣ ਤੇ ਨਾ ਆਉਣ ਦਾ ਫ਼ੈਸਲਾ ਕੀਤਾ। ਦੱਸਣਯੋਗ ਹੈ ਕਿ ਅੱਜ ਉਹ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ। 2018 ’ਚ ਹੋਂਦ ’ਚ ਆਈ ਰਜਨੀ ਮੱਕਲ ਮੰਦਰਮ ਨੂੰ ਰਜਨੀਕਾਂਤ ਦੀ ਸਿਆਸੀ ਪਾਰਟੀ ਲਈ launch vehicle ਮੰਨਿਆ ਜਾਂਦਾ ਸੀ।
ਪਿਛਲੇ ਸਾਲ ਦੇ ਅੰਤ ’ਚ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਕਾਰ ਨੇ ਸਿਆਸਤ ਤੋਂ ਦੂਰੀ ਬਣਾਈ ਸੀ। ਜ਼ਿਕਰਯੋਗ ਹੈ ਕਿ 2016 ’ਚ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਸੀ। ਅਦਾਕਾਰ ਨੇ ਐਲਾਨ ਕੀਤਾ ਸੀ ਕਿ ਉਹ ਸਿਆਸਤ ’ਚ ਨਹੀਂ ਆਉਣਗੇ ਤੇ ਪਹਿਲਾਂ ਹੀ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਉਹ ਸਿਆਸੀ ਦਲ ਦੀ ਸ਼ੁਰੂਆਤ ਨਹੀਂ ਕਰਨਗੇ।
ਇਹ ਵੀ ਪੜ੍ਹੋ - Special Story: ਸੜਕ ਕਿਨਾਰੇ ਰੇਹੜੀ ਲਗਾਉਣ ਵਾਲਾ ਵਿਅਕਤੀ ਬਣਿਆ ਕਰੋੜਾਂ ਦੀ ਕੰਪਨੀ ਦਾ ਮਾਲਕ
ਉਸ ਸਮੇਂ ਇਕ ਚਿੱਠੀ ਰਾਹੀਂ ਰਜਨੀਕਾਂਤ ਨੇ ਲਿਖਿਆ ਸੀ, ‘ਮੈਂ ਰਾਜਨੀਤੀ ’ਚ ਨਾ ਆਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਕੋਵਿਡ-19 ਦੇ ਸਮੇਂ ਚੋਣ ਅਭਿਆਨ ਦੌਰਾਨ ਲੋਕਾਂ ਨੂੰ ਮਿਲਣਾ ਸੰਭਵ ਨਹੀਂ ਹੈ।’ ਰਜਨੀਕਾਂਤ ਨੇ ਕਿਹਾ ਸੀ, ‘ਕੁਝ ਲੋਕ ਸਿਆਸਤ ’ਚ ਮੇਰੀ ਐਂਟਰੀ ਨਾ ਕਰਨ ਦੇ ਫ਼ੈਸਲੇ ਦੀ ਆਲੋਚਨਾ ਕਰ ਸਕਦੇ ਹਨ, ਮੈਂ ਕੋਈ ਖ਼ਤਰਾ ਨਹੀਂ ਲੈਣ ਚਾਹੁੰਦਾ।’ ਉਨ੍ਹਾਂ ਨੇ ਇਹ ਵੀ ਕਿਹਾ ਮੈਂ ਜਦੋਂ ਇਹ ਫ਼ੈਸਲਾ ਲਿਆ ਸੀ ਤਾਂ ਮੈਨੂੰ ਕਾਫੀ ਬੁਰਾ ਕਿਹ ਗਿਆ।’